ਐਡਵੋਕੇਟ ਇਕਬਾਲ ਸਿੰਘ ਕੰਬੋਜ ਦੇ ਸਿਰ ਸਜਿਆ ਪ੍ਰਧਾਨਗੀ ਦਾ ਤਾਜ ਐਡਵੋਕੇਟ ਇਕਬਾਲ ਸਿੰਘ ਕੰਬੋਜ ਦੇ ਸਿਰ ਸਜਿਆ ਪ੍ਰਧਾਨਗੀ ਦਾ ਤਾਜ
Publish Date: Sat, 12 Sep 2026 04:30 PM (IST)
Updated Date: Sat, 12 Sep 2026 04:32 PM (IST)
ਫੋਟੋ 12ਪੀਟੀਐਲ: 4: ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਬਾਰ ਐਸੋਸੀਏਸ਼ਨ ਰਾਜਪੁਰਾ ਦੀਆਂ ਵੱਖ-ਵੱਖ ਅਹੁਦਿਆਂ ਦੇ ਲਈ ਹੋਈਆਂ ਚੋਣਾਂ ਦੇ ਦੌਰਾਨ ਪ੍ਰਧਾਨਗੀ ਪਦ ਦੇ ਲਈ ਚੋਣ ਮੈਦਾਨ ’ਚ ਉਤਰੇ ਐਡਵੋਕੇਟ ਇਕਬਾਲ ਸਿੰਘ ਕੰਬੋਜ 176 ਵੋਟਾਂ ਲੈ ਕੇ ਆਪਣੇ ਵਿਰੋਧੀ ਉਮੀਦਵਾਰ ਨੂੰ 8 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ। ਰਿਟਰਨਿੰਗ ਅਫਸਰ ਐਡਵੋਕੇਟ ਅਸ਼ੋਕ ਕੁਮਾਰ ਅਤੇ ਸਹਾਇਕ ਰਿਟਰਨਿੰਗ ਅਫਸਰ ਐਡਵੋਕੇਟ ਰਮਨਦੀਪ ਸਿੰਘ ਬੜਿੰਗ ਨੇ ਦੱਸਿਆ ਕਿ ਬਾਰ ਐਸੋਸੀਏਸ਼ਨ ਦੇ ਵੱਖ-ਵੱਖ ਅਹੁਦਿਆਂ ਦੇ ਲਈ ਹੋਈਆਂ ਚੋਣਾਂ ’ਚ ਕੁੱਲ 355 ਵੋਟਾਂ ’ਚੋਂ 346 ਵੋਟਾਂ ਪੋਲ ਹੋਈਆਂ। ਜਿਸ ਵਿਚ ਪ੍ਰਧਾਨ ਦੇ ਅਹੁਦੇ ਲਈ ਐਡਵੋਕੇਟ ਇਕਬਾਲ ਸਿੰਘ ਕੰਬੋਜ ਨੂੰ ਕੁੱਲ 176 ਵੋਟਾਂ ਲੈ ਕੇ ਜੇਤੂ ਕਰਾਰ ਐਲਾਨੇ ਗਏ ਜਦ ਕਿ ਉਨਾਂ ਦੇ ਵਿਰੋਧੀ ਐਡਵੋਕੇਟ ਅਭਿਨਵ ਓਬਰਾਏ ਨੂੰ 168 ਵੋਟਾਂ ਮਿਲੀਆਂ ਅਤੇ 2 ਵੋਟਾਂ ਰੱਦ ਪਾਈਆਂ ਗਈਆਂ। ਇਸੇ ਤਰ੍ਹਾਂ ਸਕੱਤਰ ਦੇ ਅਹੁਦੇ ਲਈ ਗੁਰਤੇਜ ਸਿੰਘ ਅਲੂਣਾ 202 ਵੋਟਾਂ ਲੈ ਕੇ ਜੇਤੂ ਰਹੇ ਅਤੇ ਉਨਾਂ ਦੇ ਵਿਰੋਧੀ ਦਿਲਪ੍ਰੀਤ ਸਿੰਘ ਵਿਰਮਨੀ ਨੂੰ 141 ਵੋਟਾਂ ਮਿਲੀਆਂ ਅਤੇ 3 ਵੋਟਾਂ ਰੱਦ ਪਾਈਆਂ ਗਈਆਂ। ਵਾਈਸ ਪ੍ਰੈਜ਼ੀਡੈਂਟ (ਜਨਰਲ) ਲਈ ਰਜਿੰਦਰ ਕੁਮਾਰ ਨੂਰੀ ਨੂੰ 172 ਵੋਟਾਂ ਨਾਲ ਜੇਤੂ ਰਹੇ ਅਤੇ ਉਮੇਸ਼ ਕੁਮਾਰ ਪਾਂਡੇ ਨੂੰ 169 ਵੋਟਾਂ ਮਿਲੀਆਂ ਅਤੇ 5 ਵੋਟਾਂ ਰੱਦ ਪਈਆਂ ਗਈਆਂ। ਵਾਈਸ ਪ੍ਰੈਜ਼ੀਡੈਂਟ (ਮਹਿਲਾ) ਲਈ ਗੀਤਾ ਭਾਰਤੀ ਨੂੰ 172 ਵੋਟਾਂ ਅਤੇ ਸੋਨਿਕਾ ਸ਼ਰਮਾ ਨੂੰ ਵੀ 172 ਨਾਲ ਦੋਵੇਂ ਉਮੀਦਵਾਰ ਬਰਾਬਰ ਰਾਈਆਂ ਅਤੇ ਦੋ ਵੋਟਾਂ ਰੱਦ ਪਈਆਂ ਗਈਆਂ। ਕੈਸ਼ੀਅਰ ਦੇ ਅਹੁਦੇ ਲਈ ਫਤਹਿਜੀਤ ਆਹੂਜਾ 224 ਵੋਟਾਂ ਨਾਲ ਜੇਤੂ ਰਹੇ ਅਤੇ ਨਵਨੀਸ਼ ਕੌਰ ਨੂੰ 115 ਵੋਟਾਂ ਪ੍ਰਾਪਤ ਹੋਈਆਂ ਅਤੇ ਸੱਤ ਵੋਟਾਂ ਰੱਦ ਪਈਆਂ ਗਈਆਂ। ਲਾਇਬ੍ਰੇਰੀ ਇੰਚਾਰਜ ਲਈ ਜਸਵੰਤ ਸਿੰਘ 195 ਵੋਟਾਂ ਲੈ ਕੇ ਜੇਤੂ ਰਹੇ ਅਤੇ ਉਹਨਾਂ ਦੇ ਵਿਰੋਧੀ ਸੁਸ਼ੀਲ ਕੁਮਾਰ ਨੂੰ 145 ਵੋਟਾਂ ਮਿਲੀਆਂ ਅਤੇ 5 ਵੋਟਾਂ ਰੱਦ ਪਾਈਆਂ ਗਈਆਂ। ਐਗਜ਼ੈਕਟਿਵ (ਮਹਿਲਾ) ਦੇ ਅਹੁਦੇ ਲਈ ਅਨੁਰਾਧਾ ਵੀ ਸਰਬਸੰਮਤੀ ਦੇ ਨਾਲ ਜੇਤੂ ਕਰਾਰ ਐਲਾਨੀ ਗਈ। ਇਸ ਤੋਂ ਇਲਾਵਾ ਜੁਆਇੰਟ ਸਕੱਤਰ ਦੇ ਅਹੁਦੇ ਲਈ ਦੀਆ ਰਾਣੀ ਤੇ ਐਗਜ਼ੈਕਟਿਵ (ਜਨਰਲ) ਲਈ ਪਰਮਜੋਤ ਸਿੰਘ ਬਿਨਾਂ ਮੁਕਾਬਲੇ ਚੁਣੇ ਗਏ ਸਨ। ਬਾਰ ਐਸੋਸੀਏਸ਼ਨ ਰਾਜਪੁਰਾ ਦੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਇਕਬਾਲ ਸਿੰਘ ਕੰਬੋਜ ਨੇ ਕਿਹਾ ਕਿ ਵਕੀਲ ਭਾਈਚਾਰੇ ਦੀ ਭਲਾਈ, ਬਾਰ ਦੀਆਂ ਸਹੂਲਤਾਂ ਵਿੱਚ ਸੁਧਾਰ ਅਤੇ ਵਕੀਲਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਯਤਨ ਕੀਤੇ ਜਾਣਗੇ ਅਤੇ ਨਵੇਂ ਵਕੀਲਾਂ ਲਈ ਨਵੇਂ ਚੈਂਬਰ ਅਲਾਟ ਕਰਵਾਉਣ ਦੀ ਵਿਵਸਥਾ ਵੀ ਕੀਤੀ ਜਾਵੇਗੀ। ਇਸ ਮੌਕੇ ਸੀਨੀਅਰ ਵਕੀਲ ਸੂਬੇਗ ਸਿੰਘ ਸੰਧੂ, ਵਕੀਲ ਰਾਕੇਸ਼ ਮਹਿਤਾ, ਵਕੀਲ ਸੰਜੇ ਬੱਗਾ, ਮਨਜਿੰਦਰ ਸਿੰਘ ਕੰਬੋਜ, ਮਨਦੀਪ ਸਿੰਘ ਸਰਵਾਰਾ, ਵਕੀਲ ਨਰਿੰਦਰ ਪਟਿਆਲ, ਵਕੀਲ ਸੰਦੀਪ ਬਾਵਾ, ਰਵੀ ਕੁਮਾਰ, ਤੇਜਬੀਰ ਸਿੰਘ ਜੈਲਦਾਰ, ਹਰਮਿੰਦਰ ਸਿੰਘ ਸੈਣੀ, ਧਨਵੰਤ ਸਿੰਘ ਗਿੱਲ, ਐਡਵੋਕੇਟ ਮਨੀ ਸੰਧੂ, ਹਰਵਿੰਦਰ ਸਿੰਘ ਸਰਵਾਰਾ, ਰਾਜੂ ਵਰਮਾ, ਸੁਖਚੈਨ ਸਿੰਘ ਸਰਵਾਰਾ, ਹਰਵਿੰਦਰ ਸਿੰਘ ਭੰਗੂ, ਧੀਰਜ ਕੁਮਾਰ, ਵਕੀਲ ਬਿਕਰਮਜੀਤ ਸਿੰਘ ਰਾਠੋੜ, ਸਾਗਰ ਵਰਮਾ, ਹਰਮਿੰਦਰ ਸਿੰਘ ਵੜਿੰਗ, ਰਮਨਜੋਤ ਸਿੰਘ ਸਮੇਤ ਵਕੀਲ ਭਾਈਚਾਰੇ ਵੱਲੋਂ ਨਵੀਂ ਜੇਤੂ ਟੀਮ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ।