ਗਲੋਬਲ ਕੰਬੋਜ਼ ਸੰਸਥਾ ਵੱਲੋਂ ਬਾਵਾ ਕੈਂਚੀ ਸਨਮਾਨਿਤ ਗਲੋਬਲ ਕੰਬੋਜ਼ ਸੰਸਥਾ ਵੱਲੋਂ ਬਾਵਾ ਕੈਂਚੀ ਸਨਮਾਨਿਤ
Publish Date: Wed, 14 Oct 2026 03:40 PM (IST)
Updated Date: Thu, 15 Oct 2026 04:00 AM (IST)
ਬੋਰਵੈੱਲ ’ਚ ਡਿੱਗੇ ਫ਼ਤਹਿ ਵੀਰ ਨੂੰ ਕੱਢਣ ਸਮੇਂ ਨਿਭਾਈ ਸੀ ਅਹਿਮ ਭੂਮਿਕਾ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਕ਼ਰੀਬ ਛੇ ਸੱਤ ਸਾਲ ਪਹਿਲਾਂ ਸੁਨਾਮ ਨੇੜੇ ਖੇਤਾਂ ਵਿੱਚ ਵਸਦੇ ਇੱਕ ਜ਼ਿਮੀਦਾਰ ਪਰਿਵਾਰ ਦੇ ਬੋਰਵੈਲ ਵਿੱਚ ਡਿੱਗੇ ਮਾਸੂਮ ਬੱਚੇ ਨੂੰ ਬਾਹਰ ਕੱਢਣ ਸਮੇਂ ਅਹਿਮ ਭੂਮਿਕਾ ਨਿਭਾਉਣ ਵਾਲੇ ਸੁਨਾਮ ਸ਼ਹਿਰ ਦੇ ਸਮਾਜ ਸੇਵਕ ਕੁਲਦੀਪ ਸਿੰਘ ਬਾਵਾ ਕੈਂਚੀ ਨੂੰ ਗਲੋਬਲ ਕੰਬੋਜ ਐਜੂਕੇਸ਼ਨ ਐਂਡ ਵੈਲਫੇਅਰ ਆਰਗਨਾਈਜੇਸ਼ਨ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਰੱਖੇ ਗਏ ਸਮਾਗਮ ਵਿੱਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਦਾ ਮਕਸਦ ਸਮਾਜ ਸੇਵਾ ਅਤੇ ਵਿੱਦਿਆ ਦੇ ਖੇਤਰ ਵਿੱਚ ਪ੍ਰਾਪਤੀਆਂ ਨੂੰ ਪ੍ਰਫੁੱਲਿਤ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਇਸ ਮੌਕੇ ਕੁਲਦੀਪ ਸਿੰਘ ਬਾਵਾ ਕੈਂਚੀ ਨੇ ਦੱਸਿਆ ਕਿ ਉਨ੍ਹਾਂ ਨੂੰ ਜੋ ਸਮਾਜ ਸੇਵਾ ਲਈ ਕੰਬੋਜ ਭਾਈਚਾਰੇ ਵੱਲੋਂ ਵਿਸ਼ੇਸ ਸੱਦਾ ਪੱਤਰ ਦੇਕੇ ਸਨਮਾਨਿਤ ਕੀਤਾ ਇਸ ਲਈ ਉਹਨਾਂ ਸੰਸਥਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੁਲਦੀਪ ਸਿੰਘ ਬਾਵਾ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਇਹ ਬਹੁਤ ਹੀ ਕਠਿਨ ਮੌਕਿਆਂ ਤੇ ਸੇਵਾਵਾਂ ਜੋ ਕੁਲਦੀਪ ਸਿੰਘ ਨੇ ਨਿਭਾਈਆਂ ਹਨ ਜਿਵੇਂ ਕਿ ਫਤਿਹਵੀਰ ਸਿੰਘ ਦੇ ਬਚਾਓ ਕਾਰਜਾਂ ਵਿੱਚ ਕੋਵਿਡ ਦੌਰਾਨ ਕੀਤੀਆਂ ਗਈਆਂ ਸੇਵਾਵਾਂ, ਅਤੇ ਹੜਾਂ ਦੌਰਾਨ ਲੋਕਾਂ ਦੇ ਬਚਾਓ ਕਾਰਜਾਂ ਲਈ ਨਿਰਸਵਾਰਥ ਸੇਵਾ ਨਿਭਾਈ ਹੈ। ਉਨ੍ਹਾਂ ਆਖਿਆ ਕਿ ਅਜਿਹੇ ਵਿਅਕਤੀਆਂ ਨੂੰ ਸਨਮਾਨਿਤ ਕਰਕੇ ਹੋਰਨਾਂ ਲੋਕਾਂ ਦੇ ਮਨਾਂ ਵਿੱਚ ਚਿਣਗ ਪੈਦਾ ਕਰਨਾ ਹੈ। ਇਸ ਮੌਕੇ ਗਲੋਬਲ ਕੰਬੋਜ ਐਜੂਕੇਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਦੇ ਭੁਪਿੰਦਰ ਸਿੰਘ ਢੋਟ, ਸੁਖਦੇਵ ਸਿੰਘ, ਮਨਿੰਦਰ ਪਾਲ ਸਿੰਘ ਤੋਂ ਇਲਾਵਾ ਸੁਨਾਮ ਤੋਂ ਸ਼ਹੀਦ ਊਧਮ ਸਿੰਘ ਕੰਬੋਜ਼ ਯਾਦਗਾਰੀ ਕਮੇਟੀ ਮੇਨ ਦੇ ਪ੍ਰਧਾਨ ਮਨਦੀਪ ਸਿੰਘ ਜੋਸ਼ਨ, ਵਰਿੰਦਰ ਸਿੰਘ ਅਬਦਾਲ ਸਨ।