- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਂਟ ਪੀਟਰਜ਼ ਅਕੈਡਮੀ ਵਿਖੇ ਸਾਲਾਨਾ ਸਮਾਗਮ ‘ਐਸਟਰਾ’ ਧੂਮਧਾਮ ਨਾਲ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸੇਂਟ ਪੀਟਰਜ਼ ਅਕੈਡਮੀ, ਅਜੀਤ ਨਗਰ, ਪਟਿਆਲਾ ਵਿਖੇ ਅਕਾਦਮਿਕ ਸੈਸ਼ਨ 2026-27 ਦਾ ਸਾਲਾਨਾ ਸਮਾਗਮ ‘ਐਸਟਰਾ’ ਬੜੇ ਉਤਸ਼ਾਹ ਤੇ ਧੂਮਧਾਮ ਨਾਲ ਕਰਵਾਇਆ ਗਿਆ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਰੈਵਰੈਂਡ ਬਿਸ਼ਪ ਡਾ. ਸਹਾਇ ਥੈਥੀਅਸ, ਗੈਸਟ ਆਫ਼ ਆਨਰ ਵਜੋਂ ਐੱਸਪੀ ਮੋਹਿਤ ਅਗਰਵਾਲ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਹਰਸਿਮਰਨਜੀਤ ਸਿੰਘ ਨੇ ਸ਼ਿਰਕਤ ਕੀਤੀ। ਸਕੂਲ ਮੈਨੇਜਰ ਰੈਵਰੈਂਡ ਫਾਦਰ ਅਰੁਲ ਰਾਜ ਤੇ ਪ੍ਰਿੰਸੀਪਲ ਰੈਵਰੈਂਡ ਸਿਸਟਰ ਮੰਚੂ ਮੈਥਿਊ ਦੀ ਅਗਵਾਈ ਹੇਠ ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਕਰਨ ਤੇ ਪ੍ਰਾਰਥਨਾ ਨਾਲ ਹੋਈ। ਸਮਾਗਮ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਨਾਟਕ ‘ਪਰਵਾਜ਼’ ਰਿਹਾ, ਜਿਸ ਰਾਹੀਂ ਉਨ੍ਹਾਂ ਨੇ ਆਪਣੀ ਅਦਾਕਾਰੀ ਅਤੇ ਸਿਰਜਣਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕਰਦਿਆਂ ਸਾਲ ਭਰ ਦੀਆਂ ਅਕਾਦਮਿਕ, ਖੇਡਾਂ ਅਤੇ ਸਹਿ-ਵਿੱਦਿਅਕ ਗਤੀਵਿਧੀਆਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ। ਮੁੱਖ ਮਹਿਮਾਨ ਬਿਸ਼ਪ ਡਾ. ਸਹਾਇ ਥੈਥੀਅਸ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਐੱਸਪੀ ਮੋਹਿਤ ਅਗਰਵਾਲ ਅਤੇ ਡਾ. ਹਰਸਿਮਰਨਜੀਤ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਰਾਸ਼ਟਰੀ ਗਾਨ ਨਾਲ ਸਮਾਗਮ ਦੀ ਸਮਾਪਤੀ ਹੋਈ।