ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੋਟਾਂ ਹਥਿਆਉਣ ਦਾ ਡਰਾਮਾ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਵੋਟਾਂ ਹਥਿਆਉਣ ਦਾ ਡਰਾਮਾ
Publish Date: Sun, 27 Sep 2026 04:42 PM (IST)
Updated Date: Sun, 27 Sep 2026 04:45 PM (IST)
ਫੋਟੋ 27ਪੀਟੀਐਲ: 6: ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਅੰਦਰ ਨਸ਼ਿਆ ਵਿਰੁੱਧ ਕੱਢੀ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ ਨੂੰ ਡਰਾਮਾ ਕਰਾਰ ਦਿੰਦਿਆਂ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਆਗੂਆਂ ਨੇ ਯਾਤਰਾ ਵਿਚ ਸ਼ਾਮਲ ਹੋ ਰਹੇ ਨੇਤਾਵਾਂ ਸਮੇਤ ਭਾਰਤੀ ਜਨਤਾ ਪਾਰਟੀ ਨੂੰ ਕਰੜੇ ਹੱਥੀਂ ਲਿਆ ਤੇ ਦੇਸ਼ ਦੀਆਂ ਬੰਦਰਗਾਹਾਂ ਅਤੇ ਸਰਹੱਦਾਂ ਤੋਂ ਹੋ ਰਹੀ ਨਸ਼ਿਆਂ ਦੀ ਸਮੱਗਲਿੰਗ ਬੰਦ ਕਰਨ ਦੀ ਪਹਿਲ ਕਰਨ ਦੀ ਨਸੀਹਤ ਦਿੱਤੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਹਲਕਾ ਪੰਜ ਮੈਂਬਰੀ ਕਮੇਟੀ ਮੈਂਬਰ ਭਗਵੰਤ ਸਿੰਘ ਸ਼ੁਤਰਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਸਾਬਕਾ ਸਰਪੰਚ ਭਗਵੰਤ ਸਿੰਘ ਸ਼ੁਤਰਾਣਾ ਨੇ ਆਖਿਆ ਕਿ ਕੇਂਦਰ ਵਿਚ ਹਕੂਮਤ ਕਰ ਰਹੀ ਭਾਰਤੀ ਜਨਤਾ ਪਾਰਟੀ ਨੂੰ ਚੋਣਾਂ ਨੇੜੇ ਆਉਣ ਸਾਰ ਹੀ ਕਿਉਂ ਪੰਜਾਬ ਵਿਚ ਫੈਲਿਆਂ ਨਸ਼ਾ ਨਜ਼ਰ ਆਉਣ ਲੱਗ ਪਿਆ ਅਤੇ ਨਸ਼ਾ ਮੁਕਤ ਪੰਜਾਬ ਯਾਤਰਾ ਕੱਢਣ ਦੀ ਲੋੜ ਨਹੀਂ ਹੈ ਸਗੋਂ ਦੇਸ਼ ਦੀ ਗੁਜਰਾਤ ਵਿੱਚ ਬਣੀ ਅਡਾਨੀ ਪੋਰਟ ਤੋਂ ਫੜੀ 3000 ਕੁਇੰਟਲ ਹੈਰੋਇਨ ਬਾਰੇ ਵੀ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਪੋਰਟ ਦੇ ਮਾਲਕ ਖਿਲਾਫ ਕੀ ਕਾਰਵਾਈ ਕੀਤੀ ਹੈ। ਦੂਜਾ ਦੇਸ਼ ਦੀ ਪਾਕਿਸਤਾਨ ਨਾਲ 700 ਕਿਲੋਮੀਟਰ ਤੋਂ ਵੱਧ ਲੱਗਦੀ ਸਰਹੱਦ ਤੇ ਕੇਂਦਰੀ ਸੁਰੱਖਿਆ ਬਲਾਂ ਦੀ ਨਿਯੁਕਤੀ ਹੁੰਦੀ ਹੈ ਫਿਰ ਸਰਹੱਦ ਤੋਂ ਨਸ਼ੇ ਦੀਆਂ ਖੇਪਾਂ ਕਿਵੇਂ ਨਸ਼ੇ ਦੇ ਸੌਦਾਗਰਾਂ ਕੋਲ਼ ਆ ਰਹੀਆਂ ਹਨ। ਉਨ੍ਹਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਲੋਕਾਂ ਨੂੰ ਮੂਰਖ ਬਣਾ ਕੇ ਵੋਟਾਂ ਹਥਿਆਉਣ ਦੀ ਚਲਾਕੀ ਕਰਨ ਦੀ ਬਜਾਏ ਕੇਂਦਰੀ ਸਰਕਾਰ ਤੇ ਦਬਾਅ ਪਾਉਣ ਕੇ ਜੇਕਰ ਉਹ ਸੱਚਮੁੱਚ ਪੰਜਾਬ ਹਿਤੈਸ਼ੀ ਹਨ ਤਾਂ ਉਹ ਬਾਹਰੋਂ ਆ ਰਹੇ ਨਸ਼ਿਆਂ ਨੂੰ ਰੋਕਣ ਨਾ ਕਿ ਡਰਾਮੇਬਾਜ਼ੀ ਕਰਕੇ ਸਰਕਾਰ ਬਣਾਉਣ ਦੇ ਦਿਨੇ ਸੁਪਨੇ ਵੇਖਣੇ ਛੱਡ ਦੇਣ।