- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਅੱਜ ਪਟਿਆਲਾ ਪੁੱਜੇਗੀ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਮਕਸਦ ਨਾਲ 18 ਤੋਂ 30 ਸਤੰਬਰ ਤੱਕ ਕੱਢੀ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੀ ਲੜੀ ਤਹਿਤ 28 ਸਤੰਬਰ ਨੂੰ ਇਹ ਯਾਤਰਾ ਪਟਿਆਲਾ ਵਿਖੇ ਪਹੁੰਚ ਰਹੀ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਦੱਸਿਆ ਕਿ ਪੰਜਾਬ ਦੀ ਨੌਜਵਾਨੀ ਤੇ ਬੱਚਿਆਂ ਨੂੰ ਚਿੱਟੇ ਦੇ ਘਾਤਕ ਦਲ-ਦਲ ਵਿੱਚੋਂ ਬਾਹਰ ਕੱਢਣ ਲਈ ਭਾਜਪਾ ਵੱਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ। ਯਾਤਰਾ ਦੀ ਸ਼ੁਰੂਆਤ ਰੋਹਟੀ ਪੁੱਲ ਤੋਂ ਹੋਵੇਗੀ ਅਤੇ ਭਗਤ ਸਿੰਘ ਚੌਂਕ ਤੋਂ ਹੁੰਦੇ ਹੋਏ ਰਾਮਲੀਲਾ ਗਰਾਊਂਡ ਵਿਖੇ ਆ ਕੇ ਸਮਾਪਤ ਹੋਵੇਗੀ। ਯਾਤਰਾ ਦੀ ਅਗਵਾਈ ਵਿਸ਼ੇਸ਼ ਤੌਰ ’ਤੇ ਪਹੁੰਚ ਰਹੇ ਰਾਜ ਸਭਾ ਮੈਂਬਰ ਅਤੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਸੰਜੇ ਭਾਟੀਆ ਕਰਨਗੇ। ਜੈ ਇੰਦਰ ਕੌਰ ਨੇ ਆਮ ਜਨਤਾ, ਨੌਜਵਾਨਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ,