ਹਨੂੰਮਾਨ ਕਥਾ ਦੇ ਆਗਾਜ਼ ਮੌਕੇ ਵਿਸ਼ਾਲ ਕਲਸ਼ ਯਾਤਰਾ ਕੱਢੀ
ਹਨੂੰਮਾਨ ਕਥਾ ਦੇ ਆਗਾਜ਼ ਮੌਕੇ ਵਿਸ਼ਾਲ ਕਲਸ਼ ਯਾਤਰਾ ਕੱਢੀ
Publish Date: Tue, 31 Mar 2026 04:23 PM (IST)
Updated Date: Wed, 01 Apr 2026 04:01 AM (IST)

ਭਵਾਨੀਗੜ੍ਹ ਦੇ ਇਤਿਹਾਸ ’ਚ ਪਹਿਲੀ ਵਾਰ ਤਿੰਨੇ ਉਤਸਵ ਇੱਕ ਥਾਂ ਹੋਣਗੇ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਥਾਨਕ ਆਦਰਸ਼ ਨਗਰ ਵਿਚ ਸਥਿਤ ਜੇਡੀ ਨਿਰਲੇ ਬਾਬਾ ਮੰਦਰ ਵਿਖੇ ਰਾਸ਼ਟਰੀ ਸੰਤ ਜੈਨ ਆਚਾਰੀਆ ਦਿਵਿਆਨੰਦ ਮਹਾਰਾਜ (ਨਿਰਾਲੇ ਬਾਬਾ) ਜੀ ਦੀ ਪ੍ਰੇਰਣਾ ਤੇ ਮੰਦਰ ਕਮੇਟੀ ਦੇ ਪ੍ਰਧਾਨ ਰਮੇਸ਼ ਚੰਦ ਸਿੰਗਲਾ ਦੀ ਅਗਵਾਈ ਹੇਠ ਸ਼੍ਰੀ ਹਨੂੰਮਾਨ ਕਥਾ ਸੰਮਤੀ ਵੱਲੋਂ ਭਗਵਾਨ ਸ਼੍ਰੀਰਾਮ, ਭਗਵਾਨ ਮਹਾਵੀਰ ਜੀ ਤੇ ਭਗਵਾਨ ਸ਼੍ਰੀ ਹਨੂੰਮਾਨ ਜੀ ਦੇ ਜਨਮ ਮਹਾਂਉਤਸਵ ਸਬੰਧੀ ਕਰਵਾਈ ਜਾ ਰਹੀ ਸੰਗੀਤਮਈ ਹਨੂੰਮਾਨ ਕਥਾ ਦੇ ਆਗਾਜ਼ ਮੌਕੇ ਸ਼ਹਿਰ ਵਿਚ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ। ਕਲਸ਼ ਯਾਤਰਾ ਵਿੱਚ ਨਿਰਾਲੀ ਸਖੀ ਸੰਕੀਰਤਨ ਮੰਡਲ ਦੀਆਂ ਮਹਿਲਾਵਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭਾਗ ਲਿਆ। ਯਾਤਰਾ ਮੰਦਰ ਪਰਿਸਰ ਤੋਂ ਸ਼ੁਰੂ ਹੋ ਕੇ ਅਨਾਜ ਮੰਡੀ, ਬਲਿਆਲ ਰੋਡ, ਮੁੱਖ ਸੜਕ ਅਤੇ ਦਸ਼ਮੇਸ਼ ਨਗਰ ਰਾਹੀਂ ਹੁੰਦੀ ਹੋਈ ਵਾਪਸ ਮੰਦਰ ਵਿਖੇ ਆ ਕੇ ਸੰਪੰਨ ਹੋਈ। ਇਸ ਮੌਕੇ ਜੈਨ ਆਚਾਰੀਆ ਦਿਵਿਆਨੰਦ ਮਹਾਰਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਚੈਤ ਮਹੀਨੇ ਵਿੱਚ ਤਿੰਨ ਦੇਵਤਿਆਂ ਦੀ ਜਨਮ ਵਰ੍ਹੇਗੰਢ ਆਉਂਦੀ ਹੈ ਅਤੇ ਭਵਾਨੀਗੜ੍ਹ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਹ ਤਿੰਨੇ ਉਤਸਵ ਇੱਕ ਥਾਂ ਨਿਰਾਲੇ ਬਾਬਾ ਮੰਦਰ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਏ ਜਾ ਰਹੇ ਹਨ। ਮੰਦਰ ਦੇ ਮੁਖੀ ਰਮੇਸ਼ ਸਿੰਗਲਾ ਨੇ ਦੱਸਿਆ ਕਿ ਇਹ ਹਨੂੰਮਾਨ ਕਥਾ 4 ਅਪ੍ਰੈਲ ਤੱਕ ਹਰ ਰੋਜ਼ ਦੁਪਹਿਰ 3 ਵਜੇ ਤੋਂ ਸ਼ਾਮ 7 ਵਜੇ ਤੱਕ ਕਰਵਾਈ ਜਾਵੇਗੀ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ, ਪ੍ਰੇਮ ਚੰਦ ਗਰਗ, ਵਰਿੰਦਰ ਮਿੱਤਲ, ਜਗਬੀਰ ਸ਼ਰਮਾ, ਭੂਸ਼ਣ ਲਾਲ, ਜਤਿੰਦਰ ਸਿੰਗਲਾ, ਗਜੇਂਦਰ ਰਾਜਪੁਰੋਹਿਤ, ਰੂਪ ਚੰਦ ਗੋਇਲ, ਤਰਸੇਮ ਜਿੰਦਲ, ਸੋਮਨਾਥ ਗਰਗ, ਅਬਨੀਸ਼ ਗਰਗ, ਰਾਜ ਕੁਮਾਰ ਮਿੱਤਲ, ਲਾਲ ਦੇਵ ਯਾਦਵ, ਸਾਲਗ ਰਾਮ ਕਾਂਸਲ, ਹਰੀ ਰਾਮ ਸ਼ਾਹੀ, ਸਤਪਾਲ ਸਿੰਗਲਾ, ਜੀਵਨ ਮਿੱਤਲ, ਰਾਜੀਵ ਕਾਂਸਲ, ਧਰਮਪਾਲ ਅਹੂਜਾ, ਰਾਮ ਚੰਦ, ਤਿੱਲਕ ਰਾਮ, ਸੋਨੀ ਸਿੰਗਲਾ, ਨਿਕਿਤਾ ਰਾਜਪੁਰੋਹਿਤ, ਰੇਨੂ ਸਿੰਗਲਾ, ਸ਼ੈਲੀ ਗਰਗ, ਅਲਕਾ ਆਹੂਜਾ, ਅੰਜੂ ਮਿੱਤਲ, ਊਸ਼ਾ ਗਰਗ, ਨੇਹਾ ਸਿੰਗਲਾ, ਕਮਲ ਕਾਂਸਲ, ਸੋਨਿਕਾ ਕਾਂਸਲ, ਮੀਨੂ ਬਾਂਸਲ ਤੇ ਡਿੰਪੀ ਰਾਣੀ ਹਾਜ਼ਰ ਸਨ