ਚਿੱਟੇ ਨਸ਼ੀਲੇ ਪਦਾਰਥ ਸਮੇਤ ਨੌਜਵਾਨ ਕਾਬੂ
ਚਿੱਟੇ ਨਸ਼ੀਲੇ ਪਦਾਰਥ ਸਮੇਤ ਇੱਕ ਨੌਜਵਾਨ ਕਾਬੂ
Publish Date: Tue, 17 Feb 2026 04:49 PM (IST)
Updated Date: Wed, 18 Feb 2026 04:04 AM (IST)
ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਥਾਣਾ ਲਹਿਰਾ ਦੀ ਪੁਲਿਸ ਹਰ ਸਮੇਂ ਮੁਸਤੈਦ ਰਹਿੰਦੀ ਹੈ। ਜਿਸਦੇ ਚਲਦਿਆਂ ਥਾਣਾ ਲਹਿਰਾ ਨਾਲ ਸਬੰਧਿਤ ਪੁਲਸ ਚੌਕੀ ਲਹਿਰਾ ਦੇ ਇੰਚਾਰਜ ਗੁਰਦੇਵ ਸਿੰਘ ਤੇ ਪੁਲਿਸ ਪਾਰਟੀ ਵੱਲੋਂ ਇਕ ਨੌਜਵਾਨ ਨੂੰ ਕਾਬੂ ਕਰਦਿਆਂ ਉਸ ਕੋਲੋਂ ਚਿੱਟਾ ਨਸ਼ੀਲਾ ਪਦਾਰਥ ਬਰਾਮਦ ਕੀਤੇ ਜਾਣ ਸਬੰਧੀ ਜਾਣਕਾਰੀ ਮਿਲੀ ਹੈ। ਸਹਾਇਕ ਥਾਣੇਦਾਰ ਗੁਰਦੇਵ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਤੇ ਚੈਕਿੰਗ ਸਬੰਧੀ ਰਵਾਨਾ ਸਨ। ਜਦੋਂ ਪੁਲਿਸ ਪਾਰਟੀ ਕੋਟੜਾ ਲਹਿਲ ਵਾਲੀ ਨਹਿਰੋ-ਨਹਿਰ ਨਰਸਰੀ ਕੋਲ ਪੁੱਜੇ ਤਾਂ ਖਤਾਨਾਂ ਵਿਚ ਇਕ ਨੌਜਵਾਨ ਜੋ ਬੈਠਾ ਪਲਾਸਟਿਕ ਲਿਫਾਫੇ ਦੀ ਫਰੋਲਾ ਫਰਾਲੀ ਕਰ ਰਿਹਾ ਸੀ। ਜਿਸ ਨੂੰ ਸ਼ੱਕ ਦੀ ਬਿਨਾਹ ’ਤੇ ਕਾਬੂ ਕਰਦਿਆਂ ਹਬਸ ਜਾਬਤਾ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 8-10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਨਾਮ ਪਤਾ ਪੁੱਛਣ ’ਤੇ ਉਸ ਨੇ ਆਪਣਾ ਨਾਮ ਗੁਰਮੀਤ ਸਿੰਘ ਉਰਫ਼ ਦੀਪੀ ਪੁੱਤਰ ਸੋਮਨਾਥ ਵਾਰਡ ਨੰਬਰ ਨੌ ਲਹਿਰਾਗਾਗਾ ਦੱਸਿਆ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਇਸ ਸਬੰਧੀ ਮੁਲਜ਼ਮ ਨੂੰ ਕਾਬੂ ਕਰਦਿਆਂ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।