- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗਰਵਾਲ ਚੇਤਨਾ ਸਭਾ ਨੇ ਮਨਾਈ ਮਹਾਰਾਜਾ ਅਗਰਸੈਨ ਜਯੰਤੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਅਗਰਵਾਲ ਚੇਤਨਾ ਸਭਾ ਪਟਿਆਲਾ ਵੱਲੋਂ ਮਹਾਰਾਜਾ ਅਗਰਸੈਨ ਦੀ ਜੈਅੰਤੀ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਸਭਾ ਦੇ ਮੈਂਬਰਾਂ ਨੇ ਮਹਾਰਾਜਾ ਅਗਰਸੈਨ ਦੇ ਬੁੱਤ ’ਤੇ ਹਾਰ ਪਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਵੱਲੋਂ ਸਮਾਜ ਦੀ ਭਲਾਈ ਲਈ ਕੀਤੇ ਗਏ ਕਾਰਜਾਂ ਨੂੰ ਯਾਦ ਕੀਤਾ। ਇਸ ਮੌਕੇ ਮਹਾਰਾਜਾ ਅਗਰਸੈਨ ਦੇ ਜੀਵਨ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਗਿਆ ਕਿ ਉਹ ਸੂਰਜਵੰਸ਼ੀ ਸਨ ਅਤੇ ਉਨ੍ਹਾਂ ਦਾ ਸਬੰਧ ਭਗਵਾਨ ਰਾਮ ਦੇ ਵੰਸ਼ ਨਾਲ ਮੰਨਿਆ ਜਾਂਦਾ ਹੈ। ਇਸ ਮੌਕੇ ਅਗਰਵਾਲ ਚੇਤਨਾ ਸਭਾ ਵੱਲੋਂ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਦਾ ਪ੍ਰਣ ਵੀ ਲਿਆ ਗਿਆ। ਇਸ ਤਹਿਤ ਦਾਜ ਪ੍ਰਥਾ ਨੂੰ ਖ਼ਤਮ ਕਰਨ, ਵਿਆਹਾਂ ਅਤੇ ਭੋਗ ਸਮਾਗਮਾਂ ਦੌਰਾਨ ਫਜ਼ੂਲ ਖ਼ਰਚੀ ਨੂੰ ਰੋਕਣ ਅਤੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਸੰਕਲਪ ਲਿਆ ਗਿਆ। ਸਮਾਗਮ ਦੌਰਾਨ ਸਮਾਜ ਸੇਵਾ ਦੇ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਰਾਮ ਲਾਲ ਗੋਇਲ, ਆਸ਼ੂਤੋਸ਼ ਗਰਗ, ਰਾਣੀ ਸਿੰਗਲਾ, ਜਯੋਤੀ ਸਿੰਗਲਾ, ਕੰਚਨ ਬਾਲਾ, ਵਿਨੋਦ ਕੁਮਾਰ, ਨੀਤੀ ਗੋਇਲ, ਪੂਨਮ ਗੋਇਲ, ਸੰਦੀਪ ਗੁਪਤਾ, ਚੇਤਨਾ ਗੋਇਲ, ਭੂਸ਼ਨ ਕੁਮਾਰ, ਰਮਨਦੀਪ, ਅਸ਼ੋਕ ਗਰਗ, ਅਕਸ਼ੇ ਕੁਮਾਰ ਗੋਇਲ ਅਤੇ ਮੋਹਨ ਕੁਮਾਰ ਗੋਇਲ ਸਮੇਤ ਹੋਰ ਸ਼ਖ਼ਸੀਅਤਾਂ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਡਾ. ਪ੍ਰਸ਼ੋਤਮ ਗੋਇਲ, ਪੈਟਰਨ ਵਿਜੇ ਕੁਮਾਰ ਗੋਇਲ, ਦੇਵੀ ਦਿਆਲ ਗੋਇਲ, ਰਾਕੇਸ਼ ਸਿੰਗਲਾ, ਹਰਬੰਸ ਬਾਂਸਲ ਅਤੇ ਅਕਸ਼ੇ ਕੁਮਾਰ ਗੋਇਲ ਸਮੇਤ ਸਭਾ ਦੇ ਹੋਰ ਮੈਂਬਰ ਅਤੇ ਸਮਾਜ ਦੇ ਪਤਵੰਤੇ ਹਾਜ਼ਰ ਸਨ।