ਡੀਸੀ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਿਆ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਂਪਿਆ
Publish Date: Fri, 27 Nov 2026 04:49 PM (IST)
Updated Date: Fri, 27 Nov 2026 04:49 PM (IST)
ਫੋਟੋ 27ਪੀਟੀਐਲ: 9: ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਵੱਖ-ਵੱਖ ਦੁੱਧ ਕੰਪਨੀਆਂ ਵੱਲੋਂ ਵਧਾਏ ਰੇਟਾਂ ਦੇ ਮੱਦੇਨਜ਼ਰ ਅੱਜ ਪ੍ਰੋਗਰੈਸਿਵ ਡੇਅਰੀ ਫਾਰਮ ਐਸੋਸੀਏਸ਼ਨ ਪੰਜਾਬ ਵੱਲੋਂ ਗੁਰਦੇਵ ਸਿੰਘ ਧੰਮ (ਪੀਸੀਐਸ) ਨੂੰ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਸੌਪਿਆ ਗਿਆ, ਜਿਸ ਦੌਰਾਨ ਮੰਗ ਕੀਤੀ ਹੈ ਕਿ ਦੁੱਧ ਦੇ ਰੇਟ ਵਧਾਉਣ ਦੀ ਮੰਗ ਅਤੇ ਚਿਤਾਵਨੀ ਪੀਡੀਐਫਏ ਪੰਜਾਬ ਨੇ ਮੰਗ ਕੀਤੀ ਹੈ ਕਿ ਦੁੱਧ ਦੀ ਖਰੀਦ ਕੀਮਤ ’ਚ ਵਾਧਾ ਕੀਤਾ ਜਾਵੇ। ਐਸੋਸੀਏਸ਼ਨ ਮੁਤਾਬਕ ਪਸ਼ੂਆਂ ਦੀ ਖੁਰਾਕ ਅਤੇ ਤੂੜੀ ਦੇ ਰੇਟ ਕਾਫ਼ੀ ਵਧ ਗਏ ਹਨ, ਜਦਕਿ ਬਾਜ਼ਾਰ ’ਚ ਦੁੱਧ ਦੀਆਂ ਪਰਚੂਨ ਕੀਮਤਾਂ ਵਧਣ ਦੇ ਬਾਵਜੂਦ ਕਿਸਾਨਾਂ ਨੂੰ ਪੂਰਾ ਲਾਭ ਨਹੀਂ ਮਿਲ ਰਿਹਾ। ਪੰਜਾਬ ਦੀ ਮੌਜੂਦਾ ਬ੍ਰੀਡਿੰਗ ਪਾਲਿਸੀ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਹੈ, ਕਿਉਂਕਿ ਇਸ ਦੇ ਨਿਯਮਾਂ ਅਤੇ ਕਾਗਜ਼ੀ ਕਾਰਵਾਈ ਨਾਲ ਕਿਸਾਨਾਂ ਅਤੇ ਏ.ਆਈ. (19) ਵਰਕਰਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਐਸੋਸੀਏਸ਼ਨ ਨੇ ਕਿਹਾ ਕਿ ਅੱਜ ਡੇਅਰੀ ਫਾਰਮ ਦਾ ਕਿੱਤਾ ਪੰਜਾਬ ਦੇ ਨੌਜਵਾਨ ਕਿਉਂ ਨਹੀਂ ਕਰ ਰਹੇ, ਕੰਪਨੀਆਂ ਨੇ ਆਪਣੇ ਰੇਟਾਂ ’ਚ ਕਰ ਦਿੱਤਾ ਵਾਧਾ ਪਰ ਡੇਅਰੀ ਫਾਰਮਰ ਤੇ ਕਿਸਾਨਾਂ ਨੂੰ ਨਹੀਂ ਮਿਲ ਰਿਹਾ ਉਹਨਾਂ ਦੇ ਦੁੱਧ ਦਾ ਸਹੀ ਮੁੱਲ ਕਿਉਂ ਪੰਜਾਬ ਦੀ ਨੌਜਵਾਨੀ ਇਹ ਕਿਤੇ ਛੱਡ ਕੇ ਵਿਦੇਸ਼ਾਂ ਵੱਲ ਨੂੰ ਕੂਚ ਕਰ ਰਹੇ ਹਨ। ਡੇਅਰੀ ਫਾਰਮਰ ਦਾ ਕਹਿਣਾ ਕਿ ਸਾਨੂੰ ਆਪਣੀ ਲਾਗਤ ਦਾ ਸਹੀ ਮੁੱਲ ਨਹੀਂ ਮਿਲ ਰਿਹਾ।