- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸ਼ਵਨੀ ਆਸ਼ੂ ਅਤੇ ਸੋਨੂੰ ਹੀ ਰਹਿਣਗੇ ਪ੍ਰਧਾਨ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਭੱਠਾ ਮਾਲਕ ਐਸੋਸੀਏਸ਼ਨ ਬਲਾਕ ਲਹਿਰਾ ਅਤੇ ਮੂਣਕ ਦੇ ਸਥਾਨਕ ਹੋਟਲ ਵਾਟਿਕਾ ਵਿੱਚ ਰੱਖੇ ਇਕੱਠ ਸਮੇਂ ਜ਼ਿਲ੍ਹਾ ਐਸੋਸੀਏਸ਼ਨ ਵੱਲੋਂ ਦੋਵਾਂ ਬਲਾਕਾਂ ਵਿੱਚ ਕੀਤੀ ਜਾ ਰਹੀ ਬੇਲੋੜੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਹੋਵੇਗ। ਸਹਿਮਤੀ ਅਨੁਸਾਰ ਲਹਿਰਾ ਬਲਾਕ ਦੇ ਪ੍ਰਧਾਨ ਅਸ਼ਵਨੀ ਆਸ਼ੂ ਅਤੇ ਮੂਣਕ ਬਲਾਕ ਦੇ ਪ੍ਰਧਾਨ ਸੋਨੂ ਹੀ ਆਪਣੇ-ਆਪਣੇ ਬਲਾਕਾਂ ਦੇ ਪ੍ਰਧਾਨ ਬਣੇ ਰਹਿਣਗੇ। ਆਸ਼ੂ ਨੇ ਕਿਹਾ ਕਿ ਜ਼ਿਲ੍ਹਾ ਐਸੋਸੀਏਸ਼ਨ ਵੱਲੋਂ ਲਿਆ ਜਾਣ ਵਾਲਾ ਕੋਈ ਵੀ ਨਵਾਂ ਫੈਸਲਾ ਜੇਕਰ ਬਲਾਕਾਂ ਦੇ ਪ੍ਰਧਾਨਾਂ ਨੂੰ ਉਚਿਤ ਅਤੇ ਬਲਾਕਾਂ ਦੇ ਹਿੱਤ ਵਿੱਚ ਹੋਵੇ, ਤਾਂ ਹੀ ਲਾਗੂ ਕੀਤਾ ਜਾਵੇਗਾ। ਜ਼ਿਲ੍ਹਾ ਐਸੋਸੀਏਸ਼ਨ ਵੱਲੋਂ ਪਹਿਲਾਂ ਦੀ ਤਰ੍ਹਾਂ ਬਲਾਕਾਂ ਦੇ ਕੰਮਕਾਜ ਵਿੱਚ ਬੇਲੋੜੀ ਦਖ਼ਲਅੰਦਾਜ਼ੀ ਦਾ ਖੰਡਨ ਵੀ ਕੀਤਾ ਜਾ ਸਕਦਾ ਹੈ। ਭੱਠਾ ਮਾਲਕਾਂ ਵੱਲੋਂ ਹਾਜ਼ਰ ਸਾਰੇ ਮੈਂਬਰਾਂ ਨੇ ਓਕਤ ਦੋਵਾਂ ਬਲਾਕਾਂ ਦੇ ਪ੍ਰਧਾਨਾਂ ਨਾਲ ਡਟਕੇ ਚੱਲਣ ਦਾ ਪ੍ਰਣ ਲਿਆ। ਇਸ ਤੋਂ ਇਲਾਵਾ ਇਨ੍ਹਾਂ ਦੋਵੇਂ ਐਸੋਸੀਏਸ਼ਨਾਂ ਵਿੱਚ ਵਿਗਾੜ ਪਾਉਣ ਵਾਲੇ ਦਾ ਸਮੂਹ ਭੱਠਾ ਮਾਲਕ ਸਾਥ ਨਹੀਂ ਦੇਣਗੇ ਅਤੇ ਸਮੂਹ ਐਸੋਸੀਏਸ਼ਨ ਵੱਲੋਂ ਉਸ ਦਾ ਬਾਈਕਾਟ ਵੀ ਕੀਤਾ ਜਾਵੇਗਾ। ਇਸ ਮੌਕੇ ਯੂਨੀਅਨ ਦੇ ਸਕੱਤਰ ਹੇਮੰਤ ਜੈਨ ਹਨੀ, ਕਾਨੂੰਨੀ ਸਲਾਹਕਾਰ ਰਾਧੇ ਗੋਇਲ, ਖਜਾਨਚੀ ਸਨੀ ਗਰਗ, ਭੂਸ਼ਣ ਗਰਗ, ਬਬਲੂ ਅਲੀਸ਼ੇਰ, ਜੀਵਨ ਗਰਗ, ਸਰੇਸ਼ ਕੁਮਾਰ ਮੂਣਕ, ਅਜੀਤ ਲਦਾਲ, ਸੰਦੀਪ ਕੁਮਾਰ ਹਾਜ਼ਰ ਸਨ।