ਰਾਜਪੁਰਾ-ਪਟਿਆਲਾ ਬਾਈਪਾਸ 'ਤੇ ਚਲਦੇ ਕੈਂਟਰ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ; ਕੈਂਟਰ ਚਾਲਕ ਵੀ ਆਇਆ ਅੱਗ ਦੀ ਲਪੇਟ ’ਚ
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੜਕ ਸੁਰੱਖਿਆ ਫੋਰਸ ਤੇ ਇੰਚਾਰਜ ਭਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਕੈਂਟਰ ਜਿਹੜਾ ਕਿ ਅੰਬਾਲਾ ਹਰਿਆਣਾ ਦੇ ਮੋੜਾ ਪਿੰਡ ਨੇੜੇ ਸਥਿਤ ਵੇਅਰ ਹਾਊਸ ਦੇ ਗਡਾਊਨ ਦੇ ਵਿੱਚੋਂ ਤਿੰਨ ਟਨ ਮਾਲ, ਜਿਸ ਵਿੱਚ ਮਹਿੰਗੇ ਕੱਪੜੇ ਅਤੇ ਜੁੱਤੇ ਸਨ, ਉਹ ਉਸ ਨੂੰ ਲੈ ਕੇ ਬਠਿੰਡਾ ਦੇ ਲਈ ਰਵਾਨਾ ਹੋਇਆ ਸੀ। ਜਦੋਂ ਇਹ ਕੈਂਟਰ ਰਾਜਪੁਰਾ ਪਟਿਆਲਾ ਬਾਈਪਾਸ ਰੋਡ ’ਤੇ ਚੇਤਨਿਆ ਤਕਨਾਲੋਜੀ ਇੰਸਟੀਚਿਊਟ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਕੈਂਟਰ ਨੂੰ ਅੱਗ ਲੱਗ ਗਈ ਅਤੇ ਉਹ ਡਿਵਾਈਡਰ ਦੇ ਨਾਲ ਟਕਰਾ ਗਿਆ।
Publish Date: Tue, 22 Sep 2026 01:28 PM (IST)
Updated Date: Tue, 22 Sep 2026 01:42 PM (IST)
ਐੱਚ. ਐੱਸ. ਸੈਣੀ, ਪੰਜਾਬੀ ਜਾਗਰਣ, ਰਾਜਪੁਰਾ। ਰਾਜਪੁਰਾ ਪਟਿਆਲਾ ਸਰਹਿੰਦ ਬਾਈਪਾਸ ਰੋਡ ’ਤੇ ਇਕ ਚਲਦੇ ਕੈਂਟਰ ਨੂੰ ਅੱਗ ਲੱਗਣ ਨਾਲ ਕੈਂਟਰ ’ਚ ਲੱਦਿਆ ਲੱਖਾਂ ਰੁਪਏ ਦਾ ਕੀਮਤੀ ਸਮਾਨ ਸੜ ਕੇ ਸਵਾਹ ਹੋ ਗਿਆ ਜਦ ਕਿ ਕੈਂਟਰ ਚਾਲਕ ਵੀ ਅੱਗ ਦੀ ਚਪੇਟ ’ਚ ਆਉਣ ਦੇ ਨਾਲ ਬੁਰੀ ਤਰ੍ਹਾਂ ਝੁਲਸ ਗਿਆ। ਜਿਸ ਨੂੰ ਐੱਸ.ਐੱਸ.