ਅਗਰਵਾਲ ਸਭਾ ਨੇ ਮਨਾਇਆ ਏਕਮ ਦਾ ਦਿਹਾੜਾ
ਅਗਰਵਾਲ ਸਭਾ ਨੇ ਮਨਾਇਆ ਏਕਮ ਦਾ ਦਿਹਾੜਾ
Publish Date: Thu, 19 Feb 2026 04:27 PM (IST)
Updated Date: Fri, 20 Feb 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਨਾਮ : ਅਗਰਵਾਲ ਸਭਾ ਸੁਨਾਮ ਨੇ ਦੇਸੀ ਮਹੀਨੇ ਦੀ ਪਹਿਲੀ ਤਾਰੀਖ ਏਕਮ ਦਾ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ। ਪੂਜਾ ਅਰਚਨਾ ਤੇ ਭੋਗ ਪ੍ਰਸਾਦ ਦੀ ਸੇਵਾ ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਵੇਸ਼ ਕੁਮਾਰ ਕਾਂਸਲ ਉਗਰਾਹਾਂ ਵਾਲੇ ਦੇ ਪਰਿਵਾਰ ਵੱਲੋਂ ਕੀਤੀ ਗਈ। ਇਸ ਮੌਕੇ ਤੇ ਸਭਾ ਦੇ ਸਰਪ੍ਰਸਤ ਕ੍ਰਿਸ਼ਨ ਸੰਦੋਹਾ ਅਤੇ ਸਭਾ ਦੇ ਪ੍ਰਧਾਨ ਵਿਕਰਮ ਗਰਗ ਵਿੱਕੀ ਨੇ ਪਰਿਵਾਰ ਸਮੇਤ ਸਾਰਿਆਂ ਦਾ ਧੰਨਵਾਦ ਕੀਤਾ ਤੇ ਮਹਾਰਾਜਾ ਅਗਰਸੇਨ ਜੀ ਅੱਗੇ ਅਰਦਾਸ ਕੀਤੀ ਕਿ ਉਹ ਪਰਿਵਾਰ ਵਿੱਚ ਸੁੱਖ ਸਾਂਤੀ, ਆਪਸੀ ਪਿਆਰ ਤੇ ਤੰਦਰੁਸਤੀਆਂ ਬਖਸੇ। ਇਸ ਮੌਕੇ ਤੇ ਵਿਕਰਮ ਗਰਗ ਵਿੱਕੀ, ਹਰੀਦੇਵ ਗੰਇਲ, ਕ੍ਰਿਸ਼ਨ ਸੰਦੋਹਾ, ਮਨਪ੍ਰੀਤ ਬਾਂਸਲ, ਪ੍ਰਭਾਤ ਜਿੰਦਲ, ਸਿ਼ਵ ਜਿੰਦਲ, ਮੱਖਣ ਲਾਲ ਗੰਢੂਆਂ, ਮਾਸਟਰ ਰਾਜੀਵ ਬਿੰਦਲ, ਗੌਰਵ ਜਨਾਲੀਆ, ਨਰੇਸ਼ ਸਿੰਗਲਾ, ਮੁਕੇਸ. ਗਰਗ, ਵਿਮਲ ਜੈਨ, ਸੰਜੀਵ ਕੁਮਾਰ, ਗਿਰਧਾਰੀ ਲਾਲ ਜਿੰਦਲ, ਬਿੰਦਰ ਪਾਲ, ਮਦਨ ਲਾਲ ਮਾਨਾ, ਅਜੇ ਜਿੰਦਲ ਮਸਤਾਨੀ, ਰਾਮ ਕੁਮਾਰ ਭੁਟਾਲੀਆ,ਪ੍ਰਵੇਸ਼ ਕੁਮਾਰ ਕਾਂਸਲ, ਨੌਬਲ ਕੁਮਰ ਕਾਂਸਲ, ਵਿਪਨ ਕੁਮਾਰ ਕਾਂਸਲ, ਰਾਮੇਸ਼ ਕੁਮਾਰ ਕਾਂਸਲ, ਰਾਣੀ ਗੁਪਤਾ, ਕਮਲੇਸ਼ ਰਾਣੀ,ਨੀਰੂ ਕਾਂਸਲ, ਰਿਤੂ ਰਾਣੀ, ਤੰਸੂ. ਗੁਪਤਾ, ਲੋਕੇਸ਼ ਗੁਪਤਾ, ਹਿਤੇਸ਼ ਗੁਪਤਾ, ਗੋਪਿਕਾ ਗੁਪਤਾ, ਨਿਧੀਸ਼ ਗੋਇਲ, ਤੇ ਸਤੀਸ਼ ਗਰਗ ਸਮੇਤ ਹਾਜਰ ਸਨ।