- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
3 ਫੀਸਦੀ ਡੀ.ਏ ਦੇ ਕੇ ਮੁਲਾਜਮਾ/ਪੈਨਸ਼ਨਰਜ਼ ਨਾਲ ਕੀਤਾ ਵੱਡਾ ਧੋਖਾ: ਸੰਧੂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਖੁਰਾਕ ਸਪਲਾਈ ਪਟਿਆਲਾ ਯੂਨਿਟ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮੁਖਤਿਆਰ ਸਿੰਘ ਸੰਧੂ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਪ੍ਰਬੰਧਕ ਕਮੇਟੀ ਦੇ ਚੀਫ ਪੈੰਟਰਨ ਗੁਰਦੀਪ ਸਿੰਘ, ਚੇਅਰਮੈਨ ਜਗਦੇਵ ਸਿੰਘ ਢੀਂਡਸਾ ,ਪ੍ਰਧਾਨ ਮੁਖਤਿਆਰ ਸਿੰਘ ਸੰਧੂ, ਸਕੱਤਰ ਆਰ.ਕੇ. ਸਿੰਗਲਾ, ਸੀਨੀਅਰ ਮੀਤ ਪ੍ਰਧਾਨ ਕੌਸਲ ਰਾਓ ਸਿੰਗਲਾ ’ਤੇ ਵਿਤ ਸਕੱਤਰ ਗੁਰਨਾਮ ਸਿੰਘ ਹਾਜ਼ਰ ਹੋਏੇ। ਪ੍ਰਧਾਨ ਸੰਧੂ ਨੇ ਸਰਕਾਰ ਵੱਲੋ ਮੁਲਾਜ਼ਮ/ਪੈਨਸ਼ਨਰਜ਼ ਦੇ ਪੈਂਡਿੰਗ ਪਏ ਬਕਾਏ ’ਚੋਂ ਡੀ.ਏ ਦਾ ਸਿਰਫ 3 ਫੀਸਦੀ ਕਿਸ਼ਤ ਜਾਰੀ ਕਰਕੇ ਇਸ ਨੂੰ ਦੀਵਾਲੀ ਦਾ ਤੋਹਫਾ ਦੱਸਣਾ, ਮੁਲਾਜ਼ਮਾਂ/ਪੈਨਸ਼ਨਰਜ਼ ਨਾਲ ਸਰਾਸਰ ਬਹੁਤ ਵੱਡਾ ਧੋਖਾ ਕੀਤਾ ਗਿਆ ਹੈ। ਪ੍ਰਧਾਨ ਨੇ ਇਸਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਛੋਟੀਆਂ ਛੋਟੀਆਂ ਕਿਸ਼ਤਾਂ ਜਾਰੀ ਕਰਨ ਦੀ ਬਜਾਏ ਮੁਲਾਜ਼ਮਾਂ ਦਾ ਬਨਦਾ ਕੇਂਦਰ ਦੇ ਬਰਾਬਰ 63 ਫੀਸਦੀ ਡੀ.ਏ ਮੁਕੰਮਲ ਤੁਰੰਤ ਜਾਰੀ ਕਰੇ। ਪ੍ਰਧਾਨ ਸੰਧੂ ਨੇ ਕਿਹਾ ਇਸ ਕਰਕੇ ਹੀ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ, ਸਰਕਾਰ ਨੂੰ ਆਦਾਲਤ ’ਚ ਮੁਆਫੀ ਮੰਗਣੀ ਪਈ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ, ਪੰਜਾਬ ਦੇ ਲਗਭਗ 8 ਲੱਖ ਮੁਲਾਜ਼ਮ ਆਪਣੇ ਹਁਕਾਂ ਦੀ ਪ੍ਰਾਪਤੀ ਲਈ ਸੜਕਾਂ ਤੇ ਸੰਘਰਸ਼ ਕਰਨ ਲਈ ਮਜਬੂਰ ਹਨ। ਅੰਤ ਵਿਚ ਪ੍ਰਧਾਨ ਸੰਧੂ ਅਤੇ ਚੀਫ ਪੈਟਰਨ ਗੁਰਦੀਪ ਸਿੰਘ ਨੇ ਮੀਟਿੰਗ ਵਿੱਚ ਸ਼ਾਮਿਲ ਹੋਏ ਸਮੂਹ ਅਹੁਦੇਦਾਰ ਸਾਹਿਬਾਨ ਦਾ ਧੰਨਵਾਦ ਕੀਤਾ।