
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸੁਨਾਮ ’ਚ ਭਾਜਪਾ ਨੇ ਕੱਢੀ ਤਿਰੰਗਾ ਯਾਤਰਾ

ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਆਜ਼ਾਦੀ ਦਿਵਸ ਦੇ ਮੱਦੇਨਜ਼ਰ ਭਾਜਪਾ ਜ਼ਿਲ੍ਹਾ ਪ੍ਰਧਾਨ ਦਾਮਨ ਬਾਜਵਾ ਦੀ ਅਗਵਾਈ ਹੇਠ ਸੁਨਾਮ ਸ਼ਹਿਰ ਵਿੱਚ ਭਾਜਪਾ ਯੁਵਾ ਮੋਰਚਾ ਵੱਲੋਂ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ। ਮੋਟਰਸਾਈਕਲਾਂ ’ਤੇ ਸਵਾਰ ਭਾਜਪਾ ਵਰਕਰਾਂ ਅਤੇ ਨੌਜਵਾਨਾਂ ਨੇ ਹੱਥਾਂ ਵਿੱਚ ਤਿਰੰਗੇ ਲੈਕੇ ਦੇਸ਼ਭਗਤੀ ਦਾ ਸੰਦੇਸ਼ ਦਿੱਤਾ। ਤਿਰੰਗਾ ਯਾਤਰਾ ਵਿੱਚ ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਸੰਦੀਪ ਸ਼ਰਮਾ ਦੀ ਅਗਵਾਈ ਹੇਠ ਯੁਵਾ ਮੋਰਚਾ ਨੇ ਅਹਿਮ ਭੂਮਿਕਾ ਨਿਭਾਈ ਅਤੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਯਾਤਰਾ ਦੀ ਸ਼ੁਰੂਆਤ ਦਾਮਨ ਬਾਜਵਾ ਦੀ ਰਿਹਾਇਸ਼ ਭਾਜਪਾ ਦਫ਼ਤਰ ਤੋਂ ਹੋਈ, ਜੋ ਆਈਟੀਆਈ ਚੌਕ, ਨਵਾਂ ਅੰਡਰ ਬ੍ਰਿਜ, ਬੱਸ ਸਟੈਂਡ ਰੋਡ, ਪੁਰਾਣੀ ਦਾਣਾ ਮੰਡੀ, ਨਵਾਂ ਬਾਜ਼ਾਰ, ਪੀਰਾਂ ਵਾਲਾ ਚੌਕ ਅਤੇ ਸ਼ਿਵ ਨਿਕੇਤਨ ਚੌਕ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਹੁੰਦੀ ਹੋਈ ਸ਼ਹੀਦ ਊਧਮ ਸਿੰਘ ਜੀ ਦੇ ਸਮਾਰਕ ਵਿਖੇ ਪਹੁੰਚ ਕੇ ਸਮਾਪਤ ਹੋਈ। ਬਜ਼ਾਰਾਂ ਵਿੱਚ ਫੁੱਲਾਂ ਦੀ ਵਰਖਾ ਕਰਕੇ ਅਤੇ ਤਿਰੰਗੇ ਝੰਡੇ ਦਿਖਾ ਕੇ ਤਿਰੰਗਾ ਯਾਤਰਾ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਦਾਮਨ ਬਾਜਵਾ ਨੇ ਕਿਹਾ ਕਿ ਤਿਰੰਗਾ ਸਾਡੀ ਆਜ਼ਾਦੀ, ਏਕਤਾ ਅਤੇ ਅਣਗਿਣਤ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਸ਼ਹੀਦ ਊਧਮ ਸਿੰਘ ਜੀ ਦੀ ਧਰਤੀ ਤੋਂ ਨੌਜਵਾਨਾਂ ਵੱਲੋਂ ਤਿਰੰਗੇ ਨਾਲ ਇਹ ਯਾਤਰਾ ਕੱਢਣਾ ਦੇਸ਼ ਪ੍ਰਤੀ ਸਾਡੀ ਸ਼ਰਧਾ ਅਤੇ ਸਮਰਪਣ ਦਾ ਪ੍ਰਗਟਾਵਾ ਹੈ। ਇਸ ਮੌਕੇ ਸੀਨੀਅਰ ਆਗੂ ਹਰਮਨਦੇਵ ਬਾਜਵਾ, ਸ਼ੇਰਵਿੰਦਰ ਧਾਲੀਵਾਲ ਡਸਕਾ, ਸੰਦੀਪ ਸ਼ਰਮਾ, ਅੰਮ੍ਰਿਤਰਾਜਦੀਪ ਸਿੰਘ ਚੱਠਾ, ਸੰਜੇ ਗੋਇਲ , ਰਾਜੀਵ ਮੱਖਣ, ਕੌਂਸਲਰ ਮੋਨਿਕਾ ਗੋਇਲ, ਰਿੰਕੂ ਆਲਮਪੁਰੀਆ, ਰਵਿੰਦਰ ਰਵੀ ਓਬੀਸੀ ਮੋਰਚਾ, ਪਰਮਜੀਤ ਪੰਮਾ ਦੁੱਲਟ , ਗੁਰਮੇਲ ਕਾਲਾ ਜਖੇਪਲ, ਜਸਵੀਰ ਜੱਸੀ ਧਰਮਗੜ੍ਹ, ਨਰਿੰਦਰ ਸ਼ੇਰੋਂ,ਸ਼ੰਕਰ ਬਾਂਸਲ, ਡਾਕਟਰ ਜਗਮਹਿੰਦਰ ਸੈਣੀ, ਯੋਗੇਸ਼ ਗਰਗ, ਅੰਕਿਤ ਕਾਂਸਲ, ਬਲਜੀਤ ਬੌਪੁਰ, ਜਤਿੰਦਰ ਸਿੰਘ, ਮੋਹਨ ਗੁੱਜਰ, ਸੁਰੇਸ਼ ਰਾਠੀ, ਸੋਹਨ ਲਾਲ, ਸੁਖਜਿੰਦਰ ਲਾਡੀ, ਸੁਖਚੈਨ ਕਾਲਾ, ਪ੍ਰਿਤਪਾਲ ਜਨਾਲ, ਰਵਿੰਦਰ ਗੋਇਲ, ਧੀਰਜ ਗੋਇਲ, ਜਰਨੈਲ ਢੋਟ, ਭਗਵਾਨ ਢੋਟ, ਘਨੱਈਆ ਲਾਲ, ਹਰਜੀਤ ਚੱਠੇ ਨਕਟੇ, ਜਸਵੰਤ ਲੌਂਗੋਵਾਲ ਆਦਿ ਹਾਜ਼ਰ ਸਨ।