ਭਾਕਿਯੂ ਉਗਰਾਹਾਂ ਵੱਲੋਂ ਡੀਸੀ ਦਫਤਰ ਦਾ ਘਿਰਾਓ ਅੱਜ ਭਾਕਿਯੂ ਉਗਰਾਹਾਂ ਵੱਲੋਂ ਡੀਸੀ ਦਫਤਰ ਦਾ ਘਿਰਾਓ ਅੱਜ
Publish Date: Sun, 04 Oct 2026 04:17 PM (IST)
Updated Date: Sun, 04 Oct 2026 04:19 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਕਿਸਾਨੀ ਮੰਗਾਂ ਪ੍ਰਤੀ ਸੁਣਵਾਈ ਨਾ ਹੋਣ ਨੋਟਿਸ ਲੈਂਦੇ ਹੋਏ 5 ਅਕਤੂਬਰ 2026 ਨੂੰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਘਿਰਾਓ ਦਾ ਐਲਾਨ ਕੀਤਾ ਹੈ। ਇਸ ਸਬੰਧੀ ਐਤਵਾਰ ਨੂੰ ਢੈਂਠਲ ਗੁਰਦੁਆਰਾ ਸਾਹਿਬ ਵਿਖੇ ਜਗਦੀਪ ਸਿੰਘ ਛੰਨਾ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ ਵਿਚ ਜ਼ਿਲ੍ਹਾ ਬਲਾਕ ਆਗੂਆਂ ਨੇ ਹਿੱਸਾ ਲਿਆ। ਸੁਖਮਿੰਦਰ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਭਗਵੰਤ ਮਾਨ ਸਰਕਾਰ ਵੱਲੋਂ ਮੰਗਾਂ ਮੰਨਣ ਦੀ ਥਾਂ ਸਮਾਂ ਲੰਘਾਇਆ ਜਾ ਰਿਹਾ ਹੈ। ਜਿੱਥੇ ਮੋਦੀ ਸਰਕਾਰ ਐਮਐਸਪੀ ਦੀ ਗਰੰਟੀ ਕਾਨੂੰਨ ਨਾ ਬਣਾ ਕੇ, ਬਿਜਲੀ ਬਿੱਲ, ਬੀਜ ਬਿੱਲ, ਮਨਰੇਗਾ ਦੀ ਥਾਂ ਜੀ ਰਾਮ ਜੀ, ਸਕੀਮ ਲਿਆ ਕੇ ਕਿਰਤੀ ਲੋਕਾਂ ਦੇ ਹੱਕਾਂ ਤੇ ਛਾਪਾ ਮਾਰ ਰਹੀ ਹੈ, ਉੱਥੇ ਹੀ ਕਾਲੇ ਕਾਨੂੰਨ ਤੇ ਕਿਰਤ ਕੋਡ ਲਾਗੂ ਕਰਕੇ ਲੜਦੇ ਲੋਕਾਂ ਦੀ ਸੰਘੀ ਨੱਪ ਰਹੀ ਹੈ। ਪੰਜਾਬ ਸਰਕਾਰ ਫਸਲਾਂ ਤੇ ਹੜ੍ਹਾਂ ਦਾ ਮੁਆਵਜ਼ਾ ਦੇਣ, ਆਬਾਦਕਾਰਾਂ ਦੇ ਮਾਲਕੀ ਹੱਕ ਦੇਣ, ਕਰਜ਼ਾ-ਮੁਆਫੀ ਖੇਤੀ ਨੀਤੀ ਬਣਾਉਣ ਸਬੰਧੀ ਖਾਮੋਸ਼ੀ ਧਾਰਨ ਕਰੀ ਬੈਠੀ ਹੈ। ਪੁਲਿਸ ਰਾਜ ਕਾਇਮ ਕਰਕੇ ਲੋਕਾਂ ਨੂੰ ਜ਼ੋਰ ਤੇ ਦੁਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪਹਿਲਾਂ ਵੀ 16 ਦਿਨਾਂ ਦਾ ਪੱਕਾ ਮੋਰਚਾ ਲਾਕੇ ਯੂਨੀਅਨ ਨੇ ਲੜਾਈ ਵਿੱਢੀ ਸੀ ਹੁਣ 5 ਅਕਤੂਬਰ ਨੂੰ ਵੱਡੀ ਲਾਮਬੰਦੀ ਕਰਕੇ ਡੀਸੀ ਦਫਤਰ ਪਟਿਆਲਾ ਦਾ ਘਿਰਾਓ ਕੀਤਾ ਜਾ ਰਿਹਾ ਹੈ। ਜਥੇਬੰਦੀ ਨੇ ਮੰਗ ਕੀਤੀ ਹੈ ਕਿ ਸਰਕਾਰ ਗੱਲਬਾਤ ਕਰਕੇ ਕਿਸਾਨੀ ਮੰਗਾਂ ਦਾ ਨਿਪਟਾਰਾ ਕਰੇ। ਜਥੇਬੰਦੀ ਨੇ ਇਹ ਵੀ ਮੰਗ ਕੀਤੀ ਹੈ ਕਿ ਜੀਰੀ ਦੀ ਸੁਚਾਰੂ ਖਰੀਦ ਦੀ ਗਾਰੰਟੀ ਕੀਤੀ ਜਾਵੇ ਤੇ ਪਰਾਲੀ ਦਾ ਯੋਗ ਨਿਪਟਾਰਾ ਕਰਨ ਲਈ ਕਦਮ ਚੁੱਕੇ ਜਾਣ। ਇਸ ਮੌਕੇ ਜ਼ਿਲ੍ਹਾ ਖ਼ਜ਼ਾਨਚੀ ਜਗਮੇਲ ਸਿੰਘ ਗਾਜੇਵਾਸ, ਸੰਗਠਨ ਸਕੱਤਰ ਬਲਰਾਜ ਜ਼ੋਸ਼ੀ, ਬਲਾਕ ਦੇ ਪ੍ਰਧਾਨ ਅਮਰੀਕ ਸਿੰਘ ਘੱਗਾ, ਪ੍ਰੇਮ ਲਲੋਛੀ, ਭਰਭੂਰ ਸਿੰਘ ਗਾਜੇਵਾਸ, ਹਰਦੀਪ ਸਿੰਘ ਡਰੌਲੀ, ਜਸਵਿੰਦਰ ਸਿੰਘ ਸਾਲੂਵਾਲ, ਅਵਤਾਰ ਸਿੰਘ ਫੱਗਣਮਾਜਰਾ, ਦਵਿੰਦਰ ਸਿੰਘ ਸੀਲ, ਅਵਤਾਰ ਸਿੰਘ ਬੁਰੜ, ਵਰਿੰਦਰ ਸਿੰਘ ਭੋਲਾ ਤੋਂ ਇਲਾਵਾ ਹੋਰ ਆਗੂ ਮੌਜੂਦ ਸਨ।