ਰੋਜ਼ੀ-ਰੋਟੀ ਦੀ ਭਾਲ 'ਚ ਲੱਗੇ ਨੌਜਵਾਨਾਂ ਨਾਲ ਵੱਡਾ ਫਰਾਡ; ਵਿਦੇਸ਼ ਭੇਜਣ ਦੇ ਨਾਮ 'ਤੇ 30 ਲੱਖ ਰੁਪਏ ਹੜੱਪੇ
ਦੇਵੀਗੜ੍ਹ ਇਲਾਕੇ ਵਿਚ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ ਦਿਨੋ-ਦਿਨ ਧੋਖਾਧੜੀ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਪਿੰਡ ਖਤੌਲੀ ਦੇ ਇਕ ਵਿਅਕਤੀ ਹਰਜਿੰਦਰ ਸਿੰਘ ਨਾਲ ਵਾਪਰਿਆ, ਜਿੱਥੇ ਉਸ ਨੇ ਥਾਣਾ ਜੁਲਕਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੁਲਜ਼ਮ ਨੇ ਉਸ ਦੇ ਲੜਕੇ ਹਰਮਨ ਸਿੰਘ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 30 ਲੱਖ ਰੁਪਏ ਲੈ ਲਏ ਸਨ ਪਰ ਬਾਅਦ ਵਿਚ ਉਸ ਦੇ ਲੜਕੇ ਨੂੰ ਨਾ ਵਿਦੇਸ਼ ਭੇਜਿਆ ਅਤੇ ਨਾਂ ਹੀ ਪੈਸੇ ਵਾਪਸ ਕੀਤੇ।
Publish Date: Wed, 25 Feb 2026 12:22 PM (IST)
Updated Date: Wed, 25 Feb 2026 12:25 PM (IST)
ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗੜ੍ਹ : ਦੇਵੀਗੜ੍ਹ ਇਲਾਕੇ ਵਿਚ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਮ 'ਤੇ ਦਿਨੋ-ਦਿਨ ਧੋਖਾਧੜੀ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ। ਅਜਿਹਾ ਹੀ ਇਕ ਮਾਮਲਾ ਪਿੰਡ ਖਤੌਲੀ ਦੇ ਇਕ ਵਿਅਕਤੀ ਹਰਜਿੰਦਰ ਸਿੰਘ ਨਾਲ ਵਾਪਰਿਆ, ਜਿੱਥੇ ਉਸ ਨੇ ਥਾਣਾ ਜੁਲਕਾਂ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਮੁਲਜ਼ਮ ਨੇ ਉਸ ਦੇ ਲੜਕੇ ਹਰਮਨ ਸਿੰਘ ਨੂੰ ਆਸਟ੍ਰੇਲੀਆ ਭੇਜਣ ਦਾ ਝਾਂਸਾ ਦੇ ਕੇ ਉਸ ਕੋਲੋਂ 30 ਲੱਖ ਰੁਪਏ ਲੈ ਲਏ ਸਨ ਪਰ ਬਾਅਦ ਵਿਚ ਉਸ ਦੇ ਲੜਕੇ ਨੂੰ ਨਾ ਵਿਦੇਸ਼ ਭੇਜਿਆ ਅਤੇ ਨਾਂ ਹੀ ਪੈਸੇ ਵਾਪਸ ਕੀਤੇ।
ਇਸ ਸਬੰਧੀ ਉੱਚ ਅਧਿਕਾਰੀਆਂ ਦੀ ਜਾਂਚ ਤੋਂ ਬਾਅਦ ਥਾਣਾ ਜੁਲਕਾਂ ਵਿਖੇ ਮਨਦੀਪ ਸਿੰਘ, ਆਰਤੀ ਪਤਨੀ ਮਨਦੀਪ ਸਿੰਘ ਵਾਸੀਆਨ ਪਿੰਡ ਚੰਦਰ ਕਲਾਂ ਫਤਿਆਂਬਾਦ ਹਰਿਆਣਾ ਅਤੇ ਸੁਖਵਿੰਦਰ ਸਿੰਘ ਵਾਸੀ ਪਿੰਡ ਖੋਪਰੀ ਢਾਣੀ ਧਾਰੂਸੂਲ ਕਲਾਂ, ਫਤਿਆਂਬਾਦ ਹਰਿਆਣਾ ਵਿਰੁੱਧ ਕੇਸ ਦਰਜ ਕੀਤਾ ਹੈ।