- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕਾਂਗਰਸ ਦੀ ਇਨਸਾਫ ਰੈਲੀ ਲਈ 75 ਵਾਹਨਾਂ ਦਾ ਕਾਫ਼ਲਾ ਰਵਾਨਾ: ਕੰਬੋਜ

ਐੱਚਐੱਸ ਸੈਣੀ ਪੰਜਾਬੀ ਜਾਗਰਣ ਰਾਜਪੁਰਾ: ਹਲਕਾ ਰਾਜਪੁਰਾ ਤੋਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿਚ ਸੰਗਰੂਰ ’ਚ ਹੋ ਰਹੀ ਕਾਂਗਰਸ ਪਾਰਟੀ ਦੀ ਇਨਸਾਫ਼ ਰੈਲੀ ਲਈ 75 ਵਾਹਨਾਂ ਦਾ ਕਾਫਲਾ ਰਵਾਨਾ ਹੋਇਆ। ਇਸ ਮੌਕੇ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਸੰਗਰੂਰ ਦੀ ਇਨਸਾਫ ਰੈਲੀ ਵਿੱਚ ਕੌਮੀ ਆਗੂ ਰਾਹੁਲ ਗਾਂਧੀ ਪਹੁੰਚ ਰਹੇ ਹਨ ਅਤੇ ਰੈਲੀ ਦਾ ਇਕੱਠ ਪੰਜਾਬ ਸਰਕਾਰ ਨੂੰ ਸੋਚਣ ਦੇ ਲਈ ਮਜਬੂਰ ਕਰ ਦੇਵੇਗਾ। ਉਹਨਾਂ ਕਿਹਾ ਕਿ ਜਿੱਥੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਤਾਂ ਉੱੱਡਣੀ ਹੀ ਸੀ ਉੱਥੇ ਪੰਜਾਬ ਦੀਆਂ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਵੀ ਨੀਂਦ ਉੱਡ ਗਈ ਹੈ ਤੇ ਉਹ ਰੈਲੀ ਤੋਂ ਪਹਿਲਾਂ ਹੀ ਰਾਹੁਲ ਗਾਂਧੀ ਦੀਆਂ ਨੁਕਤਾਚੀਨੀਆਂ ਕਰਨ ਲੱਗ ਗਏ ਹਨ। ਉਹਨਾਂ ਦੱਸਿਆ ਕਿ ਸੰਗਰੂਰ ਰੈਲੀ ਲਈ ਰਾਜਪੁਰਾ ਤੋਂ ਪੂਰਾ ਭਰ—ਭਰ ਕੇ 75 ਵਾਹਨਾਂ, ਜਿਸ ਵਿਚ 28 ਬੱਸਾਂ, 26 ਟਰੈਕਸ ਗੱਡੀਆਂ ਅਤੇ 21 ਤੋਂ ਵੱਧ ਕਾਰਾਂ ਦਾ ਕਾਫ਼ਲਾ ਜਾ ਰਿਹਾ ਹੈ। ਇਸ ਦੋਰਾਨ ਕਾਂਗਰਸੀ ਵਰਕਰਾਂ ਨੇ ਕਾਂਗਰਸ ਪਾਰਟੀ ਦੇ ਹੱਕ ’ਚ ਅਕਾਸ਼ ਗੁੰਜਾਓ ਨਾਅਰੇਬਾਜੀ ਕੀਤੀ। ਇਸ ਮੋਕੇ ਬਲਾਕ ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਮਲਕੀਤ ਸਿੰਘ ਉੱਪਲਹੇੜੀ, ਗੁਰਪ੍ਰੀਤ ਸਿੰਘ ਜੰਡੋਲੀ, ਸ਼ੁਭਮ ਠਾਕੁਰ, ਕੌਂਸਲਰ ਮਨੀਸ਼ ਮਜਾਲ, ਕੌਂਸਲਰ ਦਵਿੰਦਰ ਸਿੰਘ, ਸਾਬਕਾ ਕੌਂਸਲਰ ਬਲਵਿੰਦਰ ਸਿੰਘ ਸਰਾਓ, ਕੋਂਸਲਰ ਅਮਨਦੀਪ ਸਿੰਘ ਨਾਗੀ, ਜਗਤਾਰ ਸਿੰਘ ਸਾਬਕਾ ਪ੍ਰਧਾਨ ਬਨੂੜ, ਕੁਲਵਿੰਦਰ ਸਿੰਘ ਭੋਲਾ ਬਨੂੜ, ਨੈਬ ਸਿੰਘ ਮਨੌਲੀ ਸੂਰਤ, ਰਾਜੂ ਮਠਿਆੜਾ, ਹਰਬੰਸ ਸਿੰਘ ਸਰਪੰਚ ਧਰਮਗੜ੍ਹ, ਸੁਰਿੰਦਰ ਸਿੰਘ ਸਾਬਕਾ ਸਰਪੰਚ ਰਾਮਪੁਰ ਕਲਾਂ, ਗੁਰਦੀਪ ਸਿੰਘ ਕਰਾਲਾ, ਅਮਰ ਸਿੰਘ ਮਿਰਜਾਂਪੁਰ, ਬਲਜੀਤ ਸਿੰਘ ਮਾਂਗਰਪੁਰ, ਲਖਵਿੰਦਰ ਸਿੰਘ ਲੱਖੀ ਸਾਬਕਾ ਚੇਅਰਮੈਨ, ਹਰਵਿੰਦਰ ਸਿੰਘ ਬੜੈਲੀਆ, ਸਮੇਤ ਹੋਰ ਮੋਜੂਦ ਸਨ।