ਆਰਕੀਟੈਕਟ ਪ੍ਰਿਤਪਾਲ ਆਹਲੂਵਾਲੀਆ ਆਈਆਈਏ ਪੰਜਾਬ ਚੈਪਟਰ ਚੇਅਰਮੈਨ ਬਣੇ ਆਰਕੀਟੈਕਟ ਪ੍ਰਿਤਪਾਲ ਆਹਲੂਵਾਲੀਆ ਆਈਆਈਏ ਪੰਜਾਬ ਚੈਪਟਰ ਚੇਅਰਮੈਨ ਬਣੇ
Publish Date: Fri, 04 Sep 2026 06:30 PM (IST)
Updated Date: Fri, 04 Sep 2026 06:31 PM (IST)
- ਪ੍ਰਿਤਪਾਲ ਸਿੰਘ ਆਹਲੂਵਾਲੀਆ ਨੂੰ 61 ਫੀਸਦੀ ਵੋਟਾਂ ਮਿਲੀਆਂ ਫੋਟੋ 04ਪੀਟੀਐੱਲ-42 ਪੱਤਰ ਪ੍ਰੇਰਕ•, ਪੰਜਾਬੀ ਜਾਗਰਣ•, ਪਟਿਆਲਾ : ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਟਸ (ਆਈਆਈਏ) ਪੰਜਾਬ ਚੈਪਟਰ ਦੀਆਂ ਵਕਾਰੀ ਚੋਣਾਂ ਵਿਚ ਪਟਿਆਲਾ ਦੇ ਵਸਨੀਕ ਅਤੇ ਪੰਜਾਬ ਦੇ ਸੀਨੀਅਰ ਆਰਕੀਟੈਕਟ ਪ੍ਰਿਤਪਾਲ ਸਿੰਘ ਆਹਲੂਵਾਲੀਆ ਪੰਜਾਬ ਚੈਪਟਰ ਦੀ ਨਵੀਂ ਟੀਮ ਦੇ ਚੇਅਰਮੈਨ ਚੁਣੇ ਗਏ ਹਨ। 61 ਫੀਸਦੀ ਵੋਟਾਂ ਲੈ ਕੇ ਪ੍ਰਿਤਪਾਲ ਸਿੰਘ ਆਹਲੂਵਾਲੀਆ ਨੇ ਇਸ ਅਹੁਦੇ ’ਤੇ ਕਾਬਜ ਹੋਏ ਹਨ। ਇੰਡੀਅਨ ਇੰਸਟੀਚਿਊਟ ਆਫ਼ ਆਰਕੀਟੈਕਟਸ ਭਾਰਤ ਭਰ ਦੇ ਆਰਕੀਟੈਕਟਾਂ ਦੀ ਨੁਮਾਇੰਦਗੀ ਕਰਨ ਵਾਲੀ ਰਾਸ਼ਟਰੀ ਪੱਧਰ ਦੀ ਸੰਸਥਾ ਹੈ। ਇਸ ਦੇ ਮੈਂਬਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮੌਜੂਦ ਹਨ ਅਤੇ ਵੱਖ-ਵੱਖ ਰਾਜਾਂ ਵਿਚ ਇਸ ਦੇ ਚੈਪਟਰ ਅਤੇ ਕੇਂਦਰ ਕਾਰਜਸ਼ੀਲ ਹਨ। ਚੋਣ ਵਿਚ ਆਰ. ਐਸ. ਸੰਧੂ ਖ਼ਜ਼ਾਨਚੀ ਦੇ ਅਹੁਦੇ ਲਈ ਜੇਤੂ ਹੋਏ ਹਨ। ਇਸ ਤੋਂ ਇਲਾਵਾ ਰਾਜਨ ਟਾਂਗਰੀ ਅਤੇ ਸੰਜੇ ਕੁਮਾਰ ਜੁਆਇੰਟ ਸਕੱਤਰ ਦੇ ਅਹੁਦੇ ਲਈ ਜੇਤੂ ਹੋਏ ਹਨ। ਦਿਨੇਸ਼ ਭਗਤ ਵਾਈਸ ਚੇਅਰਮੈਨ ਦੇ ਅਹੁਦੇ ਲਈ ਜੇਤੂ ਹੋਏ ਹਨ। ਇਸ ਤੋਂ ਇਲਾਵਾ ਪੰਜਾਬ ਚੈਪਟਰ ਲਈ 10 ਐਗਜਿਕਿਊਟਿਵ ਮੈਂਬਰ ਵੀ ਜੇਤੂ ਰਹੇ ਹਨ। ਇਨ੍ਹਾਂ ਵਿੱਚ ਰਵਿੰਦਰ ਸਿੰਘ, ਪੂਜਾ ਵਰਮਾਨੀ, ਸਾਂਚੀ ਗੋਇਲ, ਪ੍ਰਭਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ,ਰਾਜਿੰਦਰ ਕੌਰ, ਅਮਨਜੀਤ ਕੌਰ ਅਤੇ ਪਟਿਆਲਾ ਤੋਂ ਰਾਕੇਸ਼ ਅਰੋੜਾ, ਮਨੀਸ਼ਾ ਜਿੰਦਲ ਅਤੇ ਮੋਹਨ ਸਿੰਘ ਸ਼ਾਮਲ ਹਨ। ਪ੍ਰਿਤਪਾਲ ਸਿੰਘ ਆਹਲੂਵਾਲੀਆ ਪੰਜਾਬ ਦੇ ਪ੍ਰੈਕਟਿਸਿੰਗ ਆਰਕੀਟੈਕਟ ਹਨ। ਉਹ ਮੋਹਾਲੀ ਅਤੇ ਪਟਿਆਲਾ ਵਿਚ ਆਰਕੀਟੈਕਚਰ ਦੇ ਖੇਤਰ ਵਿਚ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ ਅਤੇ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੇ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਆਈਆਈਏ ਦੇ ਨਵੇ ਚੇਅਰਮੈਨ ਪ੍ਰਿਤਪਾਲ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਪੰਜਾਬ ਚੈਪਟਰ ਦਾ ਮੁੱਖ ਧਿਆਨ ਲੋਕਾਂ ਨੂੰ ਪੇਸ਼ੇਵਰ ਵਿਕਾਸ, ਏਕਤਾ, ਗਿਆਨ ਦੀ ਸਾਂਝ ਦੇਣਾ ਹੈ। ਉਨਾ ਕਿਹਾ ਕਿ ਪੰਜਾਬ ਚੈਪਟਰ ਦੀ ਪੂਰੇ ਰਾਜ ਵਿੱਚ ਮਜ਼ਬੂਤ ਮੌਜੂਦਗੀ ਹੈ। ਪੰਜਾਬ ਚੈਪਟਰ ਅਤੇ ਇਸ ਦੇ ਵੱਖ-ਵੱਖ ਕੇਂਦਰਾਂ ਦੀਆਂ ਚੋਣਾਂ ਆਨਲਾਈਨ ਅਤੇ ਇੱਕੋ ਸਮੇਂ ਕਰਵਾਈਆਂ ਗਈਆਂ । ਇਸ ਮੌਕੇ ਤੇ ਪ੍ਰਿਤਪਾਲ ਸਿੰਘ ਆਹਲੂਵਾਲੀਆ ਨੇ ਆਈਆਈਏ ਨਾਲ ਜੁੜੇ ਮੈਂਬਰਾਂ ਵੱਲੋਂ ਉਨ੍ਹਾਂ ਤੇ ਜਤਾਏ ਭਰੋਸੇ ਅਤੇ ਦਿੱਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। -ਇੰਦੂ ਅਰੋੜਾ ਪਟਿਆਲਾ ਸੈਟਰ ਦੇ ਚੇਅਰਮੈਨ ਅਤੇ ਸੰਗੀਤਾ ਰਾਣੀ ਵਾਈਸ ਚੇਅਰਮੈਨ ਬਣੇ ਆਈਆਈਏ ਦੀ ਇਸ ਵਕਾਰੀ ਚੋਣ ਵਿਚ ਪਟਿਆਲਾ ਸੈਟਰ ਦੇ ਚੇਅਰਮੈਨ ਦੀ ਚੋਣ ਵਿਚ ਸੀਨੀਅਰ ਆਰਕੀਟੈਕਟ ਇੰਦੂ ਅਰੋੜਾ ਚੇਅਰਮੈਨ ਬਣੇ ਹਨ, ਜਦੋ ਕਿ ਸੰਗੀਤਾ ਰਾਣੀ ਵਾਈਸ ਚੇਅਰਮੈਨ ਬਣੇ ਹਨ। ਸੰਜੀਵ ਕੇ. ਗੋਇਲ ਪਟਿਆਲਾ ਚੈਪਟਰ ਦੇ ਆਨਰੇਰੀ ਖ਼ਜ਼ਾਨਚੀ ਦੇ ਅਹੁਦੇ ਲਈ ਜੇਤੂ ਹੋਏ ਹਨ। ਰਾਣੀ ਮਧੂ, ਹਰਪ੍ਰੀਤ ਸਿੰਘ ਅਤੇ ਭਾਵਿਕਾ ਗੋਇਲ ਪਟਿਆਲਾ ਚੈਪਟਰ ਦੇ ਐਗਜ਼ੀਕਿਊਟਿਵ ਮੈਂਬਰ ਦੇ ਅਹੁਦੇ ਲਈ ਜੇਤੂ ਹੋਏ ਹਨ।