
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਵੇਰ ਦੀ ਸੈਰ ਤੰਦਰੁਸਤ ਜੀਵਨ ਦੀ ਪਹਿਲੀ ਪੌੜੀ

ਸੱਤਪਾਲ ਸਿੰਘ ਕਾਲਾਬੂਲਾ ਪੰਜਾਬੀ ਜਾਗਰਣ, ਮਾਲੇਰਕੋਟਲਾ : ਸਵੇਰ ਦੀ ਸੈਰ ਦਿਲ ਦੀ ਸਿਹਤ, ਵਜ਼ਨ ਨੂੰ ਸੰਤੁਲਿਤ ਰੱਖਣ ਅਤੇ ਸਰੀਰਕ ਤੰਦਰੁਸਤੀ ਲਈ ਲਾਹੇਵੰਦ ਮੰਨੀ ਜਾਂਦੀ ਹੈ। ਕੁਦਰਤ ਦੇ ਨੇੜੇ ਕੁਝ ਸਮਾਂ ਬਿਤਾਉਣ ਨਾਲ ਮਨ ਨੂੰ ਸਕੂਨ ਮਿਲਦਾ ਹੈ ਅਤੇ ਤਣਾਅ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ। ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿੱਚ ਮਹਿੰਗੀਆਂ ਕਸਰਤਾਂ ਦੀ ਬਜਾਏ ਰੋਜ਼ਾਨਾ ਸੈਰ ਨੂੰ ਆਪਣੀ ਜੀਵਨ-ਸ਼ੈਲੀ ਦਾ ਹਿੱਸਾ ਬਣਾਉਣਾ ਸਮੇਂ ਦੀ ਲੋੜ ਹੈ। ਇਸ ਚਰਚਾ ਉੱਤੇ ਵੱਖ ਵੱਖ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕੀਤੇ।
--------
ਸਵੇਰ ਦੀ ਸੈਰ ਸਰੀਰ ਨੂੰ ਰੱਖਦੀ ਹੈ ਤੰਦਰੁਸਤ: ਡਾ. ਗੁਲਜਾਰ ਮੁਹੰਮਦ
ਆਮ ਆਦਮੀ ਪਾਰਟੀ ਦੇ ਆਗੂ ਅਤੇ ਆਰਥੋ ਦੇ ਪ੍ਰਸਿੱਧ ਡਾ. ਗੁਲਜਾਰ ਮੁਹੰਮਦ ਮਾਲੇਰਕੋਟਲਾ ਨੇ ਕਿਹਾ ਕਿ ਸਵੇਰ ਦੀ ਤਾਜ਼ੀ ਹਵਾ ਵਿੱਚ ਕੀਤੀ ਸੈਰ ਸਰੀਰ ਨੂੰ ਤੰਦਰੁਸਤ ਰੱਖਣ ਦੇ ਨਾਲ ਮਨ ਨੂੰ ਵੀ ਤਾਜ਼ਗੀ ਦਿੰਦੀ ਹੈ। ਰੋਜ਼ਾਨਾ ਕੁਝ ਸਮਾਂ ਸੈਰ ਕਰਨ ਨਾਲ ਵਿਅਕਤੀ ਦਿਨ ਭਰ ਆਪਣੇ ਆਪ ਨੂੰ ਚੁਸਤ ਤੇ ਊਰਜਾਵਾਨ ਮਹਿਸੂਸ ਕਰਦਾ ਹੈ। ਸਾਡੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਸੈਰ ਲਈ ਸਮਾਂ ਕੱਢਣਾ ਬਹੁਤ ਜ਼ਰੂਰੀ ਹੈ।
------
ਰੋਜ਼ਾਨਾ ਦੀ ਸੈਰ ਨੂੰ ਜ਼ਿੰਦਗੀ ਦਾ ਹਿੱਸਾ ਬਣਾਓ: ਡਾ. ਕਰਨਵੀਰ
ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੰਗਰੂਰ ਤੋਂ ਮੁੱਖ ਬੁਲਾਰੇ ਡਾ. ਕਰਨਵੀਰ ਸਿੰਘ ਨੇ ਕਿਹਾ ਕਿ ਰੋਜ਼ਾਨਾ ਸੈਰ ਸਰੀਰਕ ਕਸਰਤ ਦਾ ਸੌਖਾ ਅਤੇ ਮੁਫ਼ਤ ਸਾਧਨ ਹੈ। ਨਿਯਮਿਤ ਤੌਰ ’ਤੇ ਤੁਰਨ ਨਾਲ ਸਰੀਰ ਦੀ ਫੁਰਤੀ ਵਧਦੀ ਹੈ ਅਤੇ ਵਜ਼ਨ ਨੂੰ ਕਾਬੂ ਵਿੱਚ ਰੱਖਣ ਵਿੱਚ ਮਦਦ ਮਿਲਦੀ ਹੈ। ਹਰ ਉਮਰ ਦੇ ਲੋਕ ਆਪਣੀ ਸਮਰੱਥਾ ਅਨੁਸਾਰ ਸੈਰ ਨੂੰ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾ ਸਕਦੇ ਹਨ।
------
ਸੈਰ ਕਰਨ ਵਾਲੇ ਮਨੁੱਖ ਨੂੰ ਦਵਾਈਆਂ ਦੀ ਲੋੜ ਨਹੀਂ: ਟਿੱਬਾ
ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਅੱਜਕੱਲ੍ਹ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਸਾਰੇ ਲੋਕ ਲੰਮਾ ਸਮਾਂ ਮੋਬਾਈਲ ਅਤੇ ਕੰਪਿਊਟਰ ’ਤੇ ਬਿਤਾਉਂਦੇ ਹਨ। ਅਜਿਹੇ ਸਮੇਂ ਵਿੱਚ ਸਵੇਰ ਦੀ ਸੈਰ ਸਰੀਰਕ ਸਰਗਰਮੀ ਵਧਾਉਣ ਦਾ ਵਧੀਆ ਤਰੀਕਾ ਹੈ। ਇਸ ਨਾਲ ਆਲਸ ਘਟਦਾ ਹੈ। ਅਤੇ ਰੋਜ਼ਾਨਾ ਦੀਆਂ ਦਵਾਈਆਂ ਤੋਂ ਵੀ ਛੁਟਕਾਰਾ ਮਿਲਦਾ ਹੈ।ਅਤੇ ਦਿਨ ਦੀ ਸ਼ੁਰੂਆਤ ਸਕਾਰਾਤਮਕ ਢੰਗ ਨਾਲ ਹੁੰਦੀ ਹੈ।
----------
ਸਵੇਰ ਵੇਲੇ ਤੁਰਨਾ ਨਾਲ ਮਨ ਸ਼ਾਂਤ ਹੁੰਦਾ ਹੈ : ਖਾਲਸਾ
ਅਕਾਲੀ ਦਲ ਵਾਰਿਸ ਪੰਜਾਬ ਦੇ ਬਲਾਕ ਪ੍ਰਧਾਨ ਪੂਰਨ ਸਿੰਘ ਖਾਲਸਾ ਗੰਡੇਵਾਲ ਨੇ ਕਿਹਾ ਕਿ ਸਵੇਰ ਵੇਲੇ ਕੁਦਰਤ ਦੇ ਨੇੜੇ ਤੁਰਨਾ ਮਨ ਨੂੰ ਸ਼ਾਂਤੀ ਦਿੰਦਾ ਹੈ ਅਤੇ ਤਣਾਅ ਘਟਾਉਣ ਵਿੱਚ ਸਹਾਇਕ ਹੋ ਸਕਦਾ ਹੈ। ਸੈਰ ਦੌਰਾਨ ਮਨ ਨੂੰ ਕੁਝ ਸਮਾਂ ਰੋਜ਼ਾਨਾ ਦੀਆਂ ਚਿੰਤਾਵਾਂ ਤੋਂ ਦੂਰ ਰੱਖਣ ਦਾ ਮੌਕਾ ਮਿਲਦਾ ਹੈ। ਇਸ ਲਈ ਸਰੀਰ ਦੇ ਨਾਲ-ਨਾਲ ਮਾਨਸਿਕ ਤੰਦਰੁਸਤੀ ਲਈ ਵੀ ਸੈਰ ਬਹੁਤ ਲਾਹੇਵੰਦ ਹੈ।
--------
ਸੈਰ ਕਰਨ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ : ਕਲਿਆਣ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਆਗੂ ਹਰਦੇਵ ਸਿੰਘ ਪੱਪੂ ਕਲਿਆਣ ਨੇ ਕਿਹਾ ਕਿ ਸਿਹਤਮੰਦ ਸਮਾਜ ਦੀ ਨੀਂਹ ਤੰਦਰੁਸਤ ਲੋਕਾਂ ਨਾਲ ਹੀ ਮਜ਼ਬੂਤ ਹੁੰਦੀ ਹੈ। ਜੇਕਰ ਲੋਕ ਰੋਜ਼ਾਨਾ ਆਪਣੀ ਸਿਹਤ ਲਈ ਕੁਝ ਸਮਾਂ ਕੱਢਣ ਤਾਂ ਕਈ ਜੀਵਨਸ਼ੈਲੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ ਵਿੱਚ ਮਦਦ ਮਿਲ ਸਕਦੀ ਹੈ। ਸਵੇਰ ਦੀ ਸੈਰ ਨੂੰ ਦਵਾਈ ਨਹੀਂ, ਸਗੋਂ ਸਿਹਤਮੰਦ ਜੀਵਨ-ਢੰਗ ਦਾ ਇੱਕ ਅਹਿਮ ਹਿੱਸਾ ਸਮਝਣਾ ਚਾਹੀਦਾ ਹੈ।