ਐੱਫ. ਦੀ ਟੀਮ ਦੇ ਵੱਲੋਂ ਇਲਾਜ ਦੇ ਲਈ ਸਿਵਲ ਹਸਪਤਾਲ ਰਾਜਪੁਰਾ ਦਾਖਲ ਕਰਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਸੜਕ ਸੁਰੱਖਿਆ ਫੋਰਸ ਤੇ ਇੰਚਾਰਜ ਭਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਇੱਕ ਕੈਂਟਰ ਜਿਹੜਾ ਕਿ ਅੰਬਾਲਾ ਹਰਿਆਣਾ ਦੇ ਮੋੜਾ ਪਿੰਡ ਨੇੜੇ ਸਥਿਤ ਵੇਅਰ ਹਾਊਸ ਦੇ ਗਡਾਊਨ ਦੇ ਵਿੱਚੋਂ ਤਿੰਨ ਟਨ ਮਾਲ, ਜਿਸ ਵਿੱਚ ਮਹਿੰਗੇ ਕੱਪੜੇ ਅਤੇ ਜੁੱਤੇ ਸਨ, ਉਹ ਉਸ ਨੂੰ ਲੈ ਕੇ ਬਠਿੰਡਾ ਦੇ ਲਈ ਰਵਾਨਾ ਹੋਇਆ ਸੀ। ਜਦੋਂ ਇਹ ਕੈਂਟਰ ਰਾਜਪੁਰਾ ਪਟਿਆਲਾ ਬਾਈਪਾਸ ਰੋਡ ’ਤੇ ਚੇਤਨਿਆ ਤਕਨਾਲੋਜੀ ਇੰਸਟੀਚਿਊਟ ਦੇ ਨੇੜੇ ਪਹੁੰਚਿਆ ਤਾਂ ਅਚਾਨਕ ਕੈਂਟਰ ਨੂੰ ਅੱਗ ਲੱਗ ਗਈ ਅਤੇ ਉਹ ਡਿਵਾਈਡਰ ਦੇ ਨਾਲ ਟਕਰਾ ਗਿਆ।
ਅੱਗ ਇੰਨੀ ਤੇਜ਼ ਸੀ ਕਿ ਕੈਂਟਰ ਚਾਲਕ ਆਯੂਸ਼ ਵਰਮਾ ਵਾਸੀ ਕਾਨਪੁਰ ਯੂਪੀ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸਨੇ ਕੈਂਟਰ ਦੇ ਵਿੱਚੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਮੌਕੇ ਐੱਸ.ਐੱਸ.ਐੱਫ. ਟੀਮ ਵੱਲੋਂ ਅੱਗ ਦੀ ਚਪੇਟ ਵਿੱਚ ਆਏ ਡਰਾਈਵਰ ਨੂੰ ਸਿਵਲ ਹਸਪਤਾਲ ਰਾਜਪੁਰਾ ਇਲਾਜ ਦੇ ਲਈ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ।
ਇਸ ਕੈਂਟਰ ਦੇ ਵਿੱਚ ਲੱਦਿਆ ਕੀਮਤੀ ਸਮਾਨ ਅੱਗ ਦੀ ਚਪੇਟ ਵਿੱਚ ਆ ਗਿਆ ਅਤੇ ਲੱਖਾਂ ਦਾ ਨੁਕਸਾਨ ਹੋ ਗਿਆ। ਪ੍ਰਾਪਤ ਹੋਈ ਸੂਚਨਾ ਮੁਤਾਬਿਕ ਮੌਕੇ ’ਤੇ ਰਾਹਗੀਰਾਂ ਦੇ ਵੱਲੋਂ ਕੈਂਟਰ ਵਿੱਚੋਂ ਕੁਝ ਸਮਾਨ ਚੁੱਕ ਕੇ ਲੈ ਜਾਣ ਦਾ ਵੀ ਪਤਾ ਲੱਗ ਗਿਆ ਹੈ। ਇਸ ਦੌਰਾਨ ਕੰਪਨੀ ਦੇ ਸਰਵੇਅਰ ਮੌਕੇ ਉੱਤੇ ਪੁੱਜ ਗਏ ਸਨ ਅਤੇ ਉਨ੍ਹਾਂ ਦੇ ਵੱਲੋਂ ਅੱਗ ਦੀ ਚਪੇਟ ’ਚ ਆ ਕੇ ਨੁਕਸਾਨੇ ਗਏ ਸਮਾਨ ਦਾ ਜਾਇਜ਼ਾ ਲਿਆ ਜਾ ਰਿਹਾ ਸੀ।