- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬੀਐਲਓ ਸਮੱਸਿਆਵਾਂ ਬਾਰੇ ਯੂਨੀਅਨ ਵਫ਼ਦ ਨੇ ਏਡੀਸੀ ਨਾਲ ਕੀਤੀ ਮੀਟਿੰਗ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਬੀਐੱਲਓ ਯੂਨੀਅਨ ਪਟਿਆਲਾ ਦਾ ਇਕ ਵਫ਼ਦ ਯੂਨੀਅਨ ਦੇ ਜ਼ਿਲ੍ਹਾ ਆਗੂ ਕੁਲਦੀਪ ਸਿੰਘ ਭਿੱਖੀ, ਹਰਮੀਤ ਕੌਰ ਤੇ ਗੁਰਵਿੰਦਰ ਸਿੰਘ ਦੀ ਅਗਵਾਈ ਵਿਚ ਪਟਿਆਲਾ ਦੇ ਏਡੀਸੀ ਅਨੁਪ੍ਰਿਤਾ ਜੌਹਲ ਨੂੰ ਮਿਲਿਆ ਤੇ ਪਟਿਆਲਾ ਦੇ ਬੀਐਲਓਜ਼ ਨੂੰ ਆ ਰਹੀਆਂ ਸਮੱਸਿਆ ’ਚ ਬੀਐਲਓ ਦੀ ਡਿਊਟੀ ਛੁੱਟੀ ਵਾਲੇ ਦਿਨ ਨਾ ਲਗਾਉਣ, ਬੂਥ ਤੇ ਬੈਠਣ ਦਾ ਸਮਾਂ ਘਟਾਉਣ, ਮਿਹਨਤਾਨਾ ਵਧਾਉਣ, ਐਸਆਈਆਰ ਦਾ ਮਿਹਨਤਾਨਾ ਜਨਗਣਨਾ ਦੇ ਅਧਾਰ ਤੇ ਦੇਣ, ਬੂਥ ਜਾ ਰਸਤੇ ’ਚ ਧਮਕਾਉਣ ਵਾਲੇ ਅਨਸਰ ਤੇ ਤੁਰੰਤ ਕਾਰਵਾਈ ਕਰਨ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਆਦਿ ਮੰਗਾਂ ਨੂੰ ਪੱਤਰ ਰਾਹੀ ਦੱਸਿਆਂ ਗਿਆ ਤੇ ਇਸ ਤੇ ਹੱਲ ਕਰਨ ਸਬੰਧੀ ਬੇਨਤੀ ਕੀਤੀ ਗਈ। ਇਸ ਮੌਕੇ ਸੂਬਾਈ ਆਗੂ ਅਵਤਾਰ ਸਿੰਘ ਮਾਨ ਨੇ ਕਿਹਾ ਕਿਸੇ ਬੀਐਲਓ ਸਾਥੀ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਯੂਨੀਅਨ ਦਾ ਵਫ਼ਦ ਜਲਦੀ ਇਲੈਕਸ਼ਨ ਕਮਿਸ਼ਨ ਪੰਜਾਬ ਅਨੰਦਿਤ ਮਿੱਤਰਾਂ ਨੂੰ ਮਿਲ ਮੰਗਾਂ ਦੇ ਠੋਸ ਹੱਲ ਕੱਢਣ ਲਈ ਬੇਨਤੀ ਕੀਤੀ ਜਾਵੇਗੀ। ਇਸ ਮੋਕੇ ਬਿਕਰਮਜੀਤ ਸਿੰਘ ਭੁੱਲਰ,ਰਜਿੰਦਰ ਸਿੰਘ ਪ੍ਰਭਜੀਤ ਸਿੰਘ, ਨਰਿੰਦਰ, ਬਲਦੇਵ ਕ੍ਰਿਸ਼ਨ, ਜਤਿੰਦਰ ਕੁਮਾਰ, ਗੁਰਸੇਵਕ ਸਿੰਘ, ਬਲਦੇਵ ਸਿੰਘ, ਵਰਿੰਦਰ ਸਿੰਘ ਸਨੌਰ ਆਦਿ ਹਾਜ਼ਰ ਸਨ।