- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਬੁੱਢਾ ਜੀ ਗੁਰਮਤਿ ਸੰਗੀਤ ਅਕੈਡਮੀ ਨੇ ਲਗਵਾਇਆ ਆਯੁਰਵੈਦਿਕ ਕੈਂਪ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਦੇ ਪਚਰੰਗਾ ਚੌਕ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਸਮਾਜ ਸੇਵੀ ਸੰਸਥਾ ਬਾਬਾ ਬੁੱਢਾ ਜੀ ਗੁਰਮਤਿ ਸੰਗੀਤ ਅਕੈਡਮੀ ਵੱਲੋਂ ਸੰਸਥਾ ਦੇ ਸਰਪ੍ਰਸਤ ਗਿਆਨੀ ਸਤਨਾਮ ਸਿੰਘ, ਸਕੱਤਰ ਭਾਈ ਗੁਰਸੇਵਕ ਸਿੰਘ ਤੇ ਮੀਡੀਆ ਸਲਾਹਕਾਰ ਜਸਬੀਰ ਸਿੰਘ ਜੱਸੀ ਕੌਂਸਲਰ ਦੀ ਸਾਂਝੀ ਅਗਵਾਈ ਵਿਚ ਇਕ ਆਯੁਰਵੈਦਿਕ ਕੈਂਪ ਲਗਵਾਇਆ ਗਿਆ। ਇਸ ਮੌਕੇ ਡਾਕਟਰ ਬਲਬੀਰ ਸਿੰਘ ਦੀ ਅਗਵਾਈ ਵਿਚ ਆਯੁਰਵੈਦਿਕ ਨਾਲ ਸੰਬੰਧਿਤ ਮਾਹਿਰਾਂ ਦੀ ਟੀਮ ਵੱਲੋਂ ਕੈਂਪ ਵਿਚ ਆਏ ਮਰੀਜ਼ਾਂ ਦੀ ਮੁਫ਼ਤ ਜਾਂਚ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਦਿਲ ਅਤੇ ਜਿਗਰ ਦੀ ਤੰਦਰੁਸਤੀ ਲਈ ਮੁਫਤ ਕਾੜ੍ਹਾ ਪਿਆਇਆ ਗਿਆ ਅਤੇ ਅੱਖਾਂ ਲਈ ਮੁਫ਼ਤ ਦੇਸੀ ਦਾਰੂ ਦਿੱਤਾ ਗਿਆ। ਇਸ ਮੌਕੇ ਅਕੈਡਮੀ ਦੇ ਸਰਪ੍ਰਸਤ ਗਿਆਨੀ ਸਤਨਾਮ ਸਿੰਘ ਤੇ ਮੀਡੀਆ ਸਲਾਹਕਾਰ ਜਸਵੀਰ ਸਿੰਘ ਜੱਸੀ ਨੇ ਦੱਸਿਆ ਕਿ ਅਕੈਡਮੀ ਵੱਲੋਂ ਬੱਚਿਆਂ ਨੂੰ ਗੁਰਬਾਣੀ ਦੀ ਮੁਫ਼ਤ ਸੰਥਿਆ ਦੇਣ ਦੇ ਨਾਲ ਨਾਲ ਤੰਤੀ ਸਾਜ਼ਾਂ ਨਾਲ ਗੁਰਮਤਿ ਸੰਗੀਤ ਦੀ ਮੁਫ਼ਤ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਪਚਰੰਗਾ ਚੌਕ ਵਿਖੇ ਅੱਜ ਰਾਤ ਨੂੰ ਮਹਾਨ ਗੁਰਮਤਿ ਸੰਗੀਤ ਸਮਾਗਮ ਵੀ ਕਰਵਾਇਆ ਜਾ ਰਿਹਾ ਹੈ,ਜਿਸ ਵਿੱਚ ਦਰਬਾਰ ਸਾਹਿਬ ਤੋਂ ਹਜ਼ੂਰੀ ਰਾਗੀ ਭਾਈ ਜਗਤਾਰ ਸਿੰਘ ਅਤੇ ਭਾਈ ਅਮਨਦੀਪ ਸਿੰਘ ਦੇ ਨਾਲ ਨਾਲ ਕਥਾਵਾਚਕ ਗਿਆਨੀ ਬਲਵਿੰਦਰ ਸਿੰਘ ਦੇਹਰਾਦੂਨ ਅਤੇ ਭਾਈ ਮੋਹਰ ਸਿੰਘ ਜਵੱਦੀ ਟਕਸਾਲ ਵਾਲੇ ਸੰਗਤਾਂ ਨੂੰ ਕਥਾ ਅਤੇ ਕੀਰਤਨ ਰਾਹੀਂ ਨਿਹਾਲ ਕਰਨਗੇ। ਉਨ੍ਹਾਂ ਦੱਸਿਆ ਕਿ ਅਕੈਡਮੀ ਵੱਲੋਂ ਇਹ ਆਯੁਰਵੈਦਿਕ ਦਾ ਪਹਿਲਾ ਕੈਂਪ ਲਗਵਾਇਆ ਗਿਆ ਹੈ ਜਦਕਿ ਦੂਜਾ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ ਜਿਸ ਵਿਚ ਪਚਰੰਗਾ ਚੌਂਕ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਗੰਡਾ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਸੰਸਥਾ ਵੱਲੋਂ ਸੰਗਤ ਦੀ ਭਲਾਈ ਲਈ ਕਾਰਜ ਜਾਰੀ ਰੱਖੇ ਜਾਣਗੇ।