ਬੀਕੇਯੂ ਸਿੱਧੂਪੁਰ ਨੇ ਟਰੇਡ ਡੀਲ ਸਮਝੌਤੇ ਦੀਆਂ ਕਾਪੀਆਂ ਸਾੜੀਆਂ
ਬੀਕੇਯੂ ਸਿੱਧੂਪੁਰ ਨੇ ਟਰੇਡ ਡੀਲ ਸਮਝੌਤੇ ਦੀਆਂ ਕਾਪੀਆਂ ਸਾੜੀਆਂ
Publish Date: Sun, 15 Feb 2026 05:18 PM (IST)
Updated Date: Sun, 15 Feb 2026 05:21 PM (IST)
ਫੋਟੋ 15ਪੀਟੀਐਲ: 10 ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਬਹਾਦਰਗੜ੍ਹ : ਪਿੰਡ ਮਹਿਮਦਪੁਰ ਜੱਟਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਜਿਲਾ ਕਮੇਟੀ ਮੈਂਬਰ ਅਤੇ ਬਲਾਕ ਪ੍ਰੈਸ ਸਕੱਤਰ ਸਤਪਾਲ ਸਿੰਘ ਮਹਿਮਦਪੁਰ ਦੀ ਅਗਵਾਈ ਹੇਠ ਭਾਰਤ ਅਮਰੀਕਾ ਵਿਚਕਾਰ ਟਰੇਡ ਡੀਲ ਸਮਝੌਤੇ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਮੌਕੇ ਸਤਪਾਲ ਸਿੰਘ ਮਹਿਮਦਪੁਰ ਨੇ ਕਿਹਾ ਕਿ ਇਸ ਟਰੇਡ ਡੀਲ ਸਮਝੌਤੇ ’ਚ ਕਿਸਾਨੀ ਨੂੰ ਬਿਲਕੁਲ ਹੀ ਦਰਕਿਨਾਰ ਕਰ ਦਿੱਤਾ ਗਿਆ ਹੈ। ਅੱਜ ਕਿਸਾਨੀ ਬਹੁਤ ਮੁਸ਼ਕਲ ਦੌਰ ’ਚੋਂ ਗੁਜਰ ਰਹੀ ਹੈ ਕਿਸਾਨ ਪਿਛਲੇ ਲੰਬੇ ਸਮੇਂ ਸੰਘਰਸ਼ ਕਰਦੇ ਆ ਰਹੇ ਹਨ ਪਰ ਕੇਂਂਦਰ ਸਰਕਾਰ ਵਲੋਂ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਐਮਐਸਪੀ ’ਤੇ ਕਾਨੂੰਨ ਬਣਾਉਣਾ, ਫਸਲਾਂ ਦੇ ਪੂਰੇ ਭਾਅ ਲੈਣਾ ਅਤੇ ਗੈਟ ਸਮਝੌਤੇ ’ਚੋਂ ਭਾਰਤ ਨੂੰ ਬਾਹਰ ਕੱਢਣ ਲਈ ਕਿਸਾਨ ਲੜਾਈ ਲੜ ਰਹੇ ਹਨ। ਇਸ ਮੌਕੇ ਸਾਬਕਾ ਸਰਪੰਚ ਲਖਬੀਰ ਸਿੰਘ, ਨੰਬਰਦਾਰ ਅਵਤਾਰ ਸਿੰਘ, ਸੁਰਿੰਦਰ ਸਿੰਘ, ਲਖਬੀਰ ਸਿੰਘ ਲੱਖੀ, ਰਾਮ ਚੰਦਰ, ਰਾਜ ਕੁਮਾਰ, ਇਕਬਾਲ ਖਾਨ ਅਤੇ ਗੁਰਜੀਤ ਸਿੰਘ ਆਦਿ ਕਿਸਾਨ ਆਗੂ ਹਾਜਰ ਸਨ।