- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਰਪੁਰ ਨੇ ਮੋਹਾਲੀ ਨੂੰ ਹਰਾ ਕੇ ਜਿੱਤਿਆ 13ਵਾਂ ਸਟਾਰ ਵਾਲੀਵਾਲ ਕੱਪ

ਮਹਿੰਦਰਪਾਲ ਬੱਬੀ, ਪੰਜਾਬੀ ਜਾਗਰਣ, ਭਾਦਸੋਂ : 13ਵਾਂ ਸਟਾਰ ਸਪੋਰਟਸ ਵਾਲੀਬਾਲ ਕੱਪ ਫਤਿਹਪੁਰ ਪੰਜਾਬ ਤੇ ਹਰਿਆਣਾ ਤੋਂ ਪੁੱਜੀਆਂ ਅੱਧੀ ਦਰਜਨ ਨਾਮਵਰ ਵਾਲੀਵਾਲ ਟੀਮਾਂ ਦੇ ਗਹਿਗੱਚ ਮੁਕਾਬਲੇ ਉਪਰੰਤ ਬਾਬਰਪੁਰ ਦੀ ਟੀਮ ਨੇ ਪੀਆਈਐਸ ਮੋਹਾਲੀ ਦੀ ਟੀਮ ਨੂੰ ਹਰਾ ਕੇ ਅਪਣੇ ਨਾਮ ਕਰ ਲਿਆ ਹੈ। ਵਾਲੀਬਾਲ ਕੱਪ ਦੌਰਾਨ ਸਟਾਰ ਸਪੋਰਟਸ ਕਲੱਬ ਨੇ ਜਿਨ੍ਹਾਂ ਅੰਤਰ-ਰਾਸਟਰੀ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਉਨ੍ਹਾਂ ਵਿਚ ਵਾਲੀਵਾਲ ਖਿਡਾਰੀ ਸਿਕੰਦਰ ਸਿੰਘ ਚੀਮਾ (ਡੀਐੱਸਪੀ) ਨੂੰ ਸਟਾਰ ਸਪੋਰਟਸ ਐਵਾਰਡ, ਅੰਤਰ-ਰਾਸ਼ਟਰੀ ਵਾਲੀਵਾਲ ਖਿਡਾਰਨ ਮਨਦੀਪ ਕੌਰ ਦਸੂਹਾ ਨੂੰ ਸਵ.ਬਲਜੀਤ ਕੌਰ ਐਵਾਰ਼ਡ ਪ੍ਰਦਾਨ ਕੀਤਾ ਗਿਆ। ਸਟਾਰ ਵਾਲੀਵਾਲ ਕੱਪ ਦਾ ਪਹਿਲਾ ਇਨਾਮ 51 ਹਜਾਰ ਰੁਪਏ ਬਾਜ਼ ਫਾਂਊਂਡੇਸ਼ਨ ਜੀਰਕਪੁਰ ਤੇ ਦੂਜਾ ਇਨਾਮ 31 ਹਜ਼ਾਰ ਰੁਪਏ ਐਮ.ਵਿਕਾਸ (ਭਾਰਤ ਦੀ ਪਹਿਲੀ 5ਪੀ.ਐਲ.ਕੰਪਨੀ) ਦਿੱਲੀ ਵੱਲੋਂ ਦਿੱਤਾ ਗਿਆ । ਪਲੇਅਰ ਆਫ ਟੂਰਨਾਮੈਂਟ ਦਾ ਖਿਤਾਬ ਖਿਡਾਰੀ ਵਿਕਰਾਂਤ ਨੇ ਜਿੱਤਿਆ। ਜਸਪ੍ਰੀਤ ਕੌਰ ਫਤਿਹਪੁਰ ਨੇ ਖਿਡਾਰੀ ਨੂੰ 51ਸੌ ਰੁਪਏ ਦੀ ਰਾਸ਼ੀ ਪ੍ਰਦਾਨ ਕੀਤੀ। ਵਾਲੀਵਾਲ ਕੱਪ ਦੇ ਵਿਸ਼ੇਸ਼ ਮਹਿਮਾਨਾਂ ਵਜੋਂ ਡੀਐਸਪੀ ਨਾਭਾ ਬਿਕਰਮਜੀਤ ਸਿੰਘ ਘੁੰਮਣ, ਸੁਪਰੀਟੈਂਡਿਗ ਇੰਜੀਨੀਅਰ ਜੀ.ਡੀ.ਸ਼ਰਮਾ, ਇੰਦਰਜੀਤ ਸਿੰਘ ਭਿੰਡਰ ਯੂ.ਐਸ.ਏ, ਐਮ.ਵਿਕਾਸ ਕੰਪਨੀ ਦੇ ਪ੍ਰਬੰਧ ਨਿਰਦੇਸ਼ਕ, ਇੰਜੀਨੀਅਰ ਵਿਜੈਪਾਲ ਸਿੰਘ ਐਕਸੀਅਨ ਅਮਲੋਹ, ਇੰਜੀਨੀਅਰ ਸੁਮੇਲ ਸਿੰਘ ਐਡੀ.ਐਸ.ਈ.ਪਟਿਆਲਾ, ਦਲ ਸਿੰਘ ਬਰਾੜਸਹਾਇਕ ਡਇਰੈਕਟਰ, ਸੂਬਾ ਸਿੰਘ ਖਹਿਰਾ ਭਾਦਸੋਂ, ਐਸ.ਡੀ.ਓ ਗੁਰਦਰਸ਼ਨ ਸਿੰਘ, ਐਸ.ਡੀ.ਓ.ਗੁਰਜੰਟ ਸਿੰਘ, ਐਸ.ਡੀ.ਓ.ਦਵਿੰਦਰਜੀਤ ਸਿੰਘ, ਐਸ.ਡੀ.ਓ. ਅਮਨਿੰਦਰ ਸਿੰਘ, ਐਸ.ਡੀ.ਓ. ਅਰੁਣਦੀਪ ਸਿੰਘ ਤੇ ਨਿਊ ਗੁਰਦਿਆਲ ਐਗਰੋ ਇੰਡਸਟਰੀ ਦੇ ਐਮਡੀ ਸ਼ਾਮਲ ਹੋਏ। ਕਲੱਬ ਪ੍ਰਧਾਨ ਸੁਰਿੰਦਰ ਸਿੰਘ ਟਿਬੀ ਤੇ ਲਾਲੀ ਫਤਿਹਪੁਰ ਤੇ ਸਮੁੱਚੇ ਕਲੱਬ ਵੱਲੋਂ ਭਾਗ ਲੈਣ ਵਾਲੀਆਂ ਟੀਮਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਕਲੱਬ ਮੈਂਬਰ ਗੁਰਜੰਟ ਸਿੰਘ, ਹਰਪ੍ਰੀਤ ਸਿੰਘ, ਚਮਕੌਰ ਸਿੰਘ, ਗੁਰਿੰਦਰ ਸਿੰਘ, ਸੰਦੀਪ ਸਿੰਘ,ਰਣਜੀਤ ਸਿੰਘ ਰਾਣਾ, ਯਾਦਵਿੰਦਰ ਸਿੰਘ, ਗੁਰਜੀਤ ਸਿੰਘ, ਸੋਨੀ ਘਣੀਵਾਲ, ਹਰਦੀਪ ਸਿੰਘ, ਮਨਦੀਪ ਸਿੰਘ, ਪਰਮਵੀਰ ਸਿੰਘ, ਬਚਿੱਤਰ ਸਿੰਘ, ਨਰਿੰਦਰ ਸਿੰਘ ਪਾਲੀਆ, ਗੁਰਪ੍ਰੀਤ ਸਿੰਘ ਮਾਨਸਾ, ਸਰਬਜੀਤ ਸਿੰਘ. ਮਨਜੀਤ ਸਿੰਘ ਸਰਪੰਚ, ਸੁਖਵੀਰ ਸਿੰਘ, ਯਾਦਵਿੰਦਰ ਜੱਸੋਮਾਜਰਾ, ਸਰਬਜੋਤ ਸਿੰਘ, ਜਸਦੀਪ ਟਿੱਬੀ, ਮਨਜੀਤ ਸਿੰਘ ਆਦਿ ਹਾਜ਼ਰ ਸਨ।