- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਪੋਰਟਸ ਯੂਨੀਵਰਸਿਟੀ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮਹਾਰਾਜਾ ਭੂਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਵੱਲੋਂ ‘ਮਨੁੱਖੀ ਕਾਰਗੁਜ਼ਾਰੀ ਅਤੇ ਖੇਡਾਂ ਵਿਚ ਉੱਤਮਤਾ’ ਵਿਸ਼ੇ 'ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ, ਜਿਸ ’ਚ ਦੇਸ਼ ਭਰ ਦੀਆਂ ਵੱਖ-ਵੱਖ ਸੰਸਥਾਵਾਂ ਤੋਂ 300 ਤੋਂ ਵੱਧਡੈਲੀਗੇਟਾਂ, ਅਕਾਦਮਿਕ ਮਾਹਿਰਾਂ, ਖੋਜਾਰਥੀਆਂ, ਕੋਚਾਂ, ਖੇਡ ਪੇਸ਼ੇਵਰਾਂ ਤੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਸੈਮੀਨਾਰ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਪੋਰਟਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਭਾਰਤੀ ਖੇਡਾਂ ਦੇ ਭਵਿੱਖ ਨੂੰ ਸੰਵਾਰਨ ’ਚ ਵਿਗਿਆਨਕ, ਖੋਜ-ਆਧਾਰਿਤ ਤੇ ਬਹੁ-ਵਿਭਾਗੀ ਪਹੁੰਚ ਦੀ ਵਧ ਰਹੀ ਮਹੱਤਤਾ 'ਤੇ ਜ਼ੋਰ ਦਿੱਤਾ। ਸੈਮੀਨਾਰ ’ਚ ਲਕਸ਼ਮੀਬਾਈ ਨੈਸ਼ਨਲ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ ਗਵਾਲੀਅਰ ਦੇ ਸਾਬਕਾ ਵਾਈਸ ਚਾਂਸਲਰ ਸੀਨੀਅਰ ਪ੍ਰੋ. ਦਲੀਪ ਕੁਮਾਰ ਦੁਰੇਹਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋ. ਦੁਰੇਹਾ ਨੇ ਜ਼ਮੀਨੀ ਪੱਧਰ 'ਤੇ ਖਿਡਾਰੀਆਂ ਦੀ ਪ੍ਰਤਿਭਾ ਦੇ ਵਿਕਾਸ ਤੋਂ ਲੈ ਕੇ ਵਿਸ਼ਵ ਪੱਧਰੀ ਖੇਡ ਉੱਤਮਤਾ ਤੱਕ ਪਹੁੰਚਣ ਲਈ ਖਿਡਾਰੀ-ਕੇਂਦਰਿਤ ਅਤੇ ਵਿਗਿਆਨਕ ਪਹੁੰਚ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਖਾਲਸਾ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪ੍ਰੋ. ਸ਼ਿਆਮਲ ਕੋਲੇ, ਸਪੋਰਟਸ ਯੂਨੀਵਰਸਿਟੀ ਆਫ ਹਰਿਆਣਾ ਦੇ ਪ੍ਰੋ. ਯੋਗੇਸ਼ ਚੰਦਰ ਠਾਕੁਰ ਨੇ ਵਿਚਾਰ ਸਾਂਝੇ ਕੀਤੇ। ਸੈਮੀਨਾਰ ਦੌਰਾਨ ਸੱਤ ਸਮਾਨਾਂਤਰ ਵਿਗਿਆਨਕ ਅਤੇ ਤਕਨੀਕੀ ਸੈਸ਼ਨਾਂ ਵਿੱਚ 125 ਖੋਜ ਪੱਤਰ ਅਤੇ 100 ਵਿਗਿਆਨਕ ਪੋਸਟਰ ਪੇਸ਼ ਕੀਤੇ ਗਏ। ਵੱਖ-ਵੱਖ ਸੰਸਥਾਵਾਂ ਦੇ ਪ੍ਰਸਿੱਧ ਮਾਹਿਰਾਂ ਵੱਲੋਂ ਵਿਗਿਆਨਕ ਸੈਸ਼ਨਾਂ ਦਾ ਸੰਚਾਲਨ ਅਤੇਪ੍ਰਧਾਨਗੀ ਕੀਤੀ ਗਈ, ਜਿਨ੍ਹਾਂ ਵਿੱਚ ਡਾ. ਪੰਕਜਪ੍ਰੀਤ ਸਿੰਘ, ਡਾ. ਸੁਪ੍ਰੀਤ ਬਿੰਦਰਾ, ਡਾ.ਮਨੋਹਰ ਲਾਲ, ਡਾ. ਪੁਸ਼ਪਦੀਪ ਸਿੰਘ, ਡਾ. ਜਤਿੰਦਰ ਮੁੰਜਾਲ, ਡਾ. ਕਲਪਨਾ ਜ਼ੁਤਸ਼ੀ, ਡਾ. ਸੱਜਣ ਪਾਲ ਯਾਦਵ, ਡਾ. ਪ੍ਰਵੀਨ ਕੁਮਾਰ, ਡਾ. ਰਾਕੇਸ਼ ਸ੍ਰੀਨਿਵਾਸਨ ਭਾਰਤੀ ਅਤੇਡਾ. ਰਾਹੁਲ ਦੇਵ ਚੌਧਰੀ ਸ਼ਾਮਲ ਸਨ।