- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਜੀਟਲ ਡੱਗੀ ਰਾਹੀਂ ਮੋਟਰਸਾਈਕਲ ਸਵਾਰ ਦੁਕਾਨਦਾਰ ਤੋਂ 5 ਹਜ਼ਾਰ ਰੁਪਏ ਦੇ ਨੋਟਾਂ ਵਾਲੇ ਹਾਰ ਲੈ ਕੇ ਫਰਾਰ

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਸ਼ਹਿਰ ਦੇ ਮੇਨ ਬਾਜ਼ਾਰ ’ਚੋਂ ਦੋ ਮੋਟਰਸਾਈਕਲ ਸਵਾਰ ਨੌਸਰਬਾਜ਼ ਡਿਜੀਟਲ ਠੱਗੀ ਰਾਹੀਂ ਇਕ ਦੁਕਾਨਦਾਰ ਤੋਂ 5 ਹਜ਼ਾਰ ਰੁਪਏ ਦੀ ਕੀਮਤ ਵਾਲੇ ਦੋ ਨੋਟਾਂ ਦੇ ਹਾਰ ਲੈ ਕੇ ਫਰਾਰ ਹੋ ਗਏ। ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਦੁਕਾਨਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਉਹ ਸ਼ਹਿਰ ਦੇ ਮੇਨ ਬਾਜ਼ਾਰ ਵਿਚ ਬੱਬੀ ਦੀ ਹੱਟੀ ਨਾਂ ਦੀ ਦੁਕਾਨ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ 6 ਵਜੇ ਦੇ ਕਰੀਬ ਦੋ ਮੋਟਰਸਾਈਕਲ ਸਵਾਰ ਨੌਜਵਾਨ ਉਨਾਂ ਦੀ ਦੁਕਾਨ ’ਤੇ ਆਏ ਤੇ ਨੋਟਾਂ ਵਾਲੇ ਹਾਰਾਂ ਦੀ ਮੰਗ ਕੀਤੀ। ਉਨਾਂ ਨੇ ਨੌਜਵਾਨਾਂ ਨੂੰ ਹਾਰ ਵਿਖਾਏ ਤੇ ਪਸੰਦ ਆਉਣ ਤੇ ਇੱਕ ਨੌਜਵਾਨ ਦੁਕਾਨ ਤੇ ਪੈਸੇ ਦੇਣ ਦੇ ਬਹਾਨੇ ਖੜ੍ਹ ਗਿਆ ਤੇ ਦੂਸਰਾ ਬਾਹਰ ਮੋਟਰਸਾਈਕਲ ਸਟਾਰਟ ਕਰਕੇ ਖੜ੍ਹ ਗਿਆ। ਪੀੜਤ ਦੁਕਾਨਦਾਰ ਨੇ ਦੱਸਿਆ ਕਿ ਉਸ ਨੌਸਰਬਾਜ਼ ਨੇ ਦੋ ਨੋਟਾਂ ਵਾਲੇ ਹਰ ਪਸੰਦ ਕੀਤੇ ਜਿਨਾਂ ਦੀ ਕੀਮਤ 5 ਹਜ਼ਾਰ ਰੁਪਏ ਬਣਦੀ ਸੀ, ਦੋਵੇਂ ਹਾਰ ਪਸੰਦ ਆ ਜਾਣ ਤੋਂ ਬਾਅਦ ਉਸ ਨੌਸਰਬਾਜ਼ ਨੇ ਕਿਹਾ ਕਿ ਉਹ ਆਨਲਾਈਨ ਪੈਸੇ ਪਾਵੇਗਾ ਤੇ ਉਸ ਨੇ ਕਿਸੇ ਐਪ ਰਾਹੀ 5 ਹਜ਼ਾਰ ਰੁਪਏ ਦੀ ਰਾਸ਼ੀ ਪੈਣ ਦਾ ਆਪਣੇ ਮੋਬਾਈਲ ਤੋਂ ਮੈਸੇਜ ਦਿਖਾਇਆ, ਪਰ ਦੁਕਾਨਦਾਰ ਨੇ ਉਸ ਨੌਸਰਬਾਜ਼ ਨੂੰ ਕਿਹਾ ਕਿ ਜਦੋਂ ਤੱਕ ਉਸਦੇ ਖਾਤੇ ’ਚ ਪੈਸੇ ਆਉਣ ਦਾ ਮੈਸੇਜ ਨਹੀਂ ਆਉਂਦਾ ਉਦੋਂ ਤੱਕ ਉਹ ਉਸ ਨੂੰ ਨੋਟਾਂ ਵੇਲੇ ਹਾਰ ਨਹੀਂ ਦੇਵੇਗਾ। ਜਦੋਂ ਉਹ ਆਪਣੇ ਮੋਬਾਇਲ ਫੋਨ ਤੇ ਪੈਸੇ ਆਉਣ ਦਾ ਮੈਸੇਜ ਚੈੱਕ ਕਰਨ ਲੱਗਿਆ ਤਾਂ ਨੌਸਰਬਾਜ਼ ਉਸ ਦੀ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਕੋਲੋਂ ਦੋਵੇਂ ਨੋਟਾਂ ਵਾਲੇ ਹਾਰ ਝਪਟ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਫਰਾਰ ਹੋ ਗਏ। ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਨੌਸਰਬਾਜ਼ ਮੋਟਰਸਾਈਕਲ ਸਵਾਰਾਂ ਦਾ ਪਿੱਛਾ ਕੀਤਾ ਪਰ ਉਹ ਸ਼ਾਮ ਦੇ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਫਰਾਰ ਹੋ ਗਏ। ਸ਼ਹਿਰ ਦੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸ਼ਹਿਰ ’ਚ ਲੋਕਾਂ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਣ ਵਾਲੇ ਨੌਸਰਬਾਜ਼ਾਂ ਨੂੰ ਕਾਬੂ ਕਰੇ।