ਕੇਸੀਟੀ ਕਾਲਜ ਵਿਖੇ ਤੀਰਅੰਦਾਜ਼ੀ ਖੇਡਾਂ ਦਾ ਆਗਾਜ਼ ਕੇਸੀਟੀ ਕਾਲਜ ਵਿਖੇ ਤੀਰਅੰਦਾਜ਼ੀ ਖੇਡਾਂ ਦਾ ਆਗਾਜ
Publish Date: Wed, 28 Oct 2026 05:27 PM (IST)
Updated Date: Wed, 28 Oct 2026 05:28 PM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ ਲਹਿਰਾਗਾਗਾ : ਕੇਸੀਟੀ ਕਾਲਜ ਫਤਿਹਗੜ੍ਹ ਵਿਖੇ 70ਵੀਆਂ ਉਮਰ ਵਰਗ-14 ਸਾਲ ਪੰਜਾਬ ਰਾਜ ਤੀਰਅੰਦਾਜ਼ੀ ਖੇਡਾਂ ਦਾ ਸ਼ਾਨਦਾਰ ਆਗਾਜ਼ ਹੋਇਆ। ਇਸ ਮੌਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੇ ਖਿਡਾਰੀ ਤੀਰਅੰਦਾਜ਼ਾਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਆਪਣੀ ਖੇਡ ਪ੍ਰਤਿਭਾ ਦਾ ਪ੍ਰਦਰਸ਼ਨ ਸ਼ੁਰੂ ਕੀਤਾ। ਇਸ ਮੌਕੇ ਪੰਜਾਬ ਦੇ ਜਿਲੇ ਅੰਮ੍ਰਿਤਸਰ, ਫਾਜਿਲਕਾ, ਤਰਨਤਾਰਨ ਸਾਹਿਬ, ਪਟਿਆਲਾ, ਮਾਨਸਾ,ਬਠਿੰਡਾ,ਲੁਧਿਆਣਾ ਅਤੇ ਹੋਰ ਵੱਖ ਵੱਖ ਜਿਲ੍ਹਿਆਂ ਦੇ ਖਿਡਾਰੀਆਂ ਅਤੇ ਕੋਚਾਂ ਨੇ ਭਾਗ ਲਿਆ।ਇਸ ਖੇਡ ਸਮਾਰੋਹ ਦਾ ਮੁੱਖ ਉਦੇਸ਼ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਲਈ ਮੰਚ ਪ੍ਰਦਾਨ ਕਰਨਾ ਅਤੇ ਉਨ੍ਹਾਂ ਵਿੱਚ ਖੇਡ ਭਾਵਨਾ, ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਹੈ।ਕਾਲਜ ਚੇਅਰਮੈਨ ਮੌਂਟੀ ਗਰਗ ਨੇ ਕਿਹਾ ਕਿ ਕੇ ਸੀ ਟੀ ਕਾਲਜ ਫ਼ਤਹਿਗੜ੍ਹ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਰਾਜ ਪੱਧਰੀ ਤੀਰਅੰਦਾਜ਼ੀ ਖੇਡਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ ਹੈ।.ਉਨ੍ਹਾਂ ਨੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਮਿਹਨਤ, ਅਨੁਸ਼ਾਸਨ ਅਤੇ ਲਗਨ ਨਾਲ ਖੇਡਣ ਵਾਲਾ ਖਿਡਾਰੀ ਹੀ ਅਸਲ ਮਾਇਨੇ ਵਿੱਚ ਜੇਤੂ ਹੁੰਦਾ ਹੈ। ਕਾਲਜ ’ਚ ਉਦਘਾਟਨ ਮੌਕੇ ਕਾਲਜ ਸਕੱਤਰ ਸ਼੍ਰੀ ਰਾਮ ਗੋਪਾਲ ਗਰਗ ਜੀ, ਕਾਲਜ ਪ੍ਰਧਾਨ ਸ਼੍ਰੀ ਜਸਵੰਤ ਸਿੰਘ ਵੜੈਚ, ਸਰਪ੍ਰਸਤ ਸ਼੍ਰੀ ਸਤਵੰਤ ਸਿੰਘ ਖੰਡੇਬਾਦ ,ਸਮੂਹ ਸਟਾਫ,ਵੱਖ ਵੱਖ ਜਿਲ੍ਹਿਆਂ ਦੇ ਖਿਡਾਰੀ ਅਤੇ ਕੋਚ ਸਾਹਿਬਾਨ ਸ਼ਾਮਿਲ ਸਨ।