ਸ਼੍ਰੀਮਦ ਭਾਗਵਤ ਕਥਾ ਤੋਂ ਪਹਿਲਾਂ ਵਿਸ਼ਾਲ ਕਲਸ਼ ਯਾਤਰਾ ਕੱਢੀ
ਸ਼੍ਰੀਮਦ ਭਾਗਵਤ ਕਥਾ ਤੋਂ ਪਹਿਲਾਂ ਵਿਸ਼ਾਲ ਕਲਸ਼ ਯਾਤਰਾ ਕੱਢੀ
Publish Date: Mon, 30 Mar 2026 06:06 PM (IST)
Updated Date: Mon, 30 Mar 2026 06:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਪਟਿਆਲਾ ਵੱਲੋਂ ਸ਼ਹਿਰ ਵਾਸੀਆਂ ਨੂੰ ਅਧਿਆਤਮਿਕਤਾ, ਵਿਗਿਆਨ ਅਤੇ ਭਗਤੀ ਰਸ ਤੋਂ ਜਾਣੂ ਕਰਵਾਉਣ ਲਈ ਕਰਵਾਈ ਜਾ ਰਹੀ ਸ਼੍ਰੀਮਦ ਭਾਗਵਤ ਕਥਾ ਤੋਂ ਪਹਿਲਾਂ ਇਕ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ, ਜਿਸ ਦੀ ਸ਼ੁਰੂਆਤ ਮੇਅਰ ਕੁੰਦਨ ਗੋਗੀਆ, ਮੋਹਿਤ ਮਹਿੰਦਰਾ, ਕਮਲ ਅਗਰਵਾਲ ਕਲਾਨਿਧੀ ਜਵੈਲਰਜ਼, ਸੌਰਭ ਜੈਨ ਵਰਧਮਾਨ ਹਸਪਤਾਲ, ਤਜਿੰਦਰ ਮਹਿਤਾ ਚੇਅਰਮੈਨ, ਜ਼ਿਲ੍ਹਾ ਪਲੈਨਿੰਗ ਬੋਰਡ, ਹਰਿੰਦਰ ਗੁਪਤਾ, ਰੋਹਿਤ ਅਹੂਜਾ, ਪੀ.ਡੀ.ਗੁਪਤਾ, ਵਿਨੈ ਗੁਪਤਾ, ਕਵਿਤਾ ਸ਼ਰਮਾ ਵੱਲੋਂ ਝੰਡਾ ਲਹਿਰਾ ਕੇ ਕੀਤੀ ਗਈ। ਇਸ ਕਲਸ਼ ਯਾਤਰਾ ਵਿਚ ਪੀਲੇ ਕੱਪੜਿਆਂ ਵਿਚ ਹਜ਼ਾਰਾਂ ਭਾਗਸ਼ਾਲੀ ਔਰਤਾਂ ਨੇ ਕਲਸ਼ ਚੁੱਕੇ। ਅਣਗਿਣਤ ਭਾਗਸ਼ਾਲੀ ਔਰਤਾਂ ਨੇ ਆਪਣੇ ਸਿਰਾਂ ਤੇ ਕਲਸ਼ ਧਾਰਨ ਕਰਕੇ ਕਥਾ ਸਥਾਨ ਤੇ ਪਹੁੰਚ ਕੇ ਸ਼੍ਰੀਮਦ ਭਾਗਵਤ ਕਥਾ ਦਾ ਸੰਦੇਸ਼ ਸ਼ਹਿਰ ਚ ਥਾਂ-ਥਾਂ ਦਿੱਤਾ ਤੇ ਵਿਸ਼ਵ ਸ਼ਾਂਤੀ ਦੀ ਕਾਮਨਾ ਦਾ ਪ੍ਰਚਾਰ ਕੀਤਾ।