- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਸੀਟੀ ਕਾਲਜ ’ਚ ਤੀਰਅੰਦਾਜ਼ੀ ਖੇਡ ਸਮਾਰੋਹ ਸੰਪੰਨ

ਕੇਸੀਟੀ ਕਾਲਜ ’ਚ ਤੀਰਅੰਦਾਜ਼ੀ ਖੇਡ ਸਮਾਰੋਹ ਸੰਪੰਨ, ਜੀਵਨਜੋਤ ਸਿੰਘ ਤੇਜਾ ਨੇ ਮੁੱਖ ਮਹਿਮਾਨ ਵਜੋਂ ਭਰੀ ਹਾਜ਼ਰੀ
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਕੇਸੀਟੀ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਫਤਿਹਗੜ੍ਹ ਵਿਖੇ ਕਰਵਾਇਆ ਗਿਆ ਉਮਰ ਵਰਗ 14 ਸਾਲ ਦਾ ਪੰਜਾਬ ਰਾਜ ਪੱਧਰੀ ਤੀਰਅੰਦਾਜ਼ੀ ਖੇਡ ਸਮਾਰੋਹ ਖੇਡ ਭਾਵਨਾ ਨਾਲ ਸੰਪੰਨ ਹੋ ਗਿਆ। ਇਸ ਖੇਡ ਸਮਾਰੋਹ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਨੌਜਵਾਨ ਖਿਡਾਰੀਆਂ ਨੇ ਆਪਣੀ ਤੀਰਅੰਦਾਜ਼ੀ ਦੀ ਪ੍ਰਤਿਭਾ ਅਤੇ ਖੇਡ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁੱਖ ਮਹਿਮਾਨ ਜੀਵਨਜੋਤ ਸਿੰਘ ਤੇਜਾ, ਡਾਇਰੈਕਟਰ ਸਪੋਰਟਸ ਪੰਜਾਬ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਡਾਂ ਬੱਚਿਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਤੀਰਅੰਦਾਜ਼ੀ ਵਰਗੀ ਖੇਡ ਬੱਚਿਆਂ ਵਿੱਚ ਇਕਾਗਰਤਾ, ਅਨੁਸ਼ਾਸਨ, ਸਬਰ ਅਤੇ ਆਤਮ-ਵਿਸ਼ਵਾਸ ਪੈਦਾ ਕਰਦੀ ਹੈ।
ਕਾਲਜ ਦੇ ਚੇਅਰਮੈਨ ਮੌਂਟੀ ਗਰਗ ਨੇ ਕਿਹਾ ਕਿ ਕੇ ਸੀ ਟੀ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ, ਕਿ ਸੰਸਥਾ ਨੂੰ ਪੰਜਾਬ ਰਾਜ ਪੱਧਰੀ ਤੀਰਅੰਦਾਜ਼ੀ ਖੇਡ ਸਮਾਰੋਹ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ। ਕਾਲਜ ਦੇ ਪ੍ਰਿੰਸੀਪਲ ਮਨੋਜ ਗੋਇਲ ਨੇ ਸਾਰੇ ਖਿਡਾਰੀਆਂ ਨੂੰ ਭਵਿੱਖ ਵਿੱਚ ਹੋਰ ਮਿਹਨਤ ਕਰਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਅਤੇ ਦੇਸ਼ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ। ਗੁਰਪ੍ਰੀਤ ਸਿੰਘ ਕੋਚ ਨੇ ਅਤੇ ਕਾਲਜ ਸਰਪ੍ਰਸਤ ਸਤਵੰਤ ਸਿੰਘ ਖੰਡੇਬਾਦ ਨੇ ਸਫਲਤਾ ਪੂਰਬਕ ਖੇਡ ਮੁਕਾਬਲੇ ਸੰਪੰਨ ਹੋਣ ਤੇ ਸਭ ਨੂੰ ਮੁਬਾਰਕਬਾਦ ਦਿੱਤੀ। ਇਸ ਸਮੇਂ ਕੰਪਾਉਂਡ ਮੁੰਡੇ ਟੀਮ ਵਿੱਚ ਜਿਲ੍ਹਾ ਅੰਮ੍ਰਿਤਸਰ ਨੇ ਪਹਿਲਾ,ਜਿਲ੍ਹਾ ਪਟਿਆਲਾ ਨੇ ਦੂਜਾ ਅਤੇ ਜਿਲ੍ਹਾ ਫਰੀਦਕੋਟ ਨੇ ਤੀਜਾ ਸਥਾਨ ਹਾਸਲ ਕੀਤਾ।
ਕੰਪਾਊਂਡ ਲੜਕੀਆਂ ਦੀ ਟੀਮ ਵਿੱਚੋ ਜਿਲ੍ਹਾ ਪਟਿਆਲਾ ਨੇ ਪਹਿਲਾ, ਜਿਲ੍ਹਾ ਮੋਗਾ ਨੇ ਦੂਜਾ ਅਤੇ ਜਿਲ੍ਹਾ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇੰਡੀਅਨ ਰਾਊਂਡ ਲੜਕੇ ਟੀਮ ਐਲੀਮੇਸ਼ਨ ਰਾਊਂਡ ਵਿੱਚ ਜਿਲ੍ਹਾ ਫਾਜਲਿਕਾ ਨੇ ਪਹਿਲਾ, ਜਿਲ੍ਹਾ ਮਾਨਸਾ ਨੇ ਦੂਜਾ ਅਤੇ ਜਿਲ੍ਹਾ ਮੁਕਤਸਰ ਸਾਹਿਬ ਨੇ ਤੀਸਰਾ ਸਥਾਨ ਹਾਸਿਲ ਕੀਤਾ।ਇੰਡੀਅਨ ਰਾਊਂਡ ਲੜਕੀਆਂ ਟੀਮ ਦੇ ਐਲੀਮੈਸ਼ਨ ਰਾਊਂਡ ਵਿੱਚ ਜਿਲ੍ਹਾ ਫਾਜਲਿਕਾ ਨੇ ਪਹਿਲਾ,ਜਿਲ੍ਹਾ ਮੁਕਤਸਰ ਸਾਹਿਬ ਨੇ ਦੂਜਾ ਅਤੇ ਜਿਲ੍ਹਾ ਸੰਗਰੂਰ ਨੇ ਤੀਜਾ ਸਥਾਨ ਹਾਸਿਲ ਕੀਤਾ। ਰਿਕਾਵ ਲੜਕੀਆਂ ਟੀਮ ਵਿੱਚ ਜਿਲ੍ਹਾ ਅੰਮ੍ਰਿਤਸਰ ਨੇ ਪਹਿਲਾ ,ਜਿਲ੍ਹਾ ਪਟਿਆਲਾ ਨੇ ਦੂਜਾ ਅਤੇ ਜਿਲ੍ਹਾ ਬਠਿੰਡਾ ਨੇ ਤੀਜਾ ਸਥਾਨ ਹਾਸਿਲ ਕੀਤਾ। ਰੀਕਾਵ ਲੜਕੇ ਟੀਮ ਵਿੱਚ ਜਿਲ੍ਹਾ ਪਟਿਆਲਾ ਨੇ ਪਹਿਲਾ,ਜਿਲ੍ਹਾ ਫਾਜਲਿਕਾ ਨੇ ਦੂਜਾ ਅਤੇ ਜਿਲ੍ਹਾ ਮੋਗਾ ਨੇ ਤੀਜਾ ਸਥਾਨ ਹਾਸਿਲ ਕੀਤਾ।
ਇੰਡੀਅਨ ਰਾਊਂਡ ਮਿਕਸ ਟੀਮ ਵਿੱਚੋ ਜਿਲ੍ਹਾ ਫਾਜਲਿਕਾ ਨੇ ਪਹਿਲਾ, ਜਿਲ੍ਹਾ ਮਾਨਸਾ ਨੇ ਦੂਜਾ ਅਤੇ ਜਿਲ੍ਹਾ ਮੁਕਤਸਰ ਸਾਹਿਬ ਨੇ ਤੀਜਾ ਸਥਾਨ ਹਾਸਿਲ ਕੀਤਾ। ਕੰਪਾਊਂਡ ਮਿਕਸ ਟੀਮ ਵਿੱਚ ਜਿਲ੍ਹਾ ਮੁਕਤਸਰ ਸਾਹਿਬ ਨੇ ਪਹਿਲਾ,ਜਿਲ੍ਹਾ ਪਟਿਆਲਾ ਨੇ ਦੂਜਾ ਅਤੇ ਜਿਲ੍ਹਾ ਮੋਗਾ ਨੇ ਤੀਜਾ ਸਥਾਨ ਹਾਸਿਲ ਕੀਤਾ। ਰਿਕਾਵ ਮਿਕਸ ਟੀਮ ਵਿਚ ਜਿਲ੍ਹਾ ਪਟਿਆਲਾ ਨੇ ਪਹਿਲਾ, ਜਿਲ੍ਹਾ ਫਾਜਲਿਕਾ ਨੇ ਦੂਜਾ ਅਤੇ ਜਿਲ੍ਹਾ ਬਠਿੰਡਾ ਨੇ ਤੀਜਾ ਸਥਾਨ ਹਾਸਿਲ ਕੀਤਾ। ਉਵਰਆਲ ਚੈਂਪੀਅਨ ਟੀਮ ਵਿੱਚ ਜਿਲ੍ਹਾ ਸੰਗਰੂਰ ਨੇ ਪਹਿਲਾ, ਜਿਲ੍ਹਾ ਫਾਜਲਿਕਾ ਨੇ ਦੂਜਾ ਅਤੇ ਜਿਲ੍ਹਾ ਪਟਿਆਲਾ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਸ ਮੌਕੇ ਕਾਲਜ ਸਕੱਤਰ ਰਾਮ ਗੋਪਾਲ ਗਰਗ, ਕਾਲਜ ਪ੍ਰਧਾਨ ਜਸਵੰਤ ਸਿੰਘ ਵੜੈਚ, ਬੀਐੱਨਓ ਚੀਮਾ ਮਨਦੀਪ ਕੌਰ, ਉਰਮਿਲ ਜੈਨ ਪ੍ਰਿੰਸੀਪਲ ਗ੍ਰੀਨਲੈਂਡ ਸਕੂਲ ਬਰੇਟਾ, ਮਨਦੀਪ ਸ਼ਰਮਾ ਪ੍ਰਿੰਸੀਪਲ ਵਿੱਦਿਆ ਰਤਨ ਕਾਲਜ ਖੋਖਰ, ਸੰਜੇ ਗਰਗ ਚੈਅਰਮੈਨ, ਡਾ.ਸੁਖਦੇਵ ਸ਼ਰਮਾ, ਮਹਿੰਦਰਪਾਲ ਸਿੰਘ ਸੂਬੇਦਾਰ, ਗੁਰਜੀਤ ਸਿੰਘ ਚਹਿਲ, ਸ਼ਿੰਦਾ ਖਾਨ, ਅਨਿਲ ਜੈਨ, ਗੁਰਸੇਵਕ ਸਿੰਘ ਹਾਜਰ ਸਨ।