ਆਲ ਇੰਡੀਆ ਅੰਬੇਡਕਰ ਮਹਾਂਸਭਾ ਦੀ ਮੀਟਿੰਗ ਹੋਈ ਰੀਨਾ ਗਾਵਸਕਰ ਵਾਲਮੀਕਿ ਨੇ ਅਪੀਲ ਕੀਤੀ ਕਿ ਉਹ ਔਰਤਾਂ ਨੂੰ ਮਹਾਸਭਾ ਨਾਲ ਜੋੜਨ, ਉਹ ਆਪਣੀਆਂ ਪਤਨੀਆਂ ਨੂੰ ਆਪਣੇ ਨਾਲ ਲੈ ਕੇ ਆਉਣ ਤਾਂ ਹੀ ਅਸੀਂ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਾਂਗੇ।
Publish Date: Sun, 09 Aug 2026 05:41 PM (IST)
Updated Date: Mon, 10 Aug 2026 11:31 AM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਆਲ ਇੰਡੀਆ ਅੰਬੇਡਕਰ ਮਹਾਂਸਭਾ ਗੁਜਰਾਤ ਰਾਜ ਕਾਰਜਕਾਰਨੀ ਕਮੇਟੀ ਦੀ ਵਿਸ਼ੇਸ਼ ਮੀਟਿੰਗ ਅੱਜ ਗੁਜਰਾਤ ਦੇ ਆਨੰਦ ਵਿਖੇ ਗੁਜਰਾਤ ਸੂਬਾ ਪ੍ਰਧਾਨ ਭਾਈ ਕਿਰੀਟ ਪਰਮਾਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਆਲ ਇੰਡੀਆ ਅੰਬੇਡਕਰ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਰਾਕੇਸ਼ ਬਹਾਦੁਰ, ਰਾਸ਼ਟਰੀ ਜਨਰਲ ਸਕੱਤਰ ਅਮਰੀਕ ਸਿੰਘ ਬੰਗੜ ਅਤੇ ਰਾਸ਼ਟਰੀ ਖਜ਼ਾਨਚੀ ਰੀਨਾ ਗਾਵਸਕਰ ਵਾਲਮੀਕਿ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਮੀਟਿੰਗ ਵਿੱਚ ਮੌਜੂਦ ਸਾਰੇ ਰਾਜਾਂ ਦੇ ਨੇਤਾਵਾਂ ਨੇ ਮਹਾਂਸਭਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਮੈਂਬਰਸ਼ਿਪ ਸ਼ੁਰੂ ਕਰਵਾਉਣ ਲਈ ਅਮਰੀਕ ਸਿੰਘ ਬੰਗੜ ਤੇ ਰੀਨਾ ਗਵਾਸਕਰ ਵੱਲੋਂ ਮੈਂਬਰਸ਼ਿਪ ਦੀ ਕਾਪੀ ਗੁਜਰਾਤ ਦੇ ਸੂਬਾ ਪ੍ਰਧਾਨ ਕੀਰਤਿ ਭਾਈ ਪ੍ਰਮਾਰ ਨੂੰ ਦੇ ਸ਼ੁਰੂਆਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਸ਼ਟਰੀ ਪ੍ਰਧਾਨ ਰਾਕੇਸ਼ ਬਹਾਦਰ ਨੇ ਵਰਕਰਾਂ ਨੂੰ ਬਾਬਾ ਸਾਹਿਬ ਦੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਇਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ। ਅਮਰੀਕ ਸਿੰਘ ਬੰਗੜ ਨੇ ਕਿਹਾ ਕਿ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਦੇਸ਼ ਭਰ ਦੇ ਲੋਕਾਂ ਤੱਕ ਪਹੁੰਚਾਉਣ ਲਈ ਰਾਜਾਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਮਹਾਸਭਾ ਸੂਬਿਆਂ ’ਚ ਜਾ ਰਹੀ ਹੈ। ਰੀਨਾ ਗਾਵਸਕਰ ਵਾਲਮੀਕਿ ਨੇ ਅਪੀਲ ਕੀਤੀ ਕਿ ਉਹ ਔਰਤਾਂ ਨੂੰ ਮਹਾਸਭਾ ਨਾਲ ਜੋੜਨ, ਉਹ ਆਪਣੀਆਂ ਪਤਨੀਆਂ ਨੂੰ ਆਪਣੇ ਨਾਲ ਲੈ ਕੇ ਆਉਣ ਤਾਂ ਹੀ ਅਸੀਂ ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਾਂਗੇ।