ਕਾਰ ਸਵਾਰ 30 ਕਿੱਲੋ ਭੂੱਕੀ ਸਮੇਤ ਕਾਬੂ
ਕਾਰ ਸਵਾਰ 30 ਕਿਲੋ ਭੂੱਕੀ ਸਮੇਤ ਕਾਬੂ
Publish Date: Fri, 03 Apr 2026 04:39 PM (IST)
Updated Date: Fri, 03 Apr 2026 04:43 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਥਾਣਾ ਪਸਿਆਣਾ ਪੁਲਿਸ ਨੇ ਕਾਰ ਸਵਾਰ ਇਕ ਵਿਅਕਤੀ ਨੂੰ 30 ਕਿੱਲੋ ਭੁੱਕੀ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਥਾਣਾ ਪਸਿਆਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਥਾਣੇ ਵਿਚ ਤਾਇਨਾਤ ਏਐੱਸਆਈ ਚਮਕੌਰ ਸਿੰਘ ਪੁਲਿਸ ਪਾਰਟੀ ਸਮੇਤ ਪਿੰਡ ਵਜੀਦਪੁਰ ਨਜ਼ਦੀਕ ਗਸਤ ਕਰ ਰਹੇ ਸਨ ਕਿ ਇਸ ਦੌਰਾਨ ਆ ਰਿਹਾ ਕਾਰ ਚਾਲਕ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਕਾਰ ਪਿੱਛੇ ਨੂੰ ਮੋੜਨ ਲੱਗਾ ਸ਼ੱਕ ਪੈਣ ’ਤੇ ਕਾਬੂ ਕਰਕੇ ਕਾਰ ਦੀ ਤਲਾਸ਼ੀ ਲਈ ਤਾਂ ਪਿਛਲੀ ਸੀਟ ਤੇ ਪਏ ਦੋ ਪਲਾਸਟਿਕ ਦੇ ਥੈਲਿਆਂ ’ਚੋਂ 30 ਕਿੱਲੋ ਭੂੱਕੀ ਬਰਾਮਦ ਹੋਈ। ਭੂੱਕੀ ਸਮੇਤ ਕਾਬੂ ਕੀਤੇ ਕਾਰ ਚਾਲਕ ਦੀ ਪਛਾਣ ਕੁਲਦੀਪ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਪਿੰਡ ਦਿਲਾਵਰਪੁਰ ਵਜੋਂ ਹੋਈ। ਪੁਲਿਸ ਨੇ ਮੁਲਜ਼ਮ ਵਿਰੁੱਧ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।