- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਨਸ਼ਿਆਂ ਵਿਰੁੱਧ ਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਸਰਬੱਤ ਦਾ ਭਲਾ ਸੰਸਥਾ ਦੇ ਪ੍ਰਧਾਨ ਡਾ. ਇੰਦਰਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਸਰਬੱਤ ਦਾ ਭਲਾ ਸੰਸਥਾ ਤੇ ‘ਇੰਟੀਗ੍ਰੇਟਿਡ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸਨ’ ਚੰਡੀਗੜ੍ਹ ਵਲੋਂ ਸਮਾਣਾ ’ਚ ਜਾਗਰੂਕਤਾ ਰੈਲੀ ਕੱਢੀ ਗਈ। ਰੈਲੀ ਦੀ ਸ਼ੁਰੂਆਤ ਚੱਕ ਅੰਮ੍ਰਿਤਸਰੀਆ ਤੋਂ ਹੋਈ। ਜਿਸ ਵਿਚ ਗੁਰਨਾਮ ਸਿੰਘ ਗਿੱਲ ਅਤੇ ਕਿਸਾਨ ਆਗੂ ਦਲਜੀਤ ਸਿੰਘ ਚੱਕ ਦੇ ਉਪਰਾਲੇ ਸਦਕਾ ਇਲਾਕੇ ਤੋਂ ਸੈਂਕੜੇ ਲੋਕਾਂ ਸ਼ਮੁਲੀਅਤ ਕੀਤੀ। ਇਸ ਰੈਲੀ ਨੂੰ ਸ਼ਾਮ ਸਿੰਗਲਾ, ਪ੍ਰਮੋਦ ਸਿੰਗਲਾ, ਗਿਆਨ ਚੰਦ ਵਲੋਂ ਸਾਂਝੇ ਤੌਰ ਤੇ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਰੈਲੀ ਸਮਾਣਾ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਗੋਪਾਲ ਭਵਨ ਸਮਾਣਾ ਪਹੁੰਚੀ। ਜਿਥੇ ਮਾਸਟਰ ਜਸਬੀਰ ਸਿੰਘ, ਧਰਮਪਾਲ, ਸੁਰਿੰਦਰ ਬਾਂਸਲ ਅਤੇ ਸੰਜੇ ਮੰਤਰੀ ਵਲੋਂ ਸਵਾਗਤ ਕੀਤਾ। ਰੈਲੀ ਦੇ ਪਿੰਡ ਕਮਾਸਪੁਰ ਪਹੁੰਚਣ ’ਤੇ ਨੰਬਰਦਾਰ ਕਮਲਦੀਪ ਸਿੰਘ ਅਤੇ ਗੁਰਕਿਰਪਾਲ ਸਿੰਘ ਤਤਲਾ, ਜਮਾਲਪੁਰ’ਚ ਗੁਰਮੁੱਖ ਸਿੰਘ ਜਮਾਲਪੁਰ ਵਲੋਂ ਰੈਲੀ ਵਿਚ ਸ਼ਾਮਲ ਲੋਕਾਂ ਦਾ ਸਵਾਗਤ ਕੀਤਾ। ਅੰਤ ਵਿਚ ਰੈਲੀ ਪਿੰਡ ਢੈਂਠਲ ਅੱਡਾ ਪਹੁੰਚੀ, ਜਿੱਥੇ ਸਰਪੰਚ ਭਰਭੂਰ ਸਿੰਘ ਨੇ ਸਵਾਗਤ ਕੀਤਾ। ਇਸ ਮੌਕੇ ਨਗਰ ਕੌਂਸਲਰ ਹਰਪ੍ਰੀਤ ਕੁੱਕਾ, ਪਰਮਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ, ਰਮਨਦੀਪ ਸਿੰਘ, ਸੁਰਿੰਦਰ ਵਧਵਾ, ਹਰੀ ਚੰਦ ਅਤੇ ਹਰਜਿੰਦਰ ਸਿੰਘ ਆਦਿ ਵੀ ਮੌਜੂਦ ਰਹੇ।