ਬਰਸਟ ਨੇ ਹਲਕੇ ’ਚ 7 ਕਰੋੜ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ਹਰਚੰਦ ਸਿੰਘ ਬਰਸਟ ਨੇ ਹਲਕਾ ਸਮਾਣਾ ਵਿਖੇ 7 ਕਰੋੜ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
Publish Date: Sun, 05 Apr 2026 04:30 PM (IST)
Updated Date: Sun, 05 Apr 2026 04:31 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿਚ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਰਹੀ ਹੈ। ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਲਿੰਕ ਸੜਕਾਂ ਦੇ ਨਵੀਨੀਕਰਨ ਅਤੇ ਮੁਰੰਮਤ ਦੇ ਕੰਮ ਤੇਜ਼ੀ ਨਾਲ ਕੀਤੇ ਜਾ ਰਹੇ ਹਨ, ਤਾਂ ਜੋ ਪਿੰਡ ਵਾਸੀਆਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਚੰਦ ਸਿੰਘ ਬਰਸਟ ਚੇਅਰਮੈਨ, ਪੰਜਾਬ ਮੰਡੀ ਬੋਰਡ ਅਤੇ ਸੂਬਾ ਜਨਰਲ ਸਕੱਤਰ, ਆਮ ਆਦਮੀ ਪਾਰਟੀ, ਪੰਜਾਬ ਵੱਲੋਂ ਅੱਜ ਹਲਕਾ ਸਮਾਣਾ ਵਿਖੇ ਲਗਭਗ 7 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਦਿਆਂ ਕੀਤਾ ਗਿਆ। ਇਸ ਮਗਰੋਂ ਬਰਸਟ ਵੱਲੋਂ ਸਮਾਣਾ ਦਫ਼ਤਰ ਵਿਖੇ ਲੋਕ ਮਿਲਣੀ ਦੌਰਾਨ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਦੀਆਂ ਸਮੱਸਿਆਵਾਂ ਸੁਣਿਆ ਗਈਆਂ, ਜਿਨ੍ਹਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਵੱਲੋਂ ਸਮਾਣਾ ਭਵਾਨੀਗੜ੍ਹ ਰੋਡ ਤੋਂ ਬੱਲਮਗੜ੍ਹ ਵਾਇਆ ਕੁਲਾਰਾਂ ਨਾਲ ਲਿੰਕ ਭੇਡਪੁਰੀ, ਦੋਦੜਾ ਸੜਕ ਦੇ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਬਰਸਟ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਵੱਲੋਂ ਇਨ੍ਹਾਂ ਸੜਕਾਂ ਨੂੰ ਬਣਵਾਉਣ ਦੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ, ਜਿਸ ਨੂੰ ਪੂਰਾ ਕਰਦਿਆਂ ਹੋਇਆਂ ਇਨ੍ਹਾਂ ਸੜਕਾਂ ਦੇ ਨਿਰਮਾਣ ਕਾਰਜਾਂ ਨੂੰ ਸ਼ੁਰੂ ਕਰਵਾਇਆ ਗਿਆ ਹੈ। ਇਨ੍ਹਾਂ ਸੜਕਾਂ ਦੇ ਬਣਨ ਨਾਲ ਕਿਸਾਨਾਂ, ਵਪਾਰੀਆਂ, ਵਿਦਿਆਰਥੀਆਂ, ਆਮ ਜਨਤਾ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਆਵਾਜਾਈ ਸੁਰੱਖਿਅਤ ਅਤੇ ਸੁਗਮ ਬਣੇਗੀ। ਇਸ ਮੌਕੇ ਜਸਬੀਰ ਸਿੰਘ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਦਰਬਾਰਾ ਸਿੰਘ ਬਲਾਕ ਸੰਮਤੀ ਮੈਂਬਰ, ਬਲਵਿੰਦਰ ਸਿੰਘ ਬਲੋ ਚੇਅਰਮੈਨ ਮਾਰਕੀਟ ਕਮੇਟੀ, ਜਗਸੀਰ ਸਿੰਘ ਸਰਪੰਚ ਗੁਰੂ ਤੇਗ ਬਹਾਦਰ ਨਗਰ, ਜਤਿੰਦਰ ਸਿੰਘ ਸਰਪੰਚ ਗੁਰੂ ਨਾਨਕ ਨਗਰ, ਰਾਜਵੀਰ ਸਿੰਘ ਸਰਪੰਚ ਬਲਮਗੜ੍ਹ, ਯਾਦਵਿੰਦਰ ਸਿੰਘ ਸਰਪੰਚ ਅਜੀਤ ਨਗਰ, ਜਗਦੀਪ ਸਿੰਘ ਸਰਪੰਚ ਪਹਾੜਪੁਰ, ਲਾਡੀ ਸਰਪੰਚ ਮਿਆਲ ਖੁਰਦ, ਕੁਲਜੀਤ ਸਿੰਘ ਸਰਪੰਚ ਤੁਲੇਵਾਲ, ਸ਼ੰਕਰ ਸਿੰਘ ਸਰਪੰਚ ਖੇੜਕ, ਰਵਿੰਦਰ ਸਿੰਘ ਸੋਹਲ, ਸੁਖੀ ਖੱਤਰੀਵਾਲ, ਬੇਅੰਤ ਸਿੰਘ ਚੀਮਾ, ਅਨਿਲ ਕੁਮਾਰ ਬਾਂਸਲ, ਯਾਦਵਿੰਦਰ ਸਿੰਘ ਬੰਮਣਾ ਸਾਬਕਾ ਸਰਪੰਚ, ਸ਼ਾਮ ਲਾਲ ਦੱਤ ਮੈਂਬਰ ਮੰਡੀ ਬੋਰਡ, ਹਜਾਰੀ ਲਾਲ ਜੌਹਰੀ, ਸ਼ੰਕਰ ਜਿੰਦਲ, ਗੁਰਨੈਬ ਸਿੰਘ ਕੁਲਬੁਰਸ਼ਾਂ, ਲਖਵਿੰਦਰ ਸਿੰਘ ਲੱਖੀ ਸਾਬਕਾ ਸਰਪੰਚ ਲਲੋਛੀ ਸਮੇਤ ਸੈਂਕੜਾ ਦੀ ਗਿਣਤੀ ਵਿਚ ਲੋਕ ਮੌਜੂਦ ਰਹੇ।