ਬੀਬੀਪੁਰ ਦੇ ਦਰਜਨਾਂ ਆਗੂ ਤੇ ਪੰਚ 'ਆਪ' 'ਚ ਸ਼ਾਮਲ ਬੀਬੀਪੁਰ 'ਚ ਰਵਾਇਤੀ ਪਾਰਟੀਆਂ ਨੂੰ ਵੱਡਾ ਝਟਕਾ, ਦਰਜਨਾਂ ਆਗੂ ਤੇ ਪੰਚ 'ਆਪ' 'ਚ ਸ਼ਾਮਲ
Publish Date: Fri, 14 Aug 2026 04:49 PM (IST)
Updated Date: Fri, 14 Aug 2026 04:50 PM (IST)
ਜੀਐਸ ਮਹਿਰੋਕ,• ਪੰਜਾਬੀ ਜਾਗਰਣ,• ਦੇਵੀਗੜ੍ਹ : ਹਲਕਾ ਸਨੌਰ ਦੇ ਪਿੰਡ ਬੀਬੀਪੁਰ ਵਿਖੇ ਵੱਖ-ਵੱਖ ਰਵਾਇਤੀ ਪਾਰਟੀਆਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਰਣਜੋਧ ਸਿੰਘ ਹਡਾਣਾ ਦੀ ਰਹਿਨੁਮਾਈ ਤੇ ਗੁਰਿੰਦਰਪਾਲ ਅਦਾਲਤੀਵਾਲਾ ਦੀ ਅਗਵਾਈ ਹੇਠ ਮਾਨ ਸਰਕਾਰ ਦੇ ਲੋਕ ਪੱਖੀ ਵਿਕਾਸ ਕਾਰਜਾਂ ਨੂੰ ਦੇਖਦਿਆਂ ਵੱਡੀ ਗਿਣਤੀ ਵਿਚ ਆਗੂ ਤੇ ਨੌਜਵਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ। ਇਸ ਮੌਕੇ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਪਾਰਟੀ ਵਿਚ ਸ਼ਾਮਲ ਹੋਣ ਵਾਲੇ ਸਾਰੇ ਸਾਥੀਆਂ ਦਾ ਸਿਰੋਪਾਓ ਭੇਟ ਕਰਕੇ ਨਿੱਘਾ ਸਵਾਗਤ ਕੀਤਾ। ਇਸ ਦੌਰਾਨ ਆਪ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਲਾਭ ਸਿੰਘ, ਦਰਸ਼ਨ ਸਿੰਘ, ਜਸਵੰਤ ਸਿੰਘ, ਮਨਮੋਹਨ ਸਿੰਘ, ਨਛੱਤਰ ਸਿੰਘ, ਕਰਮ ਸਿੰਘ, ਗੁਰਚੈਨ ਸਿੰਘ, ਕਰਮ ਸਿੰਘ, ਧਰਮਵੀਰ ਸਿੰਘ, ਜਗਤਾਰ ਸਿੰਘ, ਗੁਰਚਰਨ ਸਿੰਘ, ਮੁਖਤਿਆਰ ਸਿੰਘ, ਦੀਦਾਰ ਸਿੰਘ, ਮਨਜੀਤ ਸਿੰਘ, ਲਾਭ ਸਿੰਘ, ਅਵਤਾਰ ਸਿੰਘ, ਦਿਲਬਾਗ ਸਿੰਘ, ਰਜਿੰਦਰ ਸਿੰਘ, ਹਰਮੇਸ਼ ਸਿੰਘ, ਰਿੰਕੂ ਸਿੰਘ, ਮਨਜਿੰਦਰ ਸਿੰਘ, ਜਸਵੀਰ ਸਿੰਘ, ਰਣਧੀਰ ਸਿੰਘ ਬਿੱਟੂ, ਬਲਵੀਰ ਸਿੰਘ, ਹਰਜਿੰਦਰ ਸਿੰਘ, ਗੁਰਦੀਪ ਸਿੰਘ, ਕੁਲਦੀਪ ਸਿੰਘ, ਮੰਗਲ ਸਿੰਘ, ਰਣਜੀਤ ਸਿੰਘ, ਹਰਵਿੰਦਰ ਸਿੰਘ ਪੰਚ, ਸਰਪੰਚ-ਪੰਚ ਬੀਬੀਪੁਰ ਅਤੇ ਹੋਰ ਕਈ ਨੌਜਵਾਨ ਸ਼ਾਮਲ ਸਨ। ਇਸ ਮੌਕੇ ਗੱਲਬਾਤ ਕਰਦਿਆਂ ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਆਖਿਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਪੱਖੀ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਹਰ ਵਰਗ ਦੇ ਲੋਕ ਲਗਾਤਾਰ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਰਣਜੋਧ ਸਿੰਘ ਹਡਾਣਾ ਨੇ ਅੱਗੇ ਆਖਿਆ, ਆਮ ਆਦਮੀ ਪਾਰਟੀ ਅੰਦਰ ਆਮ ਲੋਕਾਂ ਅਤੇ ਵਰਕਰਾਂ ਦਾ ਸਤਿਕਾਰ ਸਭ ਤੋਂ ਉੱਪਰ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਰਣਜੋਧ ਹਡਾਣਾ ਪਿੰਡਾਂ ਦੇ ਵਿਕਾਸ ਕਾਰਜ ਕਰਵਾਉਣ ਚ ਮੋਹਰੀ ਰਹਿ ਰਹੇ ਹਨ, ਇਸੇ ਲਈ ਲੋਕਾਂ ਵਿਚ ਆਪ ਪ੍ਰਤੀ ਵਿਸ਼ਵਾਸ਼ ਦਿਨੋਂ ਦਿਨੀਂ ਵੱਧ ਰਿਹਾ ਹੈ। ਇਸ ਮੌਕੇ ਮਨਿੰਦਰ ਫ੍ਰਾਂਸਵਾਲਾ ਪ੍ਰਧਾਨ, ਲਵਤਾਰ ਸਿੰਘ ਆਪ ਆਗੂ, ਮੇਜਰ ਸਿੰਘ, ਭਰਪੂਰ ਸਿੰਘ, ਕੁਲਦੀਪ ਕੌਰ, ਸੁਖਜੀਤ ਕੌਰ ਅਤੇ ਹੋਰ ਆਪ ਦੇ ਸੀਨੀਅਰ ਆਗੂ, ਸਥਾਨਕ ਸਰਪੰਚ-ਪੰਚ, ਪਾਰਟੀ ਵਰਕਰ ਅਤੇ ਭਾਰੀ ਗਿਣਤੀ ਵਿਚ ਪਿੰਡ ਬੀਬੀਪੁਰ ਦੇ ਨਿਵਾਸੀ ਹਾਜ਼ਰ ਸਨ।