ਸਮਾਜ ਸੇਵਾ ਲਈ ਹਮੇਸ਼ਾ ਤਿਆਰ ਰਹਿਣ ਵਾਲੇ ਸਨ ਬਾਬੂ ਤਰਸੇਮ ਲਾਲ
ਭੋਗ ਤੇ ਵਿਸ਼ੇਸ਼ ਬਾਬੂ ਤਰਸੇਮ ਲਾਲ
Publish Date: Wed, 01 Apr 2026 06:37 PM (IST)
Updated Date: Wed, 01 Apr 2026 06:40 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਸਮੁੱਚੇ ਦੇਸ਼ ਤੇ ਵਿਦੇਸ਼ਾਂ ਵਿਚ ਆਪਣਾ ਨਾਮ ਖੱਟ ਚੁੱਕੀ ਮਲਕੀਤ ਐਗਰੋਟੈਕ ਕੰਬਾਈਨ ਇੰਡਸਟਰੀ ਨਾਭਾ ਦੇ ਮੈਨੇਜਿੰਗ ਡਾਇਰੈਕਟਰ ਮਲਕੀਤ ਸਿੰਘ ਤੇ ਚਰਨ ਸਿੰਘ ਦੇ ਭਰਾ ਧਾਰਮਿਕ ਉੱਚੀ ਸੁੱਚੀ ਸੋਚ ਦੇ ਮਾਲਕ ਸਮਾਜ ਸੇਵਾ ਲਈ ਹਮੇਸ਼ਾ ਹਰ ਇਕ ਨੂੰ ਪ੍ਰੇਰਿਤ ਕਰਨ ਵਾਲੇ ਬਾਬੂ ਤਰਸੇਮ ਲਾਲ ਦਾ ਜਨਮ 1960 ਵਿਚ ਸਾਧੂ ਸਿੰਘ ਘਰ ਮਾਤਾ ਈਸ਼ਰ ਕੌਰ ਦੀ ਕੁੱਖੋਂ ਨਾਭਾ ਵਿਖ਼ੇ ਹੋਇਆ। ਪੜ੍ਹਾਈ ਕਰਨ ਉਪਰੰਤ ਤਰਸੇਮ ਲਾਲ ਨੇ ਆਪਣੇ ਦੋਵੇਂ ਭਰਾਵਾਂ ਨਾਲ ਹਰ ਪੱਖੋਂ ਦਿਨ ਰਾਤ ਮਿਹਨਤ ਕੀਤੀ ਸਮੁੱਚੇ ਪਰਿਵਾਰ ਵੱਲੋਂ ਕੀਤੀ ਮਿਹਨਤ ਰੰਗ ਲਿਆਈ ਜਿਸ ਦਾ ਸਦਕਾ ਮਲਕੀਤ ਕੰਬਾਈਨ ਗਰੁੱਪ ਦਾ ਨਾਮ ਸ਼ਹਿਰ ਨਾਭਾ ਦੇ ਨਾਲ ਨਾਲ ਵਿਸ਼ਵ ਭਰ ਵਿੱਚ ਜਿੱਥੇ ਮਸ਼ਹੂਰ ਹੋਇਆ ਉੱਥੇ ਹੀ ਮਲਕੀਤ ਕੰਬਾਈਨ ਨੇ ਇਤਿਹਾਸਿਕ ਅਤੇ ਵਿਰਾਸਤੀ ਨਗਰੀ ਨਾਭਾ ਦਾ ਨਾਮ ਵੀ ਮਸ਼ਹੂਰ ਕੀਤਾ ਜੋ ਕਿ ਅੱਜ ਕਿਸੇ ਵੀ ਜਾਣ ਪਛਾਣ ਦਾ ਮੁਹਤਾਜ ਨਹੀਂ ਹੈ। ਤਰਸੇਮ ਲਾਲ ਵੱਲੋਂ ਆਪਣੇ ਭਤੀਜਿਆਂ ਨੂੰ ਵੀ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਜਿਸ ਦੇ ਨਤੀਜੇ ਵਜੋਂ ਅੱਜ ਮਲਕੀਤ ਐਗਰੋ ਟੈਕ ਦੇ ਡਾਇਰੈਕਟਰ ਮਨਦੀਪ ਸਿੰਘ ਮੋਨੂ, ਹਰਦੀਪ ਸਿੰਘ ਰਿਚੀ , ਅਜੈਬ ਸਿੰਘ, ਨਵਦੀਪ ਸਿੰਘ ਆਪਣੇ ਕੰਬਾਈਨ ਉਦਯੋਗ ਨੂੰ ਉੱਚਾਈਆਂ ਤੇ ਲੈ ਜਾਣ ਲਈ ਹੋਰ ਮਿਹਨਤ ਕਰ ਰਹੇ ਹਨ। ਸਾਦਗੀ ਭਰੇ ਜੀਵਨ, ਨਿਮਰਤਾ ਸੁਭਾਉ ਅਤੇ ਧਾਰਮਿਕ ਵਿਰਤੀ ਲਈ ਜਾਣੇ ਜਾਂਦੇ ਬਾਬੂ ਤਰਸੇਮ ਲਾਲ ਇਹ ਭਰਾ ਚਰਨ ਸਿੰਘ ਹਲਕੇ ਵਿਚ ਸਮਾਜ ਸੇਵਾ ਵਿਚ ਮੋਹਰੀ ਹੋਣ ਦੇ ਨਾਲ ਨਾਲ ਲੋੜਵੰਦਾਂ ਦੀ ਮਦਦ ਲਈ ਹਰ ਸਮੇਂ ਤਤਪਰ ਰਹਿੰਦੇ ਹਨ ਗਰੀਬ ਦਾ ਮੁੱਖ ਗੁਰੂ ਦੀ ਗੋਲਕ ’ਤੇ ਪਹਿਰਾ ਦਿੰਦਿਆਂ ਹਰ ਖੇਤਰ ’ਚ ਸੇਵਾਵਾਂ ਨਿਅਭਾ ਰਹੀ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੋਸਾਇਟੀ ਵਿੱਚ ਮੋਰੀ ਹੋਰ ਸੇਵਾਵਾਂ ਨਿਭਾਣ ਦੇ ਨਾਲ ਨਾਲ ਸੰਸਥਾ ਦੇ ਸਾਰੇ ਆਗੂਆਂ ਤੇ ਮੈਂਬਰਾਂ ਖਾਸ ਕਰਕੇ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿ ਵੱਡੇ ਪੱਧਰ ਤੇ ਸੇਵਾਵਾਂ ਕਰਨ ਲਈ ਪ੍ਰੇਰਿਤ ਕੀਤੇ ਜਾਣ ਦੀਆਂ ਸੇਵਾਵਾਂ ਵੀ ਉਹਨਾਂ ਵੱਲੋਂ ਨਿਵਾਈਆਂ ਜਾ ਰਹੀਆਂ ਨੇ ਭਾਦਸੋਂ ਰੋਡ ਨਾਭਾ ਵਿਖੇ ਬਣੇ ਵਿਸ਼ਕਰਮਾ ਭਵਨ ਵਿੱਚ ਵੀ ਬਾਬੂ ਤਰਸੇਮ ਲਾਲ ਵੱਲੋਂ ਦਿੱਤੀ ਪ੍ਰੇਰਨਾ ਦਾ ਸਦਕਾ ਮਲਕੀਤ ਐਗਰੋਟੈਕ ਵੱਲੋਂ ਹਰ ਪੱਖੋਂ ਵੱਡੀਆਂ ਸੇਵਾਵਾਂ ਨਿਭਾਈਆਂ ਗਈਆਂ ਹਨ । ਬਾਬੂ ਤਰਸੇਮ ਲਾਲ ਜੋ ਬੀਤੇ ਦਿਨੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਵਿਰਾਜੇ ਸਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਿਮ ਅਰਦਾਸ ਤੇ ਭੋਗ ਸਮਾਗਮ ਮਿਤੀ 2 ਅਪ੍ਰੈਲ ਦਿਨ ਵੀਰਵਾਰ ਨੂੰ ਦੁਪਹਿਰ 12 ਤੋਂ 1 ਵਜੇ ਵਿਸ਼ਕਰਮਾ ਭਵਨ ਨੇੜੇ ਮਲਕੀਤ ਕੰਬਾਈਨ ਭਾਦਸੋਂ ਰੋਡ ਨਾਭਾ ਵਿੱਚ ਹੋਵੇਗਾ। ਜਿਸ ਵਿੱਚ ਸੂਬੇ ਪੰਜਾਬ ਦੀਆਂ ਵਪਾਰ ਨਾਲ ਜੁੜੀਆਂ ਉੱਚੀਆਂ ਹਸਤੀਆਂ ਤੋਂ ਇਲਾਵਾ ਵੱਖ ਵੱਖ ਪਾਰਟੀਆਂ ਦੇ ਵੱਡੇ ਆਗੂ ਮੌਜੂਦਾ ਸਰਕਾਰ ਦੇ ਮੰਤਰੀ ਧਾਰਮਿਕ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਸ਼ਮੂਲੀਅਤ ਕਰਨਗੇ।