ਪੁਸਤਕ ‘ਦ ਨਿਉ ਲਰਨਿੰਗ ਆਰਡਰ ਰਿਲੀਜ਼ ਪੁਸਤਕ ‘ਦ ਨਿਉ ਲਰਨਿੰਗ ਆਰਡਰ ਰਿਲੀਜ਼
Publish Date: Wed, 18 Nov 2026 05:49 PM (IST)
Updated Date: Wed, 18 Nov 2026 05:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਵਿਖੇ ਡਾ. ਵਿਨੋਦ ਕੁਮਾਰ ਦੁਆਰਾ ਸੰਪਾਦਿਤ ਤੇ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਦੁਆਰਾ ਪਰਕਾਸ਼ਿਤ ਪੁਸਤਕ ‘ਦ ਨਿਉ ਲਰਨਿੰਗ ਆਡਰ ਪਾਲਸੀ, ਸਕੀਲ ਐਂਡ ਇਕਵਟੀ ਇਨ ਕੰਟੈਮਪਰੇਰੀ ਇੰਡੀਅਨ ਐਜੂਕੇਸ਼ਨ ਰਿਲੀਜ਼ ਕੀਤੀ ਗਈ। ਇਸ ਪੁਸਤਕ ਨੂੰ ਵਾਈਸ-ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਵੱਲੋਂ ਰਸਮੀ ਤੌਰ ਤੇ ਰਿਲੀਜ਼ ਕੀਤਾ ਗਿਆ। ਇਸ ਮੌਕੇ ਡਾ. ਕੁਲਦੀਪ ਵਾਲੀਆ, ਡਾਇਰੈਕਟਰ, ਸੈਂਟਰ ਫਾਰ ਇੰਟਰਨਲ ਕੁਆਲਿਟੀ ਐਸ਼ੋਰੈਂਸ; ਡਾ. ਬਲਜੀਤ ਸਿੰਘ ਖਹਿਰਾ, ਰਜਿਸਟਰਾਰ. ਡਾ. ਅਮਿਤੋਜ ਸਿੰਘ, ਐਸੋਸੀਏਟ ਡੀਨ ਅਕਾਦਮਿਕ ਮਾਮਲੇ, ਫ਼ੈਕਲਟੀ ਮੈਂਬਰ ਡਾ. ਸੁਖਪਾਲ ਕੌਰ, ਗੁਰਸੰਦੇਸ਼ ਸਿੰਘ, ਜਸਵੀਰ ਸਿੰਘ ਤੇ ਡਾ. ਜਗਜੀਤ ਸਿੰਘ, ਇੰਚਾਰਜ, ਪਬਲੀਕੇਸ਼ਨ ਬਿਊਰੋ ਵੀ ਮੌਜੂਦ ਸਨ। ਇਹ ਪੁਸਤਕ ਭਾਰਤੀ ਸਿੱਖਿਆ ਪ੍ਰਣਾਲੀ ਵਿਚ ਹੋ ਰਹੇ ਸਮਕਾਲੀ ਵਿਕਾਸ ਅਤੇ ਤਬਦੀਲੀਆਂ ਦਾ ਵਿਸ਼ਲੇਸ਼ਣ ਕਰਦੀ ਹੈ। ਇਸ ਵਿਚ ਵਿਸ਼ੇਸ਼ ਤੌਰ ਤੇ ਸਿੱਖਿਆ ਨੀਤੀਆਂ, ਹੁਨਰ-ਅਧਾਰਿਤ ਸਿੱਖਿਆ, ਸਮਾਵੇਸ਼ੀ ਸਿੱਖਿਆ, ਸਿੱਖਿਆ ਦੇ ਸਮਾਨ ਮੌਕਿਆਂ ਅਤੇ ਸਾਰਿਆਂ ਲਈ ਗੁਣਵੱਤਾਪੂਰਨ ਸਿੱਖਿਆ ਦੀ ਉਪਲੱਬਧਤਾ ਵਰਗੇ ਮਹੱਤਵਪੂਰਨ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪੁਸਤਕ ’ਚ ਭਾਰਤੀ ਸਿੱਖਿਆ ਪ੍ਰਣਾਲੀ ਦੀਆਂ ਉੱਭਰ ਰਹੀਆਂ ਚੁਣੌਤੀਆਂ, ਬਦਲਦੀਆਂ ਸਿੱਖਿਆ ਤਰਜੀਹਾਂ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕੀਤਾ ਗਿਆ ਹੈ। ਇਹ ਪ੍ਰਕਾਸ਼ਨ ਸਿੱਖਿਆ ਦੇ ਬਦਲਦੇ ਸਰੂਪ ਬਾਰੇ ਅਕਾਦਮਿਕ ਵਿਚਾਰ-ਵਟਾਂਦਰੇ ਨੂੰ ਉਤਸ਼ਾਹਿਤ ਕਰਨ ਦਾ ਇੱਕ ਮਹੱਤਵਪੂਰਨ ਯਤਨ ਹੈ। ਇਸ ਮੌਕੇ ਵਾਈਸ-ਚਾਂਸਲਰ ਨੇ ਸੰਪਾਦਕ ਡਾ. ਵਿਨੋਦ ਕੁਮਾਰ ਨੂੰ ਇਸ ਅਕਾਦਮਿਕ ਉਪਲਬਧੀ ਲਈ ਵਧਾਈ ਦਿੱਤੀ।