- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੀ ਰਾਮ ਲੀਲ੍ਹਾ ਕਮੇਟੀ (ਰਜਿ:) ਰਾਘੋਮਾਜਰਾ ਪਟਿਆਲਾ ਵੱਲੋਂ ਸਵ. ਸ਼ਿਆਮ ਲਾਲ ਗੁਪਤਾ ਅਤੇ ਸਵ. ਸਰਲਾ ਗੁਪਤਾ ਦੀ ਮਿੱਠੀ ਯਾਦ ਵਿਚ ਵਿਸ਼ਾਲ ਖੂਨਦਾਨ ਕੈਂਪ, ਭੰਡਾਰਾ ਤੇ ਛਬੀਲ ਲਗਾਇਆ ਗਿਆ। ਸ਼੍ਰੀ ਰਾਮ ਲੀਲ੍ਹਾ ਕਮੇਟੀ ਵੱਲੋਂ ਇਹ ਸੱਤਵਾਂ ਖੂਨਦਾਨ ਕੈਂਪ ਲਗਾਇਆ ਗਿਆ ਸੀ। ਕੈਂਪ ਵਿਚ 110 ਖੂਨਦਾਨੀਆਂ ਨੇ ਖੂਨਦਾਨ ਕੀਤਾ। 30 ਖੂਨਦਾਨੀਆਂ ਨੂੰ ਵੱਖ-ਵੱਖ ਕਾਰਨਾਂ ਕਰਕੇ ਡਾਕਟਰਾਂ ਵੱਲੋਂ ਖੂਨਦਾਨ ਕਰਨ ਦਾ ਮੌਕਾ ਨਹੀਂ ਮਿਲ ਸਕਿਆ। ਕੈਂਪ ’ਚ 10 ਤੋਂ ਵੱਧ ਔਰਤਾਂ ਨੇ ਵੀ ਖੂਨਦਾਨ ਕੀਤਾ। ਇਸ ਤੋਂ ਪਹਿਲਾਂ ਹਵਨ ਯੱਗ ਕਰਵਾਇਆ ਗਿਆ, ਜਿਸ ਨੂੰ ਸੁਰਿੰਦਰ ਜੈਨ ਤੇ ਉਨ੍ਹਾਂ ਦੀ ਧਰਮ ਪਤਨੀ ਨੇ ਸੰਪੰਨ ਕੀਤਾ। ਇਸ ਮੌਕੇ ਬਾਬਾ ਯੋਗੀ ਲਾਲ ਨਾਥ, ਬੀਬਾ ਜੈਇੰਦਰ ਕੌਰ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਪ੍ਰਿੰਸ ਜੱਗੀ, ਜੱਗੀ ਸਵੀਟਸ, ਸਮਾਜ ਸੇਵੀ ਭਗਵਾਨ ਦਾਸ ਜੁਨੇਜਾ, ਰਾਧਾ ਕ੍ਰਿਸ਼ਨ ਜਨਸੇਵਾ ਸਮਿਤੀ ਤੋਂ ਅਨੀਸ਼ ਮੰਗਲਾ, ਪ੍ਰਵੀਨ ਸ਼ਰਮਾ, ਰਮੇਸ਼ ਮਲਹੋਤਰਾ, ਕ੍ਰਿਸ਼ਨ ਕ੍ਰਿਪਾ ਪਰਿਵਾਰ ਤੋਂ ਰੋਹਿਤ ਜੋਸ਼ੀ, ਚੁਨੀ ਲਾਲ, ਕਮਲ ਅਗਰਵਾਲ ਕਲਾਨਿਧੀ ਜਵੈਲਰਜ਼, ਅਨੁਜ ਤ੍ਰਿਵੇਦੀ, ਪ੍ਰੋਫੈਸਰ ਐਸ.ਐਲ. ਭਾਰਦਵਾਜ, ਨੀਰਜ ਵਤਸ, ਬ੍ਰਾਹਮਣ ਸਭਾ ਤੋਂ ਸ਼ਿਵ ਕੁਮਾਰ ਸ਼ਰਮਾ, ਹਰਪ੍ਰੀਤ ਸਿੰਘ ਸਹਿਗਲ, ਜਤਵਿੰਦਰ ਗਰੇਵਾਲ, ਪਰਮਿੰਦਰ ਪਹਿਲਵਾਨ, ਵਿਕਾਸ ਭਟਨਾਗਰ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਕਮੇਟੀ ਦੇ ਚੇਅਰਮੈਨ ਤੇ ਸਾਬਕਾ ਮੇਅਰ ਸੰਜੀਵ ਸ਼ਰਮਾ ਬਿੱਟੂ, ਪ੍ਰਧਾਨ ਸੁਸ਼ੀਲ ਕੁਮਾਰ ਗੌਤਮ, ਡਾ. ਅਨਿਲ ਗੌਤਮ, ਜਨਰਲ ਸਕੱਤਰ ਰਾਮ ਕੁਮਾਰ ਟੰਡਨ, ਲਛਮਣ ਟੰਡਨ, ਸੁਮੰਤ ਮੌਦਗਿਲ, ਅਤੁਲ ਜੋਸ਼ੀ, ਅਰਵਿੰਦ ਮੋਦਗਿਲ, ਯੋਗ ਰਾਜ ਸ਼ਰਮਾ, ਡਾ. ਰਾਕੇਸ਼ ਗੌਤਮ, ਮਦਨ ਮੋਹਨ ਸ਼ਰਮਾ, ਪ੍ਰਦੀਪ ਸਿੰਗਲਾ, ਸਪਨ ਗੋਇਲ, ਨਰੇਸ਼ ਖੰਨਾ, ਰਾਮ ਦਾਸ ਸੈਣੀ, ਦਿਵਿਆਂਸ਼ ਗੌਤਮ, ਰਾਕੇਸ਼ ਸਿੰਗਲਾ, ਅਜੇ ਸਿੰਗਲਾ, ਕਮਲ ਸਿੰਗਲਾ, ਅਮਨ ਰਾਓ, ਰਾਜਨ ਸ਼ਰਮਾ, ਨਿਤੇਸ਼ ਮਲਹੋਤਰਾ, ਹਿਤੇਸ਼ ਟੰਡਨ, ਰਾਜੇਸ਼ ਖੰਨਾ, ਰਾਜੇਸ਼ ਜਿੰਦਲ, ਕਪਿਲ ਅਗਰਵਾਲ, ਹਰਨੂਰ ਸਿੰਘ, ਨਰੇਸ਼ ਮੋਦਗਿਲ ਅਤੇ ਪ੍ਰਥਮ ਸ਼ਾਮਲ ਹੋਏ। ਸ਼੍ਰੀ ਰਾਮ ਲੀਲ੍ਹਾ ਕਮੇਟੀ ਦੇ ਚੇਅਰਮੈਨ ਸੰਜੀਵ ਸ਼ਰਮਾ ਬਿੱਟੂ ਨੇ ਇਸ ਮੌਕੇ ਸਾਰੇ ਖੂਨਦਾਨੀਆਂ ਨੂੰ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਹਾਰਦਿਕ ਵਧਾਈ ਦਿੱਤੀ। ਪ੍ਰਧਾਨ ਸੁਸ਼ੀਲ ਕੁਮਾਰ ਗੌਤਮ ਨੇ ਕਿਹਾ ਕਿ ਸ਼੍ਰੀ ਰਾਮ ਜੀ ਨੇ ਜੀਵਨ ਵਿਚ ਤਿਆਗ, ਸੇਵਾ ਤੇ ਮਰਿਆਦਾ ਦੀ ਪਾਲਣਾ ਕੀਤੀ। ਜਨਰਲ ਸਕੱਤਰ ਰਾਮ ਕੁਮਾਰ ਟੰਡਨ ਨੇ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਸੁਮੰਤ ਮੌਦਗਿਲ ਨੇ ਰਾਜਿੰਦਰਾ ਹਸਪਤਾਲ ਬਲੱਡ ਬੈਂਕ ਤੇ ਸਿਟੀ ਹਾਰਟ ਬਲੱਡ ਬੈਂਕ ਦਾ ਧੰਨਵਾਦ ਕੀਤਾ। ਡਾ. ਸ਼ੀਨਬ ਮਿੱਤਲ ਅਤੇ ਬਲੱਡ ਕੈਂਪ ਕੋਆਰਡੀਨੇਟਰ ਸੁਖਵਿੰਦਰ ਨੇ ਸ਼੍ਰੀ ਰਾਮ ਲੀਲ੍ਹਾ ਕਮੇਟੀ ਦੇ ਬਹੁਤ ਹੀ ਸ਼ਾਨਦਾਰ ਪ੍ਰਬੰਧਾਂ ਅਤੇ ਇਸ ਬੇਹੱਦ ਲੋੜੀਂਦੇ ਸਮੇਂ 'ਤੇ ਖੂਨਦਾਨ ਕੈਂਪ ਕਰਨ ਲਈ ਭਰਪੂਰ ਸ਼ਲਾਘਾ ਕੀਤੀ।