ਜੇਈਈ ਦੀ ਪ੍ਰੀਖਿਆ ’ਚ ਆਸ਼ੀ ਗੋਇਲ ਨੇ ਮਾਰੀ ਬਾਜ਼ੀ
ਜੇਈਈ ਦੀ ਪ੍ਰੀਖਿਆ ’ਚ ਆਸ਼ੀ ਗੋਇਲ ਨੇ ਮਾਰੀ ਬਾਜ਼ੀ
Publish Date: Tue, 17 Feb 2026 05:47 PM (IST)
Updated Date: Wed, 18 Feb 2026 04:09 AM (IST)

ਢੋਲ-ਢਮੱਕਿਆਂ ਨਾਲ ਮੂੰਹ ਮਿੱਠਾ ਕਰਵਾ ਕੇ ਵਿਦਿਆਰਥਣਾਂ ਦਾ ਕੀਤਾ ਸਵਾਗਤ ਨੋਟ–ਕ੍ਰਿਪਾ ਕਰਕੇ ਇਸਨੂੰ ਲਾਇਆ ਜਾਵੇ। ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਦੇ ਦੋ ਵਿਦਿਆਰਥੀਆਂ ਨੇ ਜੇਈਈ ਮੇਨਜ ਦੀ ਪ੍ਰੀਖਿਆ ਸੈਸ਼ਨ-1, 2026 ਵਿਚ ਸ਼ਾਨਦਾਰ ਸਫਲਤਾ ਹਾਸਲ ਕਰਕੇ ਸੰਗਰੂਰ ਦਾ ਨਾਂਅ ਚਮਕਾਇਆ ਹੈ। ਦੋਵਾਂ ਵਿਦਿਆਰਥੀਆਂ ਦਾ ਸੰਸਥਾ ਵੱਲੋਂ ਢੋਲ ਢਮਾਕਿਆਂ ਨਾਲ ਸਵਾਗਤ ਕੀਤਾ ਗਿਆ। ਜਾਣਕਾਰੀ ਅਨੁਸਾਰ ਸ਼ਹਿਰ ਦੀ ਵਿਦਿਆਰਥਣ ਆਸ਼ੀ ਨੇ ਜੇਈਈ ਮੇਨਜ 2026 ਵਿਚ ਸਾਨਦਾਰ 99.96 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਸੰਗਰੂਰ ਵਿਚ ਟਾਪ ਕੀਤਾ। ਇਸ ਤੋਂ ਇਲਾਵਾ ਇਕ ਹੋਰ ਵਿਦਿਆਰਥੀ ਹਰਪ੍ਰਤਾਪ ਸਿੰਘ ਗਿੱਲ ਨੇ ਵੀ 99.93 ਪ੍ਰਤੀਸ਼ਤ ਅੰਕ ਪ੍ਰਾਪਤ ਕਰ ਕੇ ਸੁਨਾਮ ਸ਼ਹਿਰ ਦਾ ਟਾਪਰ ਰਹਿਣ ਦਾ ਮਾਣ ਹਾਸਲ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਆਸ਼ੀ ਗੋਇਲ ਤੇ ਹਰਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੋ ਰਹੀ ਹੈ ਕਿਉਂਕਿ ਅੱਜ ਉਨ੍ਹਾਂ ਦੀ ਮਿਹਨਤ ਰੰਗ ਲਿਆਈ ਹੈ। ਉਨ੍ਹਾਂ ਕਿਹਾ ਕਿ ਇਸ ਟੀਚੇ ਨੂੰ ਹਾਸਲ ਕਰਨ ਲਈ ਉਨ੍ਹਾਂ ਨੇ ਦਿਨ-ਰਾਤ ਪੜ੍ਹਾਈ ਕੀਤੀ ਅਤੇ ਇਕ ਟੀਚਾ ਨਿਰਧਾਰਿਤ ਕਰ ਕੇ ਤਿਆਰੀ ਕੀਤੀ। ਆਸ਼ੀ ਗੋਇਲ ਦੇ ਪਿਤਾ ਬੰਟੀ ਗੋਇਲ ਤੇ ਮਾਤਾ ਸੋਨੂੰ ਸਿੰਗਲਾ ਨੇ ਕਿਹਾ ਕਿ ਸਾਨੂੰ ਆਪਣੀ ਧੀ ਦੀ ਪ੍ਰਾਪਤੀ ’ਤੇ ਬੇਹੱਦ ਮਾਣ ਹੈ। ਉਨ੍ਹਾਂ ਦੀ ਧੀ ਨੇ ਦਿਨ-ਰਾਤ ਇਕ ਕਰਕੇ ਜੇਈਈ ਦੀ ਪ੍ਰੀਖਿਆ ਦੀ ਤਿਆਰੀ ਕੀਤੀ ਸੀ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਧੀ ਤੇ ਮਾਣ ਹੈ। ਅੱਜ ਦੇ ਸਮੇਂ ਵਿੱਚ ਧੀਆਂ ਤੇ ਪੁੱਤਰਾਂ ਵਿੱਚ ਕੋਈ ਫਰਕ ਨਹੀਂ ਹੈ ਜੇਕਰ ਦੋਵਾਂ ਨੂੰ ਚੰਗੇ ਸੰਸਕਾਰ ਦਿੱਤੇ ਜਾਣ ਤਾਂ ਉਹ ਹਰ ਖੇਤਰ ਵਿੱਚ ਆਪਣੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕਰਦੇ ਹਨ। ਜ਼ਿਕਰਯੋਗ ਹੈ ਕਿ ਇਹ ਦੋਵੇਂ ਵਿਦਿਆਰਥੀ ਸੰਗਰੂਰ ਦੀ ਐਜੂਕੇਸ਼ਨਲ ਸੰਸਥਾ ਆਈਕੁਐਸਟ ਦੇ ਵਿਦਿਆਰਥੀ ਹਨ। ਇਸ ਸੰਸਥਾ ਦੇ ਸੈਂਟਰ ਡਾਇਰੈਕਟਰ ਅਨੁਰਾਗ ਜਿੰਦਲ ਨੇ ਪੂਰੀ ਫੈਕਲਟੀ ਟੀਮ ਦੇ ਨਾਲ, ਇਹਨਾਂ ਇਤਿਹਾਸਕ ਨਤੀਜਿਆਂ ਲਈ ਸਾਰੇ ਸਫਲ ਵਿਦਿਆਰਥੀਆਂ ਅਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਸਫਲਤਾ ਦਾ ਸਿਹਰਾ ਵਿਦਿਆਰਥੀਆਂ ਦੀ ਸਖਤ ਮਿਹਨਤ, ਅਨੁਸਾਸਿਤ ਤਿਆਰੀ, ਮਾਪਿਆਂ ਦੇ ਸਮਰਥਨ ਅਤੇ ਸੰਸਥਾ ਦੇ ਢਾਂਚਾਗਤ ਅਕਾਦਮਿਕ ਪਹੁੰਚ ਨੂੰ ਦਿੱਤਾ।