8ਵੀਂ ਯੂਥ ਬੁਆਇਜ ਤਿੰਨ ਰੋਜ਼ਾ ਬਾਕਸਿੰਗ ਚੈਂਪੀਅਨਸ਼ਿਪ ਕਰਵਾਈ
8ਵੀਂ ਯੂਥ ਬੁਆਇਜ ਤਿੰਨ ਦਿਨਾ ਬਾਕਸਿੰਗ ਚੈਪੀਅਨਸ਼ਿੱਪ ਕਰਵਾਈ
Publish Date: Tue, 31 Mar 2026 06:40 PM (IST)
Updated Date: Tue, 31 Mar 2026 06:43 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਸਨੀ ਦੱਤਾ ਬਾਕਸਿੰਗ ਕਲੱਬ ਸਮਾਣਾ ਵੱਲੋਂ ਸਵ. ਬਾਕਸਰ ਸੰਦੀਪ ਦੱਤਾ ਦੀ ਯਾਦ ਵਿਚ 8ਵੀ ਯੂਥ ਬੁਆਇਜ ਤਿੰਨ ਦਿਨਾ ਬਾਕਸਿੰਗ ਚੈਂਪੀਅਨਸ਼ਿਪ ਪਬਲਿਕ ਕਾਲਜ ਵਿਖੇ ਕਾਵਰਾਈ ਗਈ। ਚੈਂਪੀਅਨਸ਼ਿਪ ਵਿਚ ਮੁੱਖ ਮਹਿਮਾਨ ਵੱਜੋਂ ਸੀਨੀਅਰ ਆਪ ਆਗੂ ਹਰਜਿੰਦਰ ਸਿੰਘ ਮਿੰਟੂ ਜੋੜਾਮਾਜਰਾ ਤੇ ਜਿਲ੍ਹਾ ਪ੍ਰੀਸ਼ਦ ਮੈਂਬਰ ਗੁਰਦੇਵ ਸਿੰਘ ਟਿਵਾਣਾ ਨੇ ਸਿਰਕਤ ਕੀਤੀ। ਚੈਂਪੀਅਨਸ਼ਿਪ ਵਿਚ ਸਾਰੇ ਜ਼ਿਲ੍ਹਿਆਂ ਦੀਆਂ ਅੰਡਰ 19 ਦੀਆਂ 23 ਟੀਮਾਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਖੇਡਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਅਸੀ ਇਸ ਨਾਲ ਮਾੜੀਆਂ ਅਲਾਮਤ ਤੋਂ ਬੱਚੇ ਰਹਿੰਦੇ ਹਾਂ ਸਾਨੂੰ ਖੇਡਾਂ ਪ੍ਰੇਮ ਭਾਵਨਾ ਨਾਲ ਖੇਡਣੀ ਚਾਹੀਦੀ ਹੈ ਇਹੋ ਜਿਹੇ ਖੇਡ ਮੇਲੇ ਸਾਡੇ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਦੇ ਕੰਮ ਕਰਦੇ ਹਨ। ਖੇਡ ਪ੍ਰਬੰਧਕਾਂ ਨੇ ਦੱਸਿਆ ਕਿ ਜਿਨ੍ਹਾਂ 10 ਖਿਡਾਰੀਆਂ ਨੇ ਗੋਲਡ ਮੈਡਲ ਜਿੱਤਿਆ ਹੈ ਉਹ ਹੁਣ ਨੈਸ਼ਨਲ ਖੇਡਣ ਲਈ ਗੁਹਾਟੀ ਵਿਖੇ ਜਾਣਗੇ। ਜੇਤੂ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾ ਤੋਂ ਇਲਾਵਾ ਪੰਜਾਬ ਬਾਕਸਿੰਗ ਐਸੋਸੀਏਸਨ ਦੇ ਜਨਰਲ ਸੱਕਤਰ ਸੰਤੋਸ਼ ਦਿੱਤਾ, ਬਲਾਕ ਸੰਮਤੀ ਮੈਂਬਰ ਜਸਵੀਰ ਸਿੰਘ ਰੁਪੇਸ ਵਰਮਾ,ਬਲਕਾਰ ਸਿੰਘ, ਧਰਮਵੀਰ ਕਲਿਆਣ, ਹਰਪਾਲ ਸਿੰਘ, ਕੁਲਜੀਤ ਸਿੰਘ ਆਦਿ ਵੀ ਹਾਜ਼ਰ ਸਨ।