
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤ ਵਿਕਾਸ ਪ੍ਰੀਸ਼ਦ, ਸਮਾਣਾ ਵੱਲੋਂ 500 ਤੁਲਸੀ ਦੇ ਪੌਦਿਆਂ ਦੀ ਵੰਡ

ਭਾਰਤ ਭੂਸ਼ਣ ਗੋਇਲ ਪੰਜਾਬੀ ਜਾਗਰਣ, ਸਮਾਣਾ : ਭਾਰਤ ਵਿਕਾਸ ਪ੍ਰੀਸ਼ਦ, ਸਮਾਣਾ ਵੱਲੋਂ ਨੇਕ ਅਤੇ ਵਾਤਾਵਰਣ-ਪੱਖੀ ਉਪਰਾਲੇ ਤਹਿਤ ਮੰਦਰ ਵਜ਼ੀਰੀ ਵਾਲਾ, ਸ਼ਿਵ ਮੰਦਰ ਕ੍ਰਿਸ਼ਨਾ ਬਸਤੀ ਅਤੇ ਸਤਸੰਗ ਭਵਨ 500 ਤੁਲਸੀ ਦੇ ਬੂਟੇ ਵੰਡੇ ਗਏ। ਮੰਦਰ ਦੇ ਪ੍ਰਧਾਨ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਇਹ ਉਪਰਾਲਾ ਹਰਿਆਵਲ, ਵਾਤਾਵਰਣ ਦੀ ਸੰਭਾਲ ਅਤੇ ਸਾਡੀ ਭਾਰਤੀ ਸੰਸਕ੍ਰਿਤੀ ਵਿਚ ਤੁਲਸੀ ਦੇ ਮਹੱਤਵ ਪ੍ਰਤੀ ਜਾਗਰੂਕਤਾ ਪੈਦਾ ਕਰਨ ਵੱਲ ਇਕ ਸ਼ਲਾਘਾਯੋਗ ਕਦਮ ਹੈ। ਭਾਰਤ ਵਿਕਾਸ ਪ੍ਰੀਸ਼ਦ, ਸਮਾਣਾ ਵੱਲੋਂ ਤਿੰਨਾਂ ਸੰਸਥਾਵਾਂ ਦੇ ਸਮੂਹ ਮੈਂਬਰਾਂ ਅਤੇ ਟੀਮਾਂ ਦਾ ਇਸ ਉਪਰਾਲੇ ਨੂੰ ਸਫਲ ਬਣਾਉਣ ਲਈ ਦਿਲੋਂ ਧੰਨਵਾਦ ਕੀਤਾ । ਇਸ ਮੌਕੇ ਰਾਜਿੰਦਰ ਪਰਸ਼ਾਦ, ਬ੍ਰਿਜ ਭਾਨ ਕਾਂਸਲ, ਸੀਤਾ ਰਾਮ ਗੁਪਤਾ, ਸ਼ਸ਼ੀ ਭੂਸ਼ਣ ਸਿੰਗਲਾ, ਯਤਿੰਦਰ ਸ਼ਰਮਾ, ਵਿਜੈ ਪਾਹਵਾ, ਤਰੁਣ ਗਰਗ, ਸੁਨੀਸ਼ ਸਿੰਗਲਾ, ਰੋਹਿਤ ਵਰਮਾ ਮੰਦਰ ਵਜ਼ੀਰੀ ਵਾਲਾ ਦੇ ਪ੍ਰਧਾਨ ਬਿਮਲ ਬਾਂਸਲ, ਸ਼ਿਵ ਮੰਦਰ ਕ੍ਰਿਸ਼ਨਾ ਬਸਤੀ ਵਿਖੇ ਮਹਿਲਾ ਮੰਡਲ ਦੀਆਂ ਮੈਂਬਰਾਂ ਸੀਤਾ ਰਾਣੀ, ਸਰੋਜ ਰਾਣੀ, ਪਰੋਹਿਤਾ, ਪਰਮੋਦ ਰਾਣੀ,ਸਤਸੰਗ ਭਵਨ ਵਿਖੇ ਪ੍ਰਧਾਨ ਡੀ. ਦਲੀਪ ਪਾਹਵਾ ਅਤੇ ਹੋਰ ਮੈਂਬਰ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਪਣਾ ਸਹਿਯੋਗ ਦਿੱਤਾ।