51ਵੀਂ ਤੇ ਪਹਿਲੀ ਬਰਸੀ ਸਬੰਧੀ ਤਿੰਨ ਰੋਜ਼ਾ ਧਾਰਮਿਕ ਦੀਵਾਨ ਸਜਾਏ 51ਵੀਂ ਤੇ ਪਹਿਲੀ ਬਰਸੀ ਸਬੰਧੀ ਤਿੰਨ ਰੋਜ਼ਾ ਧਾਰਮਿਕ ਦੀਵਾਨ ਸਜਾਏ
Publish Date: Mon, 14 Sep 2026 04:22 PM (IST)
Updated Date: Mon, 14 Sep 2026 04:23 PM (IST)
ਫੋਟੋ 14ਪੀਟੀਐਲ: 2: ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਨਾਮਧਾਰੀ ਚੈਰੀਟੇਬਲ ਟਰੱਸਟ ਰਾਜਪੁਰਾ ਵੱਲੋਂ ਗੁਰਦੁਆਰਾ ਸ਼ਹੀਦ ਭਾਈ ਸੁੱਖਾ ਸਿੰਘ ਨੀਲਪੁਰ ਰਾਜਪੁਰਾ ਵਿਖੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ 51ਵੀਂ ਤੇ ਸੰਤ ਬਾਬਾ ਬਲਵਿੰਦਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਪਹਿਲੀ ਬਰਸੀ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਦੀਵਾਨ ਸਜਾਏ ਗਏ। ਇਸ ਮੌਕੇ ਵੱਖ-ਵੱਖ ਸੰਤਾਂ, ਮਹਾਂਪੁਰਸ਼ਾਂ ਤੇ ਰਾਗੀ-ਢਾਡੀ ਜਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਰਾੜਾ ਸਾਹਿਬ ਸੰਪ੍ਰਦਾ ਦੇ ਮੁੱਖ ਮੁਖੀ ਸੰਤ ਬਾਬਾ ਅਮਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਸਮਾਗਮ ਵਿਚ ਪਹੁੰਚੇ ਅਤੇ ਸੰਗਤਾਂ ਨੂੰ ਗੁਰਬਾਣੀ ਬਚਨਾਂ ਰਾਹੀਂ ਨਾਮ ਸਿਮਰਨ ਅਤੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਟਰੱਸਟ ਦੇ ਮੁੱਖ ਸੇਵਾਦਾਰ ਮਾਸਟਰ ਸੰਜੀਵ ਕੁਮਾਰ ਨੇ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ, ਗੁਰਪ੍ਰੀਤ ਸਿੰਘ ਧਮੋਲੀ ਚੈਰਮੈਨ ਮਾਰਕੀਟ ਕਮੇਟੀ ਰਾਜਪੁਰਾ, ਰਵਿੰਦਰ ਸਿੰਘ ਚੀਮਾ ਸਰਪ੍ਰਸਤ ਆੜ੍ਹਤੀ ਐਸੋਸੀਏਸ਼ਨ ਪੰਜਾਬ, ਦਵਿੰਦਰ ਸਿੰਘ ਬੈਦਵਾਨ ਜ਼ਿਲ੍ਹਾ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਮੁਨੀਸ਼ ਜਿੰਦਲ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਰਾਜਪੁਰਾ, ਗੌਰਵ ਥੰਮਣ, ਭਰਪੂਰ ਸਿੰਘ ਸਮਾਜ ਸੇਵੀ ਰਾਜਪੁਰਾ, ਜਸਪਾਲ ਸਿੰਘ ਸਰਪੰਚ ਪਿੰਡ ਮਹਿਮਦਪੁਰ, ਪਾਲ ਸਿੰਘ ਸ਼ੰਕਰਪੁਰ, ਗੁਰਚਰਨ ਸਿੰਘ ਵਿਰਕ, ਕੁਲਵੰਤ ਸਿੰਘ ਰਾਜਪੁਰਾ ’ਚ ਸੰਗਤ ਨੇ ਹਾਜ਼ਰੀ ਭਰੀ।