ਪਟਿਆਲਾ ਪਹੁੰਚੀ ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ' ਪਟਿਆਲਾ ਪਹੁੰਚੀ ਭਾਜਪਾ ਦੀ 'ਨਸ਼ਾ ਮੁਕਤ ਪੰਜਾਬ ਯਾਤਰਾ'
Publish Date: Tue, 29 Sep 2026 04:34 PM (IST)
Updated Date: Tue, 29 Sep 2026 04:36 PM (IST)
ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, •ਪਟਿਆਲਾ : ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ’ਚ ਕੱਢੀ ਜਾ ਰਹੀ ਜਾਗਰੂਕਤਾ ਨਸ਼ਾ ਮੁਕਤ ਯਾਤਰਾ ਪਟਿਆਲਾ ਵਿਖੇ ਪਹੁੰਚੀ। ਇਹ ਯਾਤਰਾ ਪਟਿਆਲਾ ਦੇ ਖੰਡਾਂ ਚੌਕ ਤੋਂ ਦਾਖਲ ਹੋ ਕੇ ਲੱਕੜ ਮੰਡੀ, ਸ਼ਹੀਦ ਭਗਤ ਸਿੰਘ ਬੁੱਤ ਤੋਂ ਹੁੰਦੀ ਹੋਈ ਰਾਮਲੀਲਾ ਗਰਾਊਂਡ ਵਿਖੇ ਜਾ ਕੇ ਸਮਾਪਤ ਹੋਈ। ਯਾਤਰਾ ਦੌਰਾਨ ਖੰਡਾਂ ਚੌਕ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੇੜੇ ਵਿਸ਼ਾਲ ਜਨ ਸਭਾਵਾਂ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਲੋਕਾਂ ਨੇ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਯਾਤਰਾ ਵਿਚ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤੇ ਰਾਜ ਸਭਾ ਮੈਂਬਰ ਸੰਜੇ ਭਾਟੀਆ, ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨੀਲ ਸਰੀਨ ਅਤੇ ਸੂਬਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਜਨ ਸਭਾ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਜਨਰਲ ਸਕੱਤਰ ਸੰਜੇ ਭਾਟੀਆ ਨੇ ਕਿਹਾ ਕਿ ਅੱਜ ਪੰਜਾਬ ਵਿਚ ਵਧ ਰਹੇ ਨਸ਼ੇ, ਚਿੱਟੇ ਦੀ ਤਸਕਰੀ ਅਤੇ ਨੌਜਵਾਨਾਂ ਦੀਆਂ ਬਰਬਾਦੀ ਲਈ ਸਿੱਧੇ ਤੌਰ ਤੇ ਸੱਤਾਧਾਰੀ ਆਮ ਆਦਮੀ ਪਾਰਟੀ ਜ਼ਿੰਮੇਵਾਰ ਹੈ। ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਇਹ ਸਿਰਫ਼ ਇਕ ਯਾਤਰਾ ਨਹੀਂ, ਸਗੋਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਦਲਦਲ ਚੋਂ ਕੱਢਣ ਦਾ ਇਕ ਦ੍ਰਿੜ੍ਹ ਸੰਕਲਪ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਸਹਿਯੋਗ ਤੇ ਸਾਰਿਆਂ ਦੇ ਸਾਂਝੇ ਯਤਨਾਂ ਨਾਲ ਹੀ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨੀਲ ਸਰੀਨ ਨੇ ਆਖਿਆ ਕਿ ਲੋਕਾਂ ਦੇ ਅਥਾਹ ਉਤਸ਼ਾਹ ਅਤੇ ਸਮਰਥਨ ਨੇ ਇਸ ਮੁਹਿੰਮ ਨੂੰ ਇਕ ਵੱਡੀ ਲੋਕ ਲਹਿਰ ਬਣਾ ਦਿੱਤਾ ਹੈ। ਸੂਬਾ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰ ਕੌਰ ਨੇ ਆਏ ਹੋਏ ਵਰਕਰਾਂ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਚੋਂ ਕੋਈ ਨਸ਼ਾ ਖ਼ਤਮ ਕਰ ਸਕਦਾ ਹੈ ਤਾਂ ਉਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹਨ ਜਿਸ ਤਰ੍ਹਾਂ ਉਨ੍ਹਾਂ ਦੇਸ਼ ਚੋਂ ਨਕਸਲਵਾਦ ਖ਼ਤਮ ਕਰਕੇ ਦਿਖਾਇਆ ਹੈ, ਉਸੇ ਤਰ੍ਹਾਂ ਹੁਣ ਕੇਂਦਰ ਸਰਕਾਰ ਨੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਜ਼ਿੰਮੇਵਾਰੀ ਚੁੱਕੀ ਹੈ। ਇਸ ਯਾਤਰਾ ਦੌਰਾਨ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ, ਕੇ.ਕੇ. ਸ਼ਰਮਾ, ਕੇ.ਕੇ. ਮਲਹੋਤਰਾ, ਸਤਬੀਰ ਸਿੰਘ ਖਟੜਾ, ਸੰਦੀਪ ਮਲਹੋਤਰਾ, ਵਰੁਣ ਜਿੰਦਲ, ਹੈਪੀ ਸ਼ਰਮਾ, ਅਤੁਲ ਜੋਸ਼ੀ, ਨਿਖਿਲ ਕੁਮਾਰ ਕਾਕਾ,ਮਨੀਸ਼ਾ ਉੱਪਲ, ਪਵਨ ਭੂੰਮਕ, ਹਰੀਸ਼ ਕਪੂਰ, ਸਿਕੰਦਰ ਚੌਹਾਨ, ਨਿਖਿਲ ਬਾਤਿਸ਼, ਹੈਪੀ ਲੋਹਟ, ਸੁਸ਼ੀਲ ਨਾਈਆਰ, ਸੁਖਵਿੰਦਰ ਮਿੰਟਾ, ਮਨਜੀਤ ਅਰਨੋ ਅਤੇ ਯੁਵਰਾਜ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।