ਸਮਾਣਾ ਦੇ ਸਕੂਲ ’ਚ ਬੱਚੇ ਨੂੰ ਰਾਡ ਨਾਲ ਕੁੱਟਣ ਦੇ ਦੋਸ਼, ਹਸਪਤਾਲ ’ਚ ਦਾਖ਼ਲ ਸਮਾਣਾ ਦੇ ਪ੍ਰੀਮੀਅਰ ਪਬਲਿਕ ਸਕੂਲ ਚ ਬੱਚੇ ਨੂੰ ਰਾਡ ਨਾਲ ਕੁੱਟਣ ਦੇ ਦੋਸ਼,ਹਸਪਤਾਲ ’ਚ ਦਾਖ਼ਲ
Publish Date: Sat, 31 Oct 2026 06:27 PM (IST)
Updated Date: Sat, 31 Oct 2026 06:29 PM (IST)
ਪੀਟੀ ਟੀਚਰ ਨੇ ਦੋਸ਼ ਨਕਾਰੇ, ਉਲਟਾ ਬੱਚੇ ਦੇ ਪਿਤਾ ਤੇ ਸਾਥੀਆਂ ਨਾਲ ਮਿਲ ਕੇ ਉਸ ਦੀ ਸਕੂਲ ’ਚ ਮਾਰਕੁੱਟ ਦੇ ਲਾਏ ਦੋਸ਼ ਭਾਰਤ ਭੂਸ਼•ਣ ਗੋਇਲ, ਪੰਜਾਬੀ ਜਾਗਰਣ ਸਮਾਣਾ : ਸਮਾਣਾ-ਪਟਿਆਲਾ ਰੋਡ ਤੇ ਸਥਿਤ ਪ੍ਰੀਮੀਅਰ ਪਬਲਿਕ ਸਕੂਲ ’ਚ ਪੜ੍ਹਦੇ ਅਠੱਵੀਂ ਜਮਾਤ ਦੇ ਵਿਦਿਆਰਥੀ ਨੂੰ ਰਾਡਾਂ ਨਾਲ ਕੁੱਟਣ ਦੇ ਦੋਸ਼ ਲਗਾਉਂਦੇ ਹੋਏ ਬੱਚੇ ਨੁੰ ਸਥਾਨਕ ਸਿਵਲ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸਦੇ ਪੱਟ ਤੇ ਕਾਫ਼ੀ ਵੱਡਾ ਨੀਲ ਪਿਆ ਹੋਇਆ ਹੈ। ਬੱਚੇ ਦੇ ਪਿਤਾ ਨੇ ਸਕੂਲ ਪ੍ਰਿੰਸੀਪਲ ’ਤੇ ਉਨ੍ਹਾਂ ਦੀ ਗੱਲ ਨਾ ਸੁਣਨ ਦੇ ਦੋਸ਼ ਲਗਾਏ ਤੇ ਪੀਟੀ ਮਾਸਟਰ ’ਤੇ ਅੱਗੋਂ ਗਲਤ ਬੋਲਣ ਦੇ ਵੀ ਦੋਸ਼ ਲਗਾਏ। ਉਨ੍ਹਾਂ ਇਸ ਦੀ ਸ਼ਿਕਾਇਤ ਸਿਟੀ ਪੁਲਿਸ ਨੁੰਨੂੰ ਦੇ ਦਿੱਤੀ ਹੈ। ਦੂਜੇ ਪਾਸੇ, ਪੀਟੀ ਮਾਸਟਰ ਨੇ ਜਿੱਥੇ ਬੱਚੇ ਨੂੰ ਕੁੱਟਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ, ਉੱਥੇ ਹੀ ਬੱਚੇ ਦੇ ਪਿਤਾ ਤੇ ਉਸ ਦੇ ਤਿੰਨ ਸਾਥੀਆਂ ’ਤੇ ਸਕੂਲ ਵਿਚ ਆ ਕੇ ਉਸ ਨਾਲ ਮਾਰਕੁੱਟ ਦੇ ਦੋਸ਼ ਲਗਾਏ। ਪੀਟੀ ਮਾਸਟਰ ਨੂੰ ਵੀ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ। 12 ਸਾਲਾ ਬੱਚੇ ਗੁਰਨੂਰ ਸਿੰਘ ਪੁੱਤਰ ਨਵਜੋਤ ਸਿੰਘ ਵਾਸੀ ਪਿੰਡ ਨਿਜਾਮਨੀਵਾਲਾ ਨੇ ਹਸਪਤਾਲ ’ਚ ਦੱਸਿਆ ਕਿ ਉਹ ਤੇ ਉਸ ਦਾ ਦੋਸਤ ਆਪਸ ਵਿਚ ਖੇਡਦੇ ਸਮੇਂ ਲੜ ਪਏ। ਮੌਕੇ ’ਤੇ ਪੁੱਜੇ ਪੀਟੀ ਮਾਸਟਰ ਲਵਪ੍ਰੀਤ ਸਿੰਘ ਨੇ ਮੇਰੇ ਪਹਿਲਾਂ ਤਾਂ ਕਈ ਥੱਪੜ ਮਾਰੇ ਤੇ ਫਿਰ ਇੱਕ ਲੋਹੇ ਦੀ ਰਾਡ ਮੇਰੀ ਲੱਤ ’ਤੇ ਮਾਰੀ। ਉਸ ਨੇ ਦੋਸ਼ ਲਗਾਏ ਕਿ ਲਵਪ੍ਰੀਤ ਸਿੰਘ ਨੇ ਉਸ ਦੇ ਪਿੱਛੇ ਵੀ ਲੱਤਾਂ ਮਾਰੀਆਂ। ਗੁਰਨੂਰ ਦੇ ਪਿਤਾ ਨੇ ਦੱਸਿਆ ਕਿ ਰਾਤ ਸਮੇਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ। ਸਵੇਰੇ ਜਦੋਂ ਉਹ ਸਕੂਲ ਗਏ ਤਾਂ ਸਕੂਲ ਪ੍ਰਿੰਸੀਪਲ ਨੇ ਉਨ੍ਹਾਂ ਨੁੰ ਮਿਲਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਇਸ ਬਾਰੇ ਉਨ੍ਹਾਂ ਨੇ ਪੀਟੀ ਮਾਸਟਰ ਨਾਲ ਗੱਲ ਕੀਤੀ ਤਾਂ ਉਹ ਅੱਗੋਂ ਗਲਤ ਬੋਲਣ ਲੱਗ ਪਿਆ ਤੇ ਸਾਡੇ ਨਾਲ ਹੱਥੋਪਾਈ ’ਤੇ ਉਤਰ ਆਇਆ। ਉਨ੍ਹਾਂ ਦੱਸਿਆ ਕਿ ਅਸੀਂ ਆਪਣੇ ਬੱਚੇ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾ ਕੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਪ੍ਰੰਤੂ ਇਸ ਦੌਰਾਨ ਸਕੂਲ ਵਾਲੇ ਉਨ੍ਹਾਂ ਨੂੰ ਬੱਚੇ ਨੂੰ ਸਕੂਲ ਤੋਂ ਕੱਢ ਦੇਣ, ਉਸ ਦਾ ਭਵਿੱਖ ਖ਼ਰਾਬ ਹੋ ਜਾਣ ਦੀਆਂ ਧਮਕੀਆਂ ਦੇ ਕੇ ਸਮਝੌਤਾ ਕਰਨ ਦਾ ਦਬਾਅ ਪਾ ਰਹੇ ਹਨ। ਦੂਜੇ ਪਾਸੇ ਸਕੂਲ ਦੇ ਪੀਟੀ ਮਾਸਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਵਿਚ ਗੁਰਨੂਰ ਆਪਣੀ ਹੀ ਕਲਾਸ ਦੇ ਦੂਜੇ ਬੱਚੇ ਦੇ ਡੰਡੇ ਮਾਰ ਰਿਹਾ ਸੀ। ਜਦੋਂ ਇਸ ਨੂੰ ਰੋਕਿਆ ਤਾਂ ਉਸ ਨੇ ਮੇਰਾ ਗਲਾ ਫੜ ਲਿਆ। ਉਸ ਨੇ ਕਿਸੇ ਵੀ ਤਰ੍ਹਾਂ ਨਾਲ ਬੱਚੇ ਦੀ ਰਾਡ ਨਾਲ ਮਾਰਕੁੱਟ ਕਰਨ ਤੋਂ ਇਨਕਾਰ ਕੀਤਾ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਪਿਤਾ ਨਵਜੋਤ ਸਿੰਘ ਨੇ ਸਕੂਲ ਵਿਚ ਆਪਣੇ 3 ਸਾਥੀਆਂ ਨਾਲ ਆ ਕੇ ਉਸ ਨਾਲ ਮਾਰਕੁੱਟ ਕੀਤੀ ਜਿਸ ਕਾਰਨ ਮੈਨੂੰ ਹਸਪਤਾਲ ’ਚ ਦਾਖ਼ਲ ਹੋਣਾ ਪਿਆ। ਇੱਥੇ ਵੀ ਉਸ ਦੇ ਕੁਝ ਸਾਥੀਆਂ ਨੇ ਆ ਕੇ ਮੇਰੇ ਨਾਲ ਮਾਰਕੁੱਟ ਕੀਤੀ। ਮਾਮਲੇ ਨੂੰ ਦੇਖ ਰਹੇ ਸਿਟੀ ਪੁਲਿਸ ਦੇ ਏਐੱਸਆਈ ਸਰਬਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦਾ ਸਮਝੌਤਾ ਹੋ ਗਿਆ ਹੈ