...ਤੇ ਟੋਲ ਮੁਲਾਜ਼ਮ ਨੂੰ ਘੜੀਸਦਾ ਲੈ ਗਿਆ ਕਾਰ ਚਾਲਕ, ਟੋਲ ਪਲਾਜ਼ਾ 'ਤੇ ਵਾਪਰਿਆ ਹਾਦਸਾ, ਹਸਪਤਾਲ 'ਚ ਦਾਖ਼ਲ
ਪੰਜਾਬ ਸਟੇਟ ਟੋਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਘਟਨਾ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਗੱਡੀ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸੀ। ਚਾਲਕ ਨੇ ਬਿਨਾਂ ਬ੍ਰੇਕ ਲਗਾਏ ਸਿੱਧਾ ਟੋਲ ਬੈਰੀਅਰ ਵਿੱਚ ਟੱਕਰ ਮਾਰ ਦਿੱਤੀ। ਇਸ ਦੌਰਾਨ ਅੱਗੇ ਖੜ੍ਹਾ ਮੁਲਾਜ਼ਮ ਗੱਡੀ ਦੀ ਲਪੇਟ ਵਿੱਚ ਆ ਗਿਆ ਅਤੇ ਬੋਨਟ 'ਤੇ ਜਾ ਡਿੱਗਿਆ। ਚਾਲਕ ਉਸ ਨੂੰ ਕੁਝ ਦੂਰੀ ਤੱਕ ਘੜੀਸਦਾ ਲੈ ਗਿਆ ਅਤੇ ਫਿਰ ਮੌਕੇ ਤੋਂ ਫ਼ਰਾਰ ਹੋ ਗਿਆ।
Publish Date: Sat, 24 Oct 2026 12:30 PM (IST)
Updated Date: Sat, 24 Oct 2026 12:34 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ਾ 'ਤੇ ਸ਼ਨੀਵਾਰ ਸਵੇਰੇ ਇੱਕ ਤੇਜ਼ ਰਫ਼ਤਾਰ ਗੱਡੀ ਨੇ ਟੋਲ ਬੈਰੀਅਰ ਤੋੜਦਿਆਂ ਡਿਊਟੀ 'ਤੇ ਤਾਇਨਾਤ ਮੁਲਾਜ਼ਮ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਮੁਲਾਜ਼ਮ ਗੱਡੀ ਦੇ ਬੋਨਟ 'ਤੇ ਜਾ ਡਿੱਗਿਆ। ਚਾਲਕ ਉਸ ਨੂੰ ਕੁਝ ਦੂਰੀ ਤੱਕ ਬੋਨਟ 'ਤੇ ਘੜੀਸਦਾ ਲੈ ਗਿਆ। ਇਸ ਤੋਂ ਬਾਅਦ ਮੁਲਾਜ਼ਮ ਸੜਕ 'ਤੇ ਡਿੱਗ ਗਿਆ, ਜਦਕਿ ਚਾਲਕ ਗੱਡੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਹਾਦਸੇ ਵਿੱਚ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਜ਼ਖ਼ਮੀ ਮੁਲਾਜ਼ਮ ਦੀ ਪਛਾਣ ਅਮਨਦੀਪ ਵਾਸੀ ਪਿੰਡ ਘੁਮਾਣਾ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਉਸ ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ।
ਪੰਜਾਬ ਸਟੇਟ ਟੋਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਘਟਨਾ ਦੀ ਨਿਖੇਧੀ ਕਰਦਿਆਂ ਦੱਸਿਆ ਕਿ ਗੱਡੀ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਸੀ। ਚਾਲਕ ਨੇ ਬਿਨਾਂ ਬ੍ਰੇਕ ਲਗਾਏ ਸਿੱਧਾ ਟੋਲ ਬੈਰੀਅਰ ਵਿੱਚ ਟੱਕਰ ਮਾਰ ਦਿੱਤੀ। ਇਸ ਦੌਰਾਨ ਅੱਗੇ ਖੜ੍ਹਾ ਮੁਲਾਜ਼ਮ ਗੱਡੀ ਦੀ ਲਪੇਟ ਵਿੱਚ ਆ ਗਿਆ ਅਤੇ ਬੋਨਟ 'ਤੇ ਜਾ ਡਿੱਗਿਆ। ਚਾਲਕ ਉਸ ਨੂੰ ਕੁਝ ਦੂਰੀ ਤੱਕ ਘੜੀਸਦਾ ਲੈ ਗਿਆ ਅਤੇ ਫਿਰ ਮੌਕੇ ਤੋਂ ਫ਼ਰਾਰ ਹੋ ਗਿਆ।
ਦਰਸ਼ਨ ਸਿੰਘ ਲਾਡੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਫ਼ਰਾਰ ਚਾਲਕ ਦੀ ਪਛਾਣ ਕਰਕੇ ਉਸ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ 'ਤੇ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।