- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਟੇਲ ਸਕੂਲ ਰਾਜਪੁਰਾ ਵਿਖੇ ਸਾਲਾਨਾ ਪ੍ਰਦਰਸ਼ਨੀ ਦਾ ਸ਼ਾਨਦਾਰ ਆਯੋਜਨ

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਪਟੇਲ ਪਬਲਿਕ ਸਕੂਲ, ਰਾਜਪੁਰਾ ਵਿਖੇ ਸਾਲਾਨਾ ਪ੍ਰਦਰਸ਼ਨੀ ਪਰਿਜਮ 2026– ਗਿਆਨ, ਰਚਨਾਤਮਕਤਾ ਤੇ ਨਵੀਨਤਾ ਦਾ ਅਨੋਖਾ ਸੰਗਮ ਬੜੇ ਉਤਸ਼ਾਹ ਨਾਲ ਕਰਵਾਈ ਗਈ। ਇਸ ਮੌਕੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਮਾਡਲਾਂ, ਪ੍ਰੋਜੈਕਟਾਂ ਤੇ ਵਿਹਾਰਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨੀ ਵਿਚ ਅੰਗਰੇਜ਼ੀ, ਹਿੰਦੀ, ਪੰਜਾਬੀ, ਗਣਿਤ, ਵਿਗਿਆਨ, ਸਮਾਜਿਕ ਵਿਗਿਆਨ, ਵਣਜ ਅਤੇ ਵਪਾਰ ਅਧਿਐਨ, ਕੰਪਿਊਟਰ ਵਿਗਿਆਨ ਅਤੇ ਕਲਾ ਸਮੇਤ ਵੱਖ-ਵੱਖ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ। ਰੋਬੋਟਿਕਸ ਦੇ ਨਵੀਨਤਮ ਮਾਡਲ, ਐਸਟੀਈਐਮ ਆਧਾਰਿਤ ਪ੍ਰੋਜੈਕਟ, ਤਕਨੀਕੀ ਉਪਯੋਗ ਤੇ ਸੰਵਾਦਾਤਮਕ ਪ੍ਰਦਰਸ਼ਨ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਇਨ੍ਹਾਂ ਸਾਰੀਆਂ ਪੇਸ਼ਕਾਰੀਆਂ ਮੌਕੇ ਦੇਵਕੀ ਨੰਦਨ ਪ੍ਰਧਾਨ, ਹਰਪ੍ਰੀਤ ਸਿੰਘ ਦੁਆ ਉਪ ਪ੍ਰਧਾਨ, ਅਮਨਜੋਤ ਸਿੰਘ ਜਨਰਲ ਸਕੱਤਰ, ਰਿਤੇਸ਼ ਬਾਂਸਲ ਵਿੱਤ ਸਕੱਤਰ ਤੇ ਵਿਜੇ ਆਰਿਆ ਸਕੱਤਰ ਸ਼ਾਮਲ ਸਨ। ਇਸ ਤੋਂ ਇਲਾਵਾ ਵਿਸ਼ੇਸ਼ ਮੈਂਬਰਾਂ ਵਿੱਚ ਨਰਿੰਦਰ ਸ਼ਾਸਤਰੀ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਜਪੁਰਾ, ਗੁਰਦੀਪ ਸਿੰਘ ਸਾਬਕਾ ਜ਼ਿਲ੍ਹ ਕਾਂਗਰਸ ਪ੍ਰਧਾਨ , ਸੰਜੇ ਚਾਵਲਾ, ਵਿਜੇ ਭਟੇਜਾ ਅਤੇ ਅਭਿਨਵ ਓਬਰਾਏ ਸਮੇਤ ਹੋਰ ਪਤਵੰਤੇ ਮਹਿਮਾਨ ਵੀ ਹਾਜ਼ਰ ਸਨ। ਉਨ੍ਹਾਂ ਦੀ ਮਾਣਮੱਤੀ ਹਾਜ਼ਰੀ ਨੇ ਨੌਜਵਾਨ ਵਿਦਿਆਰਥੀਆਂ ਦਾ ਹੌਸਲਾ ਵਧਾਇਆ। ਸਕੂਲ ਦੀ ਪ੍ਰਿੰਸੀਪਲ ਛਾਇਆ ਨਰੂਲਾ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਸਮਰਪਿਤ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਵਿੱਚ ਜਿਗਿਆਸਾ, ਰਚਨਾਤਮਕਤਾ, ਨਵੀਨਤਾ ਅਤੇ ਵਿਗਿਆਨਕ ਸੋਚ ਵਿਕਸਿਤ ਕਰਨ ਦੀ ਮਹੱਤਤਾ ਉੱਤੇ ਚਾਨਣਾ ਪਾਇਆ। ਇਸ ਮੌਕੇ ਪਰੀਜਮ 2026 ਸਿਰਫ਼ ਮਾਡਲਾਂ ਅਤੇ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਹੀ ਨਹੀਂ ਸੀ, ਸਗੋਂ ਇਹ ਨੌਜਵਾਨ ਮਨਾਂ ਦੀ ਅਸੀਮ ਕਲਪਨਾਸ਼ੀਲਤਾ, ਨਵੀਨਤਾ ਅਤੇ ਕਰ ਕੇ ਸਿੱਖਣ ਦੀ ਪ੍ਰਕਿਰਿਆ ਦਾ ਇੱਕ ਸ਼ਾਨਦਾਰ ਜਸ਼ਨ ਸੀ।