ਲੁੱਟਾਂ ਖੋਹਾਂ ਕਰਨ ਵਾਲੇ ਪੰਜੇ ਦੋਸ਼ੀ ਗ੍ਰਿਫਤਾਰ
ਲੁੱਟਾਂ ਖੋਹਾਂ ਕਰਨ ਵਾਲੇ ਪੰਜੇ ਦੋਸ਼ੀ ਗ੍ਰਿਫਤਾਰ
Publish Date: Tue, 27 Jan 2026 04:54 PM (IST)
Updated Date: Tue, 27 Jan 2026 04:55 PM (IST)

ਵਾਰਦਾਤ ਸਮੇਂ ਵਰਤੀ ਕਾਰ, ਲੁੱਟਦੇ ਪੈਸੇ ਅਤੇ ਲੋਹੇ ਦੀ ਰਾਡ ਵੀ ਕੀਤੀ ਬਰਾਮਦ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ ਸਥਾਨਕ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਲਹਿਰਾ ਵਿਖੇ ਕਤਲ ਕੇਸ ਦੇ ਕਾਤਲਾਂ ਨੂੰ ਫੜਨ ਤੋਂ ਇਲਾਵਾ ਲੁੱਟ ਖੋਹ ਦੀਆਂ ਸਾਰੀਆਂ ਵਾਰਦਾਤਾਂ ਸੁਲਝਾ ਲਈਆਂ ਹਨ। ਇਸ ਸਬੰਧੀ ਡੀਐੱਸਪੀ ਰਣਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਇੱਕ ਅੰਨ੍ਹੇ ਕਤਲ ਕ੍ਰਿਸ਼ਨ ਕੁਮਾਰ ਨੀਟੇ ਦੀ ਗੁੱਥੀ ਸੁਲਝਾਉਣ ਉਪਰੰਤ ਇੱਕ ਵਾਲੀ ਝਪਟਣ ਵਾਲੇ ਨੂੰ 24 ਘੰਟਿਆਂ ’ਚ ਹੀ ਗ੍ਰਿਫਤਾਰ ਕਰ ਲਿਆ ਸੀ। ਉਥੇ ਹੀ ਪਿਛਲੇ ਦਿਨੀਂ ਤੂੜੀ ਦੇ ਪੈਸਿਆਂ ਦੀ ਲੁੱਟ ਅਤੇ ਪੀੜਤਾਂ ਦੀ ਕੁੱਟ ਸਬੰਧੀ ਇਸ ਗਿਰੋਹ ਦੇ ਪੰਜੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਸੰਗਤਪੁਰਾ ਦੇ ਤਰਨਦੀਪ ਸਿੰਘ ਨੇ ਇਤਲਾਹ ਦਿੱਤੀ ਕਿ ਉਹ ਅਤੇ ਉਸਦਾ ਦੋਸਤ ਗੁਰਪਿਆਰ ਸਿੰਘ ਵਾਸੀ ਸੰਗਤਪੁਰਾ ਤੂੜੀ ਦੇ ਬਚਦੇ 28000 ਰੁਪਏ ਲੈ ਕੇ ਆਪਣੇ ਮੋਟਰਸਾਈਕਲ ਤੇ ਰਾਤ ਸਾਢੇ ਨੌਂ ਵਜੇ ਦੇ ਕਰੀਬ ਪਿੰਡ ਸੰਗਤਪੁਰਾ ਜਾ ਰਹੇ ਸੀ। ਜਦੋਂ ਗਾਗਾ ਤੇ ਸੰਗਤਪੁਰਾ ਵਿਚਕਾਰ ਪਹੁੰਚੇ ਤਾਂ ਚਾਰ-ਪੰਜ ਨਾਮਾਲੂਮ ਨੌਜਵਾਨ ਕਾਰ ਸੜਕ ’ਤੇ ਲਾ ਕੇ ਖੜ੍ਹੇ ਸਨ। ਜਿਨ੍ਹਾਂ ਨੇ ਸਾਨੂੰ ਘੇਰ ਕੇ ਰੋੜੇ ਮਾਰ ਕੇ ਜ਼ਖਮੀ ਕੀਤਾ ਅਤੇ ਸਾਡੇ ਪਾਸੋਂ 5 ਹਜ਼ਾਰ ਜੇਬ ਵਾਲੇ ਸਮੇਤ 33 ਹਜ਼ਾਰ ਰੁਪਏ ਖੋਹ ਕੇ ਭੱਜ ਗਏ। ਜਿਸਦੇ ਚਲਦਿਆਂ ਨਾਮਲੂਮ ਵਿਅਕਤੀਆਂ ਖਿਲਾਫ ਥਾਣਾ ਲਹਿਰਾ ਵਿਖੇ ਪਰਚਾ ਦਰਜ ਕਰਦਿਆਂ ਪੁਲਿਸ ਨੇ ਫੌਰੀ ਕਾਰਵਾਈ ਕੀਤੀ। ਇੰਸਪੈਕਟਰ ਮਨਪ੍ਰੀਤ ਸਿੰਘ ਥਾਣਾ ਮੁਖੀ ਲਹਿਰਾ, ਚੌਂਕੀ ਇੰਚਾਰਜ ਲਹਿਰਾ ਗੁਰਦੇਵ ਸਿੰਘ ਦੀ ਅਗਵਾਈ ਹੇਠ ਤਲਾਸ਼ ਸ਼ੁਰੂ ਕੀਤੀ। ਪੁਲਿਸ ਵੱਲੋਂ ਆਪਣੇ ਟੈਕਨੀਕਲ ਤਰੀਕੇ ਦੀ ਵਰਤੋਂ ਕਰਦਿਆਂ ਬੂਟਾ ਸਿੰਘ ਵਾਸੀ ਕਿਸ਼ਨਗੜ੍ਹ, ਆਦਲ ਸਿੰਘ ਉਰਫ ਕੱਦੂ, ਸਿਮਰਜੀਤ ਸਿੰਘ ਓਰਫ ਸਿਮਰ, ਲਵਪ੍ਰੀਤ ਸਿੰਘ ਉਰਫ,ਲੱਬੂ ਵਾਸਿਆਨ ਕਾਲਬੰਜਾਰਾ ਅਤੇ ਰਾਜਵੀਰ ਸਿੰਘ ਬਿੱਲਾ ਵਾਸੀ ਭਟਾਲ ਕਲਾਂ ਨੂੰ ਟਰੇਸ ਕਰ ਕੇ ਇਸ ਗਿਰੋਹ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਵੱਲੋਂ ਵਾਰਦਾਤ ਸਮੇਂ ਵਰਤੀ ਕਾਰ ਬਰੀਜਾ ਅਤੇ ਖੋਹ ਕੀਤੀ 33 ਹਜਾਰ ਵਿੱਚੋਂ 9500 ਰੁਪਏ ਅਤੇ ਇੱਕ ਲੋਹੇ ਦੀ ਰਾਡ ਵੀ ਬਰਾਮਦ ਕਰ ਲਈ ਹੈ। ਹੋਰ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਐਸਪੀ ਦੱਸਿਆ ਕਿ ਦੋਸ਼ੀ ਆਦਲ ਸਿੰਘ ਕੱਦੂ ਖਿਲਾਫ ਪਹਿਲਾਂ ਵੀ ਦੋ ਮੁਕਦਮੇ ਦਰਜ ਹਨ।