
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਬਹਿਰੂ ਕਿਸਾਨ ਜਥੇਬੰਦੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਦਿੱਤਾ ਰੋਸ ਧਰਨਾ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਕੌਮੀ ਇਨਸਾਫ਼ ਮੋਰਚੇ ਦੇ ਸੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੇ ਪੰਜਾਬ ਬੰਦ ਦੇ ਸੱਦੇ ਤੇ ਰਾਜਪੁਰਾ ਸ਼ਹਿਰ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਪੂਰੀ ਤਰ੍ਹਾਂ ਅਮਨ ਸ਼ਾਂਤੀ ਨਾਲ ਦਿੱਤੇ ਸਮੇ ’ਤੇ ਸਮਾਪਤ ਹੋਇਆ। ਇਸ ਦੌਰਾਨ ਰਾਜਪੁਰਾ ਦੇ ਲਿਬਰਟੀ ਚੌਂਕ ਨੇੜੇ ਇੰਡੀਅਨ ਫਾਰਮਰਜ ਐਸੋਸੀਏਸ਼ਨ ਬਹਿਰੂ ਵਲੋਂ ਜਿਲਾ ਪਰਧਾਨ ਰਣਜੀਤ ਸਿੰਘ ਆਕੜ ਦੀ ਅਗਵਾਈ ਵਿਚ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਜਥੇਬੰਦੀ ਦੇ ਕੌਮੀ ਪ੍ਰਧਾਨ ਸਤਿਨਾਮ ਸਿੰਘ ਬਹਿਰੂ ਵਿਸ਼ੇਸ਼ ਤੌਰ ਪਰ ਪਹੁੰਚੇ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਆਗੂ ਮਾਨ ਸਿੰਘ ਰਾਜਪੁਰਾ, ਜਗਦੀਪ ਸਿੰਘ ਅਲੂਣਾ, ਗੁਰਪਰੀਤ ਸਿੰਘ ਤੇ ਹੋਰ ਆਗੂ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਹਾਜ਼ਰ ਹੋਏ। ਇੰਡੀਅਨ ਫਾਰਮਰਜ ਐਸੋਸੀਏਸ਼ਨ ਬਹਿਰੂ ਵਲੋਂ ਬਲਿਹਾਰ ਸਿੰਘ ਵਿੱਤ ਸਕੱਤਰ ਪੰਜਾਬ, ਗੋਬਿੰਦਰ ਸਿੰਘ ਆਕੜ, ਕੁਲਦੀਪ ਸਿੰਘ ਫੌਜੀ, ਗੁਰਵਿੰਦਰ ਸਿੰਘ, ਜਸਵੀਰ ਸਿੰਘ, ਬਲਜੀਤ ਸਿੰਘ, ਨੱਥਾ ਸਿੰਘ ਤੇ ਨੀਲਪੁਰ ਤੋਂ ਬਹੁਤ ਸਾਰੇ ਕਿਸਾਨ, ਸੋਹਨ ਸਿੰਘ ਸਾਬਕਾ ਸਰਪੰਚ ਮੁਹੰਮਦੀਪੁਰ, ਦੀਦਾਰ ਸਿੰਘ ਸਾਬਕਾ ਸਰਪੰਚ ਅਮਰਗੜ੍ਹ, ਮਨਜੀਤ ਸਿੰਘ ਸਾਬਕਾ ਸਰਪੰਚ ਖਲਾਸਪੁਰ ਤੇ ਸਾਥੀ, ਦਵਿੰਦਰ ਸਿੰਘ ਹਰਿਆਉ ਤੇ ਸਾਥੀ, ਨਰਿੰਦਰ ਸਿੰਘ ਨਿੰਦਾ ਭੱਪਲਤੇ ਸਾਥੀ, ਸੁਖਦੇਵ ਸਿੰਘ, ਹਰਦੇਵ ਸਿੰਘ, ਮਹਿੰਦਰ ਸਿੰਘ ਸਾਰੇ ਬਖਸ਼ੀਵਾਲ, ਜਸਵੰਤ ਸਿੰਘ ਅਲੂਣਾ ਵੱਲੋਂ ਇਕੱਠੇ ਹੋ ਕੇ ਜਿਹੜੇ ਅਦਾਰੇ ਕਿਸੇ ਕਾਰਨ ਖੁੱਲੇ ਸਨ ਨੂੰ ਬੰਦ ਕਰਵਾਉਂਦੇ ਹੋਏ ਗਗਨ ਚੌਕ ਵਿਚ ਜਿਥੇ ਬਹੁਗਿਣਤੀ ਵਿਚ ਕਿਸਾਨ ਇਕੱਠੇ ਹੋਏ ਸਨ ਉਥੇ ਪਹੁੰਚ ਕੇ ਹਿਸਾ ਪਾਇਆ। ਬੁਲਾਰਿਆਂ ਨੇ ਆਪਣੇ ਆਪਣੇ ਵਿਚਾਰ ਸਭ ਦੇ ਸਾਹਮਣੇ ਰੱਖੇ। ਅਖੀਰ ਦੁਪਹਿਰ 2 ਵਜੇ ਰੋਸ ਧਰਨਾ ਸਮਾਪਤ ਕੀਤਾ ਗਿਆ।