- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਹਿਰਾ ਪੁਲਿਸ ਨੇ ਨਸ਼ੀਲੇ ਪਦਾਰਥਾਂ ਸਮੇਤ ਤਿੰਨ ਦਬੋਚੇ

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੁਲਿਸ ਨੇ 2 ਵੱਖ-ਵੱਖ ਮੁਕਦਮਿਆਂ ਰਾਹੀਂ ਚਿੱਟੇ ਨਸ਼ੀਲੇ ਪਦਾਰਥ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਮੁਖੀ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਸਮੇਤ ਸਾਥੀ ਕਰਮਚਾਰੀਆਂ ਦੇ ਗਸ਼ਤ ਤੇ ਚੈਕਿੰਗ ਸਬੰਧੀ ਨਹਿਰ ਦੀ ਪਟੜੀ ਉੱਤੇ ਬਣੀ ਸੜਕ ਰਾਹੀ ਸੁਨਾਮ-ਜਾਖਲ ਰੋਡ ਲਹਿਰਾ ਤੋਂ ਪਿੰਡ ਕੋਟੜਾ ਲੇਹਲ ਵੱਲ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਸਰਕਾਰੀ ਨਰਸਰੀ ਕੋਲ ਪੁੱਜੀ ਤਾਂ ਇਕ ਵਿਅਕਤੀ ਖੜ੍ਹਾ ਵਿਖਾਈ ਦਿੱਤਾ। ਜਿਸ ਨੂੰ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਸ਼ੱਕ ਦੀ ਬਿਨਾਂਹ ’ਤੇ ਕਾਬੂ ਕਰਨ ਉਪਰੰਤ ਚੈੱਕ ਕਰਨ ਲਈ ਥੱਲੇ ਉਤਰਨ ਹੀ ਲੱਗੇ ਸੀ ਕਿ ਉਪਰੋਕਤ ਵਿਅਕਤੀ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਲੋਅਰ ਦੀ ਜੇਬ ਵਿੱਚੋਂ ਕੋਈ ਵਸਤੂ ਇੱਕਦਮ ਥੱਲੇ ਸੁੱਟ ਦਿੱਤੀ। ਜਿਸ ਨੂੰ ਚੈੱਕ ਕਰਨ ਉੱਤੇ ਅੱਠ ਗਰਾਮ ਹੈਰੋਇਨ ਚਿੱਟਾ ਬਰਾਮਦ ਹੋਇਆ। ਨਾਮ ਪਤਾ ਪੁੱਛਣ ਤੇ ਦੋਸ਼ੀ ਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਉਰਫ ਵਿਕੀ ਵਾਸੀ ਵਾਰਡ ਨੰਬਰ ਨੌ ਲਹਿਰਾ ਦੱਸਿਆ। ਇਸ ਖ਼ਿਲਾਫ਼ ਥਾਣਾ ਲਹਿਰਾ ਵਿਖੇ ਰੁੱਕਾ ਭੇਜ ਕੇ ਮੁਕੱਦਮਾ ਦਰਜ ਕਰਵਾਇਆ ਤੇ ਦੋਸ਼ੀ ਖ਼ਿਲਾਫ਼ ਅਗਲੀ ਕਾਰਵਾਈ ਆਰੰਭੀ ਗਈ ਹੈ। ਦੂਜੇ ਮੁਕਦਮੇ ਮੁਤਾਬਕ ਬਰਬਿਆਨ ਗੁਰਵਿੰਦਰ ਸਿੰਘ ਵਾਸੀ ਰਾਮਗੜ੍ਹ ਸੰਧੂਆਂ ਥਾਣਾ ਲਹਿਰਾ ਨੇ ਬਰਖ਼ਿਲਾਫ਼ ਰਾਮ ਸਿੰਘ ਉਰਫ ਗੱਗੂ ਹਰਵਿੰਦਰ ਸਿੰਘ ਉਰਫ ਮਾਨਾ ਵਾਸੀਅਨ ਰਾਮਗੜ੍ਹ ਸੰਧੂਆਂ ਦੇ ਪਰਚਾ ਦਰਜ ਕਰਵਾਇਆ। ਦਰਜ ਕੀਤੇ ਪਰਚੇ ਦੇ ਵੇਰਵੇ ਅਨੁਸਾਰ ਸਹਾਇਕ ਥਾਣੇਦਾਰ ਸੁਨੀਲ ਕੁਮਾਰ ਸਾਥੀ ਕਰਮਚਾਰੀਆਂ ਸਮੇਤ ਚੈਕਿੰਗ ਸਬੰਧੀ ਲਹਿਰਾ ਸ਼ਹਿਰ ਤੋਂ ਰਾਮਗੜ੍ਹ ਸੰਧੂਆਂ ਨੂੰ ਜਾ ਰਹੇ ਸਨ। ਜਦੋਂ ਪੁਲਿਸ ਪਾਰਟੀ ਪਿੰਡ ਗਊਸਾਲਾ ਰਾਮਗੜ੍ਹ ਸੰਧੂਆਂ ਪਹੁੰਚੀ ਤਾਂ ਗੁਰਵਿੰਦਰ ਸਿੰਘ ਸਮੇਤ ਬਲਵਿੰਦਰ ਸਿੰਘ ਬਾਸੀ ਸੇਖੂਵਾਸ ਦੇ ਮੇਲ ਹੋਇਆ ਤੇ ਗੁਰਵਿੰਦਰ ਸਿੰਘ ਵਾਸੀ ਰਾਮਗੜ੍ਹ ਸੰਧੂਆਂ ਥਾਣਾ ਲਹਿਰਾ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਸਾਡੇ ਸੋਰਸ ਨੇ ਸਾਨੂੰ ਦੱਸਿਆ ਕਿ ਰਾਮ ਸਿੰਘ ਉਰਫ ਗੱਗੂ ਹਰਵਿੰਦਰ ਸਿੰਘ ਉਰਫ ਮਾਨਾ ਤੇ ਕਿਸਨਾ ਸਿੰਘ ਜੋ ਹੈਰੋਇਨ ਚਿੱਟਾ ਲੈ ਕੇ ਆਏ ਹਨ। ਕੁਝ ਉਨਾਂ ਨੇ ਪੀ ਲਿਆ ਅਤੇ ਬਾਕੀ ਗਾਹਕਾਂ ਨੂੰ ਵੇਚਣ ਲਈ ਕਬਜੇ ਵਿੱਚ ਰੱਖਿਆ ਹੋਇਆ ਹੈ। ਜੋ ਰਵੀਦਾਸ ਭਗਤ ਧਰਮਸ਼ਾਲਾ ਪਾਸ ਖੜੇ ਹਨ। ਜਦੋਂ ਉਹ ਉਹਨਾਂ ਪਾਸ ਪਹੁੰਚੇ ਤਾਂ ਉਪਰੋਕਤ ਦੋਸ਼ੀਆਂ ਨੇ ਫੜਿਆ ਲਫਾਫਾ ਥੱਲੇ ਸੁੱਟ ਦਿੱਤਾ ਤੇ ਭੱਜਣ ਲੱਗੇ। ਜਿਨਾਂ ਨੂੰ ਪੁਲਿਸ ਨੇ ਫੜ ਲਿਆ ਅਤੇ ਥਾਣਾ ਲਹਿਰੇ ਲਹਿਰਾ ਲੈ ਕੇ ਆ ਰਹੇ ਸੀ, ਕਿ ਰਸਤੇ ਵਿੱਚ ਆਪ ਮਿਲ ਗਏ। ਪੁਲਿਸ ਨੇ ਉਪਰੋਕਤ ਦੋਸ਼ੀਆਂ ਖਿਲਾਫ਼ ਪਰਚਾ ਦਰਜ ਕਰਦਿਆਂ ਇਹਨਾਂ ਪਾਸੋਂ 17 ਮਿਲੀਗ੍ਰਾਮ ਚਿੱਟਾ ਹੈਰੋਇਨ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ।