- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਸਮਿਤਾ ਖੇਲੋ ਇੰਡੀਆ ਵੂਮੈਨ ਸਿਟੀ ਲੀਗ ਅਤੇ ਵਿਸ਼ਾਲ ਸਾਈਕਲ ਰੈਲੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵਿਸ਼ਵ ਸਾਈਕਲ ਦਿਵਸ ਮੌਕੇ ਸਾਈਕਲਿੰਗ ਐਸੋਸੀਏਸ਼ਨ ਪੰਜਾਬ ਵੱਲੋਂ ਜ਼ਿਲ੍ਹਾ ਸਾਈਕਲਿੰਗ ਐਸੋਸੀਏਸ਼ਨ ਪਟਿਆਲਾ ਦੇ ਸਹਿਯੋਗ ਨਾਲ ਪਟਿਆਲਾ ਵਿਖੇ ਅਸਮਿਤਾ ਖੇਲੋ ਇੰਡੀਆ ਵੂਮੈਨ ਸਿਟੀ ਲੀਗ ਤੇ ਵਿਸ਼ਾਲ ਸਾਈਕਲ ਰੈਲੀ ਕਰਵਾਈ ਗਈ। ਸਮਾਗਮ ਦੇ ਮੁੱਖ ਮਹਿਮਾਨ ਦ੍ਰੋਣਾਚਾਰਿਆ ਐਵਾਰਡੀ ਕੋਚ ਗੁਰਬਖਸ਼ ਸਿੰਘ ਅਤੇ ਪਦਮਸ਼੍ਰੀ ਤੇ ਅਰਜੁਨ ਐਵਾਰਡੀ ਹਰਵਿੰਦਰ ਸਿੰਘ ਸਨ। ਪਦਮਸ਼੍ਰੀ ਅਤੇ ਅਰਜੁਨ ਐਵਾਰਡੀ ਹਰਵਿੰਦਰ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਈਕਲਿੰਗ ਸਿਰਫ਼ ਇਕ ਖੇਡ ਹੀ ਨਹੀਂ, ਸਗੋਂ ਸਿਹਤਮੰਦ ਅਤੇ ਵਾਤਾਵਰਣ ਪੱਖੀ ਜੀਵਨ ਸ਼ੈਲੀ ਦਾ ਪ੍ਰਤੀਕ ਵੀ ਹੈ। ਸਵੇਰੇ ਨੇਤਾਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਐਨ.ਆਈ.ਐਸ.) ਦੇ ਮੁੱਖ ਗੇਟ ਨੇੜੇ ਸਥਿਤ ਹੋਟਲ ਰੈੱਡ ਚਿੱਲੀ ਤੋਂ ਵਿਸ਼ਾਲ ਸਾਈਕਲ ਰੈਲੀ ਨੂੰ ਰਵਾਨਾ ਕੀਤਾ ਗਿਆ। ਮੁੱਖ ਮਹਿਮਾਨਾਂ ਨੇ ਜੇਤੂ ਖਿਡਾਰਣਾਂ ਨੂੰ ਮੈਡਲ ਤੇ ਪ੍ਰਮਾਣ ਪੱਤਰ ਭੇਟ ਕਰਕੇ ਸਨਮਾਨਿਤ ਕੀਤਾ। ਸਬ-ਜੂਨੀਅਰ ਵਰਗ ਵਿੱਚ ਗੁਨਤਾਸ ਸੰਧੂ ਨੇ ਸੋਨ ਤਗਮਾ, ਦੀਕਸ਼ਾ ਨੇ ਚਾਂਦੀ ਤਗਮਾ ਅਤੇ ਪ੍ਰਿਯੰਕਾ ਨੇ ਕਾਂਸੀ ਤਗਮਾ ਜਿੱਤਿਆ। ਜੂਨੀਅਰ ਵਰਗ ਵਿਚ ਰੁਕਮਣੀ ਨੇ ਸੋਨ ਤਗਮਾ, ਸੋਮਿਆ ਨੇ ਚਾਂਦੀ ਤਗਮਾ ਤੇ ਇਸ਼ਰੀਤ ਨੇ ਕਾਂਸੀ ਤਗਮਾ ਹਾਸਲ ਕੀਤਾ। ਐਲੀਟ ਵਰਗ ਵਿਚ ਅਰਚਨਾ ਪੰਜਰਾਥ ਨੇ ਸੋਨ ਤਗਮਾ, ਰਜਨੀ ਕਸ਼ਯਪ ਨੇ ਚਾਂਦੀ ਤਗਮਾ ਤੇ ਅਰਵਿੰਦਰ ਕੌਰ ਨੇ ਕਾਂਸੀ ਤਗਮਾ ਜਿੱਤਿਆ। ਸਾਈਕਲਿੰਗ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਜੇਤੂ ਖਿਡਾਰਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਦੀ ਸਾਈਕਲਿੰਗ ਦੁਨੀਆਂ ਵਿਚ ਚਮਕਾਵਾਂਗੇ ਤੇ ਪਿਛਲੇ 30 ਸਾਲ ਜਿੰਨਾ ਕੰਮ ਇੱਕ ਸਾਲ ਵਿੱਚ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸਾਈਕਲਿੰਗ ਖੇਡ ਨੂੰ ਹੋਰ ਪ੍ਰਫੁੱਲਤ ਕਰਨ ਅਤੇ ਨਵੀਂ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਐਸੋਸੀਏਸ਼ਨ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਸੁਰਿੰਦਰ ਸਿੰਘ ਅੰਤਰਰਾਸ਼ਟਰੀ ਆਰਚਰੀ ਕੋਚ, ਸੁਖਜਿੰਦਰ ਸਿੰਘ, ਐੱਸ ਪੀ ਸਿੰਘ, ਪ੍ਰਣਨਾਮ ਸਿੰਘ ਬਰਾੜ ਡਾਇਰੈਕਟਰ ਸਪੋਰਟਸ ਰਿਮਟ ਮੰਡੀ ਗੋਬਿੰਦਗੜ੍ਹ, ਸਰਪ੍ਰੀਤ ਸਿੰਘ, ਮਨੀਸ਼ ਸਾਹਨੀ, ਸੁਖਬੀਰ ਸਿੰਘ ਆਈਆਰਟੀਐਸ ਪ੍ਰਿੰਸੀਪਲ ਜੀਐਮ ਬੀਐਸਐਨਐਲ ਪਟਿਆਲਾ, ਨੀਰਜ ਸਾਹਨੀ, ਰਾਜ ਕੁਮਾਰ, ਰਜੇਸ਼ ਕੁਮਾਰ, ਗੁਰਪ੍ਰੀਤ ਕੌਰ ਸਾਈਕਲਿੰਗ ਕੋਚ, ਸੰਦੀਪ ਕੌਰ ,ਸਾਈਕਲਿੰਗ ਕੋਚ ਹਰਪ੍ਰੀਤ ਕੌਰ, ਡਾ ਰੀਤੂ, ਨਾਗੇਸ਼ ਗੁਪਤਾ ਮੈਸਰਜ਼ ਬਿਜਵਰਸ ਵਰਲਡ ਪਟਿਆਲਾ, ਗ੍ਰੀਨ ਬਾਈਕਰ, ਫ੍ਰੈਂਡਜ਼ ਔਨ ਵ੍ਹੀਲਜ਼, ਰਾਇਲ ਪਟਿਆਲਾ ਰਾਈਡਰਜ਼, ਪਟਿਆਲਾ ਰੋਡੀਜ਼, ਫ੍ਰੈਂਡਜ਼ ਆਫ਼ ਇਨਵਾਇਰਮੈਂਟ ਸਾਈਕਲਿੰਗ ਗਰੁੱਪ, ਬਰਾਦਰੀ ਆਈਡੀਅਲਜ਼, ਟੂਰ ਦੀ ਪਟਿਆਲਾ, ਭਾਰਤ ਵਿਕਾਸ ਪ੍ਰੀਸ਼ਦ, ਹਿਮਾਲੀਅਨ ਸਾਈਕਲਿੰਗ ਗਰੁੱਪ ਤੋਂ ਇਲਾਵਾ ਸਮਾਗਮ ਨੂੰ ਸਫਲ ਬਣਾਉਣ ਲਈ ਸਾਰੇ ਭਾਗੀਦਾਰਾਂ, ਕੋਚਾਂ, ਅਧਿਕਾਰੀਆਂ, ਵਲੰਟੀਅਰਾਂ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਦਾ ਧੰਨਵਾਦ ਵੀ ਕੀਤਾ ਗਿਆ।