ਦਾਜ ਦੇ ਲੋਭੀਆਂ ਦਾ ਇੱਕ ਹੋਰ ਸ਼ਰਮਨਾਕ ਕਾਰਾ, 1 ਮਹੀਨੇ ਦੇ ਬੱਚੇ ਦੀ ਮਾਂ ਨਾਲ ਕੁੱਟਮਾਰ; ਪਤੀ ਤੇ ਸਹੁਰੇ ਸਮੇਤ 4 'ਤੇ ਕੇਸ ਦਰਜ
ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਘਰੇਲੂ ਵਿਵਾਦ ਤੇ ਕੁੱਟਮਾਰ ਦੇ ਮਾਮਲੇ ਵਿਚ ਪਤੀ, ਜੇਠ, ਸੱਸ ਤੇ ਸਹੁਰੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਜਸਪ੍ਰੀਤ ਕੌਰ ਪਤਨੀ ਗੁਰਤੇਜ ਸਿੰਘ ਪੁੱਤਰੀ ਟਹਿਲਾ ਸਿੰਘ ਵਾਸੀ ਬਾਸੀਅਰਕ ਥਾਣਾ ਭਵਾਨੀਗੜ੍ਹ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਗੁਰਤੇਜ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਧਨੌਰੀ ਨਾਲ ਹੋਇਆ ਸੀ ਤੇ ਵਿਆਹ ਦੇ ਸ਼ੁਰੂ ਵਿਚ ਹੀ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਦੇ ਮੈਂਬਰ ਉਸ ਨਾਲ ਬੁਰਾ ਵਰਤਾਓ ਕਰਦੇ ਸਨ।
Publish Date: Wed, 16 Sep 2026 12:02 PM (IST)
Updated Date: Wed, 16 Sep 2026 12:04 PM (IST)
ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ ’ਤੇ ਘਰੇਲੂ ਵਿਵਾਦ ਤੇ ਕੁੱਟਮਾਰ ਦੇ ਮਾਮਲੇ ਵਿਚ ਪਤੀ, ਜੇਠ, ਸੱਸ ਤੇ ਸਹੁਰੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਜਸਪ੍ਰੀਤ ਕੌਰ ਪਤਨੀ ਗੁਰਤੇਜ ਸਿੰਘ ਪੁੱਤਰੀ ਟਹਿਲਾ ਸਿੰਘ ਵਾਸੀ ਬਾਸੀਅਰਕ ਥਾਣਾ ਭਵਾਨੀਗੜ੍ਹ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਗੁਰਤੇਜ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਧਨੌਰੀ ਨਾਲ ਹੋਇਆ ਸੀ ਤੇ ਵਿਆਹ ਦੇ ਸ਼ੁਰੂ ਵਿਚ ਹੀ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਦੇ ਮੈਂਬਰ ਉਸ ਨਾਲ ਬੁਰਾ ਵਰਤਾਓ ਕਰਦੇ ਸਨ।
ਸ਼ਿਕਾਇਤ ਵਿਚ ਦਾਜ ਲਈ ਕਥਿਤ ਤੌਰ ’ਤੇ ਗਾਲੀ-ਗਲੋਚ, ਧਮਕੀਆਂ ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਗਏ ਹਨ। ਸ਼ਿਕਾਇਤ ਕਰਤਾ ਅਨੁਸਾਰ ਘਟਨਾ ਦੌਰਾਨ ਉਸ ਨੂੰ ਸੱਟਾਂ ਵੀ ਲੱਗੀਆਂ, ਜਿਸ ਉਪਰੰਤ ਉਸ ਦਾ ਮੈਡੀਕਲ ਕਰਵਾਇਆ ਗਿਆ। ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ ਜਿਸ ਦੀ ਉਮਰ ਕਰੀਬ ਇਕ ਮਹੀਨਾ ਹੈ। ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਔਰਤ ਵਲੋਂ ਦਰਜ ਬਿਆਨ ’ਤੇ ਪੁਲਿਸ ਨੇ ਪਤੀ ਗੁਰਤੇਜ ਸਿੰਘ, ਜੇਠ ਹਰਪਾਲ ਸਿੰਘ, ਸੱਸ ਭੁਪਿੰਦਰ ਕੌਰ ਅਤੇ ਸਹੁਰੇ ਕੁਲਵੰਤ ਸਿੰਘ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕਰਦਿਆਂ ਬਿਆਨ ਦਰਜ ਕਰਨ ਅਤੇ ਮੈਡੀਕਲ ਰਿਪੋਰਟ ਸਮੇਤ ਹੋਰ ਸਬੂਤਾਂ ਦੀ ਪੜਤਾਲ ਕੀਤੀ ਜਾ ਰਹੀ ਹੈ।