'ਸਤਲੁਜ' ਫ਼ਿਲਮ ਦੇ ਵਿਵਾਦ ਮਗਰੋਂ ਵੱਡਾ ਖੁਲਾਸਾ: ਖਾਲੜਾ ਕਤਲ ਕੇਸ ਦਾ ਦੋਸ਼ੀ ਸਾਬਕਾ DSP ਨਿਕਲਿਆ ‘ਲਾਪਤਾ’, ਪੁਲਿਸ ਜਾਂਚ 'ਚ ਸਾਹਮਣੇ ਆਇਆ ਸੱਚ! ਫ਼ਿਲਮ ‘ਸਤਲੁਜ’ ’ਤੇ ਚਰਚਾ ਮਗਰੋਂ ਪੰਜਾਬ ਪੁਲਿਸ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਅਗਵਾ ਤੇ ਕਤਲ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਹਾਸਲ ਸਾਬਕਾ ਡੀਐੱਸਪੀ ਜਸਪਾਲ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਸਪਾਲ ਸਿੰਘ ਦਾ ਤਿੰਨ ਸਾਲਾਂ ਤੋਂ ਕੋਈ ਪਤਾ ਨਹੀਂ ਹੈ। 1995 ’ਚ ਉਸ ਨੂੰ ਮਨੁੱਖੀ ਅਧਿਕਾਰ ਵਰਕਰ ਜਸਵੰਤ ਸਿੰਘ ਖਾਲੜਾ ਨੂੰ ਅਗ਼ਵਾ ਤੇ ਹੱਤਿਆ ਕਰਨ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਹੋਈ ਸੀ। ਮਈ 2023 ’ਚ ਮਿਲੀ ਅੰਤ੍ਰਿਮ ਜ਼ਮਾਨਤ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਹੈ। ਨਾਭਾ ਜੇਲ੍ਹ ’ਚ ਦਰਜ ਰਿਕਾਰਡ ਮੁਤਾਬਕ ਜਸਪਾਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਾਂਝੀ ਦਾ ਰਹਿਣ ਵਾਲਾ ਸੀ, ਪਰ ਇਹ ਪਤਾ ਫ਼ਰਜ਼ੀ
Publish Date: Fri, 10 Jul 2026 11:46 AM (IST)
Updated Date: Fri, 10 Jul 2026 11:47 AM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਫ਼ਿਲਮ ‘ਸਤਲੁਜ’ ’ਤੇ ਚਰਚਾ ਮਗਰੋਂ ਪੰਜਾਬ ਪੁਲਿਸ ਨੇ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਅਗਵਾ ਤੇ ਕਤਲ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਹਾਸਲ ਸਾਬਕਾ ਡੀਐੱਸਪੀ ਜਸਪਾਲ ਸਿੰਘ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਸਪਾਲ ਸਿੰਘ ਦਾ ਤਿੰਨ ਸਾਲਾਂ ਤੋਂ ਕੋਈ ਪਤਾ ਨਹੀਂ ਹੈ। 1995 ’ਚ ਉਸ ਨੂੰ ਮਨੁੱਖੀ ਅਧਿਕਾਰ ਵਰਕਰ ਜਸਵੰਤ ਸਿੰਘ ਖਾਲੜਾ ਨੂੰ ਅਗ਼ਵਾ ਤੇ ਹੱਤਿਆ ਕਰਨ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਹੋਈ ਸੀ। ਮਈ 2023 ’ਚ ਮਿਲੀ ਅੰਤ੍ਰਿਮ ਜ਼ਮਾਨਤ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਹੈ। ਨਾਭਾ ਜੇਲ੍ਹ ’ਚ ਦਰਜ ਰਿਕਾਰਡ ਮੁਤਾਬਕ ਜਸਪਾਲ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਾਂਝੀ ਦਾ ਰਹਿਣ ਵਾਲਾ ਸੀ, ਪਰ ਇਹ ਪਤਾ ਫ਼ਰਜ਼ੀ ਨਿਕਲਿਆ ਹੈ।
ਥਾਣਾ ਸਦਰ ਹੁਸ਼ਿਆਰਪੁਰ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਪਿੰਡ ਦੇ ਸਰਪੰਚ ਤੇ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਹੈ। ਜਸਪਾਲ ਦਾ ਇਸ ਪਿੰਡ ਨਾਲ ਕੋਈ ਸਬੰਧ ਨਹੀਂ। ਨਾਭਾ ਓਪਨ ਜੇਲ੍ਹ ਪ੍ਰਸ਼ਾਸਨ ਨੇ ਵੀ ਸਾਬਕਾ ਡੀਐੱਸਪੀ ਦੇ ਮੌਜੂਦਾ ਪਤੇ ਦੀ ਵੈਰੀਫਿਕੇਸ਼ਨ ਲਈ ਪੁਲਿਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ। ਜੇਲ੍ਹ ਸੁਪਰਡੈਂਟਚੰਚਲ ਸ਼ਰਮਾ ਦਾ ਕਹਿਣਾ ਹੈ ਕਿ ਹਾਲ ਹੀ ’ਚ ਅਹੁਦਾ ਸੰਭਾਲਣ ਤੋਂ ਬਾਅਦ ਨਿਯਮਤ ਵੈਰੀਫਿਕੇਸ਼ਨ ਪ੍ਰਕਿਰਿਆ ਤਹਿਤ ਇਹ ਕਦਮ ਚੁੱਕਿਆ ਗਿਆ ਹੈ।
ਓਧਰ ਖਾਲੜਾ ਦਾ ਕੇਸ ਲੜਣ ਵਾਲੇ ਸੀਨੀਅਰ ਵਕੀਲ ਬਰਜਿੰਦਰ ਸਿੰਘ ਸੋਢੀ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਮਾਮਲੇ ’ਚ ਸਾਰੇ ਮੁਲਜ਼ਮ ਪਟਿਆਲਾ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਰਹਿ ਚੁੱਕੇ ਹਨ, ਜਿਨ੍ਹਾਂ ਨੂੰ ਬਾਅਦ ’ਚ ਵੱਖ-ਵੱਖ ਜ਼ਿਲ੍ਹਿਆਂ ’ਚ ਸ਼ਿਫਟ ਕਰ ਦਿੱਤਾ ਗਿਆ ਸੀ। ਜੇ ਡੀਐੱਸਪੀ ਜ਼ਮਾਨਤ ਤੋਂ ਬਾਅਦ ਪੁਲਿਸ ਦੀ ਫਾਈਲ ’ਚ ਟ੍ਰੇਸ ਨਹੀਂ ਹੋ ਰਿਹਾ ਤਾਂ ਇਹ ਵਿਭਾਗ ਦੀ ਵੱਡੀ ਲਾਪਰਵਾਹੀ ਹੈ